ਨਿਊਯਾਰਕ ਵਿਖੇ ਗੱਤਕਾ ਫੈਡਰੇਸ਼ਨ ਅਮਰੀਕਾ ਵੱਲੋਂ ਗੱਤਕਾ ਰਿਫਰੈਸ਼ਰ ਕੋਰਸ 22 ਜੁਲਾਈ ਨੂੰ

ਨਿਊਯਾਰਕ ਵਿਖੇ ਗੱਤਕਾ ਫੈਡਰੇਸ਼ਨ ਅਮਰੀਕਾ ਵੱਲੋਂ ਗੱਤਕਾ ਰਿਫਰੈਸ਼ਰ ਕੋਰਸ 22 ਜੁਲਾਈ ਨੂੰ

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਨਿਊ ਜਰਸੀ ਵਿਖੇ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ International Gatka Seminar NewJersey ਚੰਡੀਗੜ੍ਹ 21 ਜੁਲਾਈ ( ) ਗੱਤਕਾ ਖੇਡ ਦੀ ਚੋਟੀ ਦੀ ਸੰਸਥਾ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਸ਼੍ਰੀ ਗੁਰੂ ਸਿੰਘ ਗੁਰਦੁਆਰਾ ਸਾਹਿਬ, ਗਲੈਨ ਰੌਕ, ਨਿਊ ਜਰਸੀ, ਅਮਰੀਕਾ ਵਿਖੇ ਪਹਿਲਾ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੂਐਸਏ ਦੇ ਸਹਿਯੋਗ ਨਾਲ ਬਾਬਾ […]

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਨਿਊ ਜਰਸੀ ਵਿਖੇ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ

International Gatka Seminar NewJersey ਚੰਡੀਗੜ੍ਹ 21 ਜੁਲਾਈ ( ) ਗੱਤਕਾ ਖੇਡ ਦੀ ਚੋਟੀ ਦੀ ਸੰਸਥਾ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਸ਼੍ਰੀ ਗੁਰੂ ਸਿੰਘ ਗੁਰਦੁਆਰਾ ਸਾਹਿਬ, ਗਲੈਨ ਰੌਕ, ਨਿਊ ਜਰਸੀ, ਅਮਰੀਕਾ ਵਿਖੇ ਪਹਿਲਾ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੂਐਸਏ ਦੇ ਸਹਿਯੋਗ ਨਾਲ ਬਾਬਾ ਮੱਖਣ ਸ਼ਾਹ ਲੁਭਾਣਾ ਸਿੱਖ ਸੈਂਟਰ, ਸਾਊਥ ਰਿਚਮੰਡ ਹਿੱਲ, ਨਿਊਯਾਰਕ ਵਿਖੇ ਰੈਫ਼ਰੀਆਂ ਅਤੇ ਕੋਚਾਂ ਲਈ 22 ਜੁਲਾਈ ਨੂੰ ਗੱਤਕਾ ਰਿਫਰੈਸ਼ਰ ਕੋਰਸ ਕਰਵਾਇਆ ਜਾ ਰਿਹਾ ਹੈ। International Gatka Seminar NewJersey

Also read : ਜਿੰਨਾ ਚਿਰ ਤਕ ਸੈਟੇਲਾਈਟ ਚੈਨਲ ਸ਼ੁਰੁ ਨਹੀਂ ਹੁੰਦਾ ਉਂਨਾ ਚਿਰ ਤਕ ਇਸਦਾ ਪ੍ਰਸਾਰਣ ਪਹਿਲਾਂ ਵਾਂਗ ਪੀਟੀਸੀ ਚੈਨਲ ਤੇ ਚਲਦਾ ਰਹੇਗਾ

            ਇਹ ਜਾਣਕਾਰੀ ਦਿੰਦੇ ਹੋਏ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਡਾ. ਦੀਪ ਸਿੰਘ ਅਤੇ ਗੱਤਕਾ ਫੈਡਰੇਸ਼ਨ ਯੂਐਸਏ ਦੇ ਪ੍ਰਧਾਨ ਦਲੇਰ ਸਿੰਘ ਨੇ ਦੱਸਿਆ ਕਿ ਇਹ ਗੱਤਕਾ ਸੈਮੀਨਾਰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਗੱਤਕਾ ਫੈਡਰੇਸ਼ਨ ਯੂਐਸਏ ਦੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ਗੱਤਕਾ ਖੇਡ ਸਵੈ-ਰੱਖਿਆ ਲਈ, ਮਹਿਲਾ ਸਸ਼ਕਤੀਕਰਨ ਖਾਤਰ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਿਵੇਂ ਲਾਭਕਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗਲੈਨ ਰੌਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋ ਰਹੇ ਇਸ ਸੈਮੀਨਾਰ ਦੌਰਾਨ ਗੱਤਕਾ ਮਾਹਿਰ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਵੱਖ ਵੱਖ ਵਿਸ਼ਿਆਂ ਉੱਤੇ ਗੱਤਕੇ ਦੀ ਭੂਮਿਕਾ ਬਾਰੇ ਚਾਨਣਾ ਪਾਉਣਗੇ। ਉਨ੍ਹਾਂ ਸਮੂਹ ਗੱਤਕਾ ਖਿਡਾਰੀਆਂ ਅਤੇ ਸੰਗਤਾਂ ਨੂੰ ਦੋਹਾਂ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ। International Gatka Seminar NewJersey

Related Posts

Latest

ਆਬਕਾਰੀ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਬਾ-ਇੱਜ਼ਤ ਬਰੀ ਹੋਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵੱਲੋਂ 'ਆਪ' ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ: ਭਗਵੰਤ ਸਿੰਘ ਮਾਨ
ਕਥਿਤ ਸ਼ਰਾਬ ਘੁਟਾਲੇ ਦੇ ਕੇਸ ਵਿੱਚ ਇਨਸਾਫ਼ ਨੇ ਨਿਆਂਪਾਲਿਕਾ ਵਿੱਚ ਆਮ ਆਦਮੀ ਦਾ ਵਿਸ਼ਵਾਸ ਮੁੜ ਬਹਾਲ ਕੀਤਾ: ਬਲਤੇਜ ਪੰਨੂ
ਸੱਚ ਨੇ ਸੌੜੀ ਰਾਜਨੀਤੀ ਨੂੰ ਕੀਤਾ ਦਰਕਿਨਾਰ: ਹਰਜੋਤ ਬੈਂਸ ਨੇ ਅਰਵਿੰਦ ਕੇਜਰੀਵਾਲ ਨੂੰ ਕੇਸ ਵਿਚੋਂ ਬਰੀ ਕਰਨ ਦੇ ਫੈਸਲੇ ਨੂੰ ਲੋਕਤੰਤਰ ਦੀ ਵੱਡੀ ਜਿੱਤ ਦੱਸਿਆ
ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦਾ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਨਦਾਰ ਅਗਾਜ਼
ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਕਲੀਨ ਚਿੱਟ, ਇਮਾਨਦਾਰ ਰਾਜਨੀਤੀ ਦੀ ਜਿੱਤ: ਹਰਦੀਪ ਸਿੰਘ ਮੁੰਡੀਆਂ