ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ

ਫਾਜ਼ਿਲਕਾ, 22 ਫਰਵਰੀ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਕੌਮਾਂਤਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ਵਿਚਾਰ ਚਰਚਾ ਸਮਾਗਮ ਡਾਇਰੈਕਟਰ ਭਾਸ਼ਾ ਵਿਭਾਗ ਡਾ: ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਕ ਅਨੁਸਾਰ ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਵਿਖੇ ਆਯੋਜਿਤ ਕੀਤਾ। ਇਸ ਵਿੱਚ ਮਾਤ-ਭਾਸ਼ਾ ਸਬੰਧੀ ਸਾਹਿਤਕ ਗਤੀਵਿਧੀਆਂ ਦੀ ਪੇਸ਼ਕਾਰੀ ਅਤੇ ਵਿਚਾਰ ਚਰਚਾ ਕੀਤੀ ਗਈ।।ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਓਤਰੇਜਾ ਨੇ ਆਏ ਹੋਏ ਸਾਹਿਤਕਾਰ, ਕਲਮਕਾਰਾਂ ਤੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਮਾਤ-ਭਾਸ਼ਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਮੁੱਖ ਵਕਤਾ ਡਾ: ਤਰਸੇਮ ਸ਼ਰਮਾ ਨੇ ਮਾਤ-ਭਾਸ਼ਾ ਦੇ ਪ੍ਰਸਾਰ ’ਚ ਸਿੱਖਿਆ ਸੰਸਥਾਵਾਂ ਦੇ ਯੋਗਦਾਨ ਦੇ ਵਿਸ਼ੇ ਤੇ ਗੱਲ ਕਰਦਿਆਂ ਮਾਂ-ਬੋਲੀ ਦੀ ਲੋੜ, ਮਹੱਤਤਾ ਤੇ ਚੁਣੋਤੀਆਂ ਬਾਰੇ ਚਰਚਾ ਕੀਤੀ।ਡਾ: ਰੇਖਾ ਸੂਦ ਹਾਡਾਂ ਪ੍ਰਿੰਸੀਪਲ ਨੇ ਮਾਤ ਭਾਸ਼ਾ ਬਾਰੇ ਬੋਲਦਿਆਂ ਇਲਾਕੇ ਦੀਆਂ ਉਪ-ਬੋਲੀਆਂ ਨੂੰ ਅੱਗੇ ਲਿਆਉਣ ਬਾਰੇ ਕਿਹਾ। ਇਸ ਮੌਕੇ ਮਾਂ ਬੋਲੀ ਨੂੰ ਸਮਰਪਿਤ ਗੀਤ ਤੇ ਕਵਿਤਾਵਾਂ ਦੀ ਪੇਸ਼ਕਾਰੀ ਅਭੀਜੀਤ ਅਬੋਹਰ, ਗੌਰਵ ਸ਼ਰਮਾ, ਸੁਰਿੰਦਰ ਨਿਮਾਣਾ, ਗੁਰਪ੍ਰੀਤ ਸਿੰਘ ਡਬੱਵਾਲਾ, ਜਸਵਿੰਦਰ ਲਫ਼ਜ਼, ਗੁਰਤੇਜ ਬੁਰਜਾ ਆਦਿ ਨੇ ਕੀਤੀ। ਖੋਜ ਅਫ਼ਸਰ ਪਰਮਿੰਦਰ ਰੰਧਾਵਾਂ ਨੇ ਸਮਾਗਮ ਵਿੱਚ ਪਹੁੰਚੇ। ਮੁੱਖ ਮਹਿਮਾਨ ਅਤੇ ਸਾਰੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਸਮਾਪਣ ਤੇ ਲੋਕ ਗਾਇਕ ਜਸਵੰਤ ਜੱਸੀ ਦਾ ਵਿਸ਼ੇਸ ਸਨਮਾਨ ਕੀਤਾ।ਭਾਸ਼ਾ ਮੰਚ ਦੀਆਂ ਗਤੀਵਿਧੀਆਂ ਸਬੰਧੀ ਡਾ: ਰੇਖਾ ਸੂਦ ਹਾਡਾਂ ਦੇ ਮਾਰਗਦਰਸ਼ਨ ਵਿੱਚ ਡਾ: ਸ਼ਕੁੰਤਲਾ  ਮਿੱਢਾ ਵੱਲੋਂ ਤਿਆਰ ਕੀਤਾ ਪਾਠਕ੍ਰਮ ਵੀ ਜਾਰੀ ਕੀਤਾ। ਸ਼੍ਰੀ ਰਜਿੰਦਰ ਮਾਜ਼ੀ ਦੀ ਸੰਪਾਦਨਾ ਵਿੱਚ ‘ਮੇਲਾ’ ਮੈਗਜ਼ੀਨ ਦਾ 25ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਗਜ਼ਲਗੋ ਸ਼੍ਰੀ ਆਤਮਾ ਰਾਮ ਰੰਜਨ , ਸ਼੍ਰੀ ਦਰਸ਼ਨ  ਲਾਲ ਚੁੱਘ (ਸਮਾਜਸੇਵੀ), ਡਾ: ਸ਼ਕੁੰਤਲਾ ਮਿੱਢਾ, ਤੇਜਿੰਦਰ ਸਿੰਘ  ਖਾਲਸਾ, ਸੁਖਜਿੰਦਰ ਸਿੰਘ ਢਿੱਲੋਂ, ਅਤੇ ਬਿੰਸ਼ਬਰ ਸਾਮਾ ਨੂੰ ਵੀ ਦਾ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਕਾਲਜਾਂ ਤੋਂ ਆਏ  ਵਿਦਿਆਰਥੀਆਂ ਵੱਲੋਂ ਕਵਿਤਾਵਾਂ ਤੇ ਗੀਤਾਂ ਦੀ ਪੇਸ਼ਕਾਰੀ ਲਈ ਉਹਨਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਪ੍ਰੋ: ਕਮਲੇਸ਼ ਅਤੇ ਪ੍ਰੋ: ਰਾਜਵੀਰ ਕੌਰ ਵੱਲੋਂ ਕੀਤਾ ਗਿਆ।

[wpadcenter_ad id='4448' align='none']