ਨੀਂਦ ਨਾ ਆਉਣ ਦੀ ਸਮੱਸਿਆ ‘ਚ ਰਾਮਬਾਣ ਹਨ ਇਹ 4 ਚੀਜ਼ਾਂ

Insomnia problem

Insomnia problem

ਅੱਜ ਦੇ ਸਮੇਂ ਵਿੱਚ ਲੋਕ ਆਪੋ-ਆਪਣੇ ਕੰਮਾਂ ਵਿੱਚ ਵਿਅਸਥ ਰਹਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਆਰਾਮ ਕਰਨ ਦਾ ਸਮਾਂ ਹੀ ਨਹੀਂ ਮਿਲਦਾ। ਸਰੀਰ ਨੂੰ ਆਰਾਮ ਨਾ ਮਿਲਣ ਕਾਰਨ ਕਈ ਵਾਰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਗੰਭੀਰ ਬੀਮਾਰੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਦੇ ਸਮੇਂ ਸੌਂਦੇ ਤਾਂ ਜ਼ਰੂਰ ਹਨ ਪਰ ਨੀਂਦ ਨਾ ਆਉਣ ਕਾਰਨ ਵਾਰ-ਵਾਰ ਕਰਵਟ ਬਦਲਦੇ ਰਹਿੰਦੇ ਹਨ। ਨੀਂਦ ਨਾ ਆਉਣ ਕਾਰਨ ਅਗਲੇ ਦਿਨ ਕੰਮ ਕਰਨ ਵਿੱਚ ਮੁਸ਼ਕਲ ਹੁੰਦੀ ਹੈ ਅਤੇ ਸਾਡਾ ਦਿਮਾਗ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦਾ। ਕਈ ਲੋਕ ਨੀਂਦ ਦੀਆਂ ਗੋਲੀਆਂ ਦਾ ਸੇਵਨ ਕਰਦੇ ਹਨ, ਜੋ ਸਿਹਤ ਲਈ ਹਾਨੀਕਾਰਨ ਹੋ ਸਕਦੀਆਂ ਹਨ। ਚੰਗੀ ਸਿਹਤ ਲਈ ਘੱਟੋ-ਘੱਟ 6 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਉਕਤ ਨੁਸਖ਼ਿਆਂ ਨਾਲ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ…

ਗਰਮ ਦੁੱਧ ਦਾ ਸੇਵਨ ਕਰੋ
ਸਿਹਤ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰੱਖਣ ਲਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਦਾ ਸੇਵਨ ਜ਼ਰੂਰ ਕਰਨ। ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।Insomnia problem

ਸੌਂਫ
ਚੰਗੀ ਨੀਂਦ ਲਈ ਸੌਂਫ ਇਕ ਕਾਰਗਾਰ ਉਪਾਅ ਹੈ। ਨੀਂਦ ਨਾ ਆਉਣ ਜਾਂ ਸਾਰਾ ਦਿਨ ਸੁਸਤੀ ਰਹਿਣ ‘ਤੇ 10 ਗ੍ਰਾਮ ਸੌਂਫ ਨੂੰ ਅੱਧਾ ਲੀਟਰ ਪਾਣੀ ‘ਚ ਉਬਾਲ ਲਓ। ਇਸ ਨੂੰ ਉਦੋਂ ਤਕ ਉਬਾਲੋ, ਜਦੋਂ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ। ਸਵੇਰੇ-ਸ਼ਾਮ ਇਸ ਪਾਣੀ ‘ਚ ਲੂਣ ਮਿਲਾ ਕੇ ਪੀਣ ਨਾਲ ਨੀਂਦ ਦੀ ਸਮੱਸਿਆ ਦੂਰ ਹੋ ਜਾਵੇਗੀ।

ਅਸ਼ਵਗੰਧਾ ਦਾ ਸੇਵਨ ਕਰੋ
ਜੇਕਰ ਤਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਅਸ਼ਵਗੰਧਾ ਦਾ ਸੇਵਨ ਕਰ ਸਕਦੇ ਹੋ। ਇਹ ਬਹੁਤ ਗੁਣਕਾਰੀ ਹੁੰਦੀ ਹੈ ਅਤੇ ਤਣਾਅ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਜਲਦ ਦੂਰ ਹੋ ਜਾਂਦੀ ਹੈ।

ਕਸਰਤ
ਚੰਗੀ ਨੀਂਦ ਲੈਣ ਲਈ ਰੋਜ਼ਾਨਾ ਸਵੇਰੇ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਹੋ ਜਾਂਦਾ ਹੈ। ਨੀਂਦ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਯੋਗਾ ਵੀ ਕਰ ਸਕਦੇ ਹੋ। ਇਸ ਨਾਲ ਸਰੀਰ ਤਣਾਅ ਮੁਕਤ ਹੋ ਜਾਂਦਾ ਹੈ।Insomnia problem

also read :- ਦੇਰੀ ਨਾਲ ਦਫ਼ਤਰ ਆਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਰਕਾਰ ਨੇ ਸਮਾਂ ਕੀਤਾ ਤੈਅ, ਜੇ ਨਾ ਆਏ ਤਾਂ…

ਕੈਫੀਨ ਵਾਲੀਆਂ ਚੀਜ਼ਾਂ
ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਚਾਹ ਜਾਂ ਕੌਫੀ ਆਦਿ ਦਾ ਸੇਵਨ ਕਰਨ ਨਾਲ ਨੀਂਦ ਨਹੀਂ ਆਉਂਦੀ। ਇਸੇ ਲਈ ਇਹਨਾਂ ਚੀਜ਼ਾਂ ਦਾ ਸੇਵਨ ਰਾਤ ਦੇ ਸਮੇਂ ਸੌਂਣ ਤੋਂ ਇਕ ਜਾਂ ਦੋ ਘੰਟੇ ਪਹਿਲਾਂ ਕਦੇ ਨਾ ਕਰੋ।  ਕੇਲੇ ਦਾ ਸੇਵਨ
ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਕੇਲੇ ਖਾਣੇ ਚਾਹੀਦੇ ਹਨ। ਕੇਲੇ ਵਿਚ ਮੌਜੂਦ ਖਣਿਜ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਨੀਂਦ ਲੈਣ ਵਿਚ ਮਦਦ ਕਰਦੇ ਹਨ। ਤੁਸੀਂ ਸੌਣ ਤੋਂ ਘੱਟੋ-ਘੱਟ ਇੱਕ ਜਾਂ ਦੋ ਘੰਟੇ ਪਹਿਲਾਂ ਕੇਲਾ ਖਾ ਸਕਦੇ ਹੋ। ਕੇਲਾ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸੇ ਲਈ ਇਸ ਨੂੰ ਆਪਣੀ ਖੁਰਾਕ ਵਿੱਚ ਲੋਕ ਜ਼ਰੂਰ ਸ਼ਾਮਲ ਕਰਨ। 

[wpadcenter_ad id='4448' align='none']