ਬੌਧਿਕ ਅਸਮਰੱਥਾ ਬੱਚੀਆਂ ਨੇ ਕੀਤਾ ਵਿਭਾਗ/ਸੰਸਥਾ ਦਾ ਨਾਮ ਕੀਤਾ ਰੋਸ਼ਨ

ਅੰਮ੍ਰਿਤਸਰ 13 ਦਸੰਬਰ 2023

ਸੰਸਥਾ ਸਹਿਯੋਗ ਹਾਫ ਵੇਅ ਹੋਮ ਅੰਮ੍ਰਿਤਸਰ ਜੋ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ। ਇਹ ਸੰਸਥਾ ਵਿਸ਼ੇਸ਼ ਜਰੂਰਤਾਂ ਵਾਲੀਆਂ ਬੱਚੀਆਂ ਦੀ ਦੇਖ ਰੇਖ ਲਈ ਕੰਮ ਕਰਦੀ ਹੈ। ਸੰਸਥਾ ਦੀਆਂ ਸਹਿਵਾਸਣਾਂ ਨੇ 24ਵੀਂ ਪੰਜਾਬ ਰਾਜ ਸਪੈਸ਼ਨ ਓਲੰਪਿਕਸਲੁਧਿਆਣਾ ਵਿਖੇ ਜੋ ਕਿ 8 ਦਸੰਬਰ 2023 ਤੋਂ 10 ਦਸੰਬਰ 2023 ਤੱਕ ਖੇਡਾਂ ਕਰਵਾਈਆਂ ਗਈਆਂ ਸਨਜਿਸ ਵਿੱਚ ਸੰਸਥਾ ਦੀਆਂ ਸਹਿਵਾਸਣਾਂ ਨੇ 100 ਮੀਟਰ ਦੋੜ ਵਿੱਚ ਪਹਿਲਾ ਸਥਾਨਸ਼ੋਟਪੁੱਟ ਵਿੱਚ ਪਹਿਲਾ ਸਥਾਨ ਅਤੇ ਬੋਚੀ ਖੇਡ ਵਿੱਚ ਪਹਿਲਾ ਤੇ ਤੀਸਰਾ ਸਥਾਨ ਅਤੇ ਗੋਲਡ ਮੈਡਲ ਅਤੇ ਬਰਾਉਨ ਮੈਡਲ ਹਾਸਲ ਕੀਤੇ । ਸੋਜਿਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰਅੰਮ੍ਰਿਤਸਰ ਦੇ ਹੁਕਮਾਂ ਤਹਿਤ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਹੋਮ (ਮਿਸ ਸਵਿਤਾ ਰਾਣੀ) ਦੁਆਰਾ ਅਕਸਰ ਹੀ ਇਹਨਾਂ ਬੱਚੀਆਂ ਨੂੰ ਕੰਪੀਟੀਸ਼ਨਜ਼ ਵਿੱਚ ਭੇਜਿਆ ਜਾਂਦਾ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਸੰਸਥਾ ਦੀਆਂ ਸਹਿਵਾਸਣਾਂ ਵਲੋਂ ਐਸ.ਜੀ.ਪੀ.ਸੀ. ਅਧੀਨ ਕਰਵਾਏ ਗਏ ਕੰਪੀਟੀਸ਼ਨ ਜਿਵੇਂ ਸ਼ਬਦ ਕੀਰਤਨਕੋਰੀਓਗ੍ਰਾਫੀ ਅਤੇ ਸ਼ਬਦ ਕੰਠ ਵਿੱਚ ਭਾਗ ਲਿਆ ਗਿਆ ਅਤੇ ਪਹਿਲਾਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ ।

[wpadcenter_ad id='4448' align='none']