ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਾਲੀ ਇੰਟਰਵਿਊ ਤੇ ਬਾਪੂ ਬਲਕੌਰ ਸਿੰਘ ਨੇ ਕੀਤਾ ਵੱਡਾ ਖੁਲਾਸਾ

ਲੁਧਿਆਣਾ ਪਹੁੰਚੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

interview of lawrence bishnoi ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਿਸਟਮ ’ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਬਿਸ਼ਨੋਈ ਦੀ ਇਕ ਸਾਜ਼ਿਸ਼ ਤਹਿਤ ਇੰਟਰਵਿਊ ਕੀਤੀ ਗਈ ਹੈ। ਇੰਟਰਵਿਊ ਨੂੰ ਸੰਪਾਦਿਤ ਤੇ ਚਲਾਇਆ ਗਿਆ ਸੀ। ਮੂਸੇ ਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕਾਫੀ ਲਾਪਰਵਾਹੀ ਵਰਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਜਾਣਕਾਰੀ ਲੀਕ ਕੀਤੀ ਗਈ। ਸਾਜ਼ਿਸ਼ਕਰਤਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਹੈ। ਸਿਰਫ ਅਪਰਾਧ ਕਰਨ ਵਾਲੇ ਗ੍ਰਿਫ਼ਤਾਰ ਹੋਏ ਹਨ। ਸੂਚਨਾ ਲੀਕ ਕਰਨ ਵਾਲੀ ਸਰਕਾਰ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ’ਤੇ ਵੀ ਇਤਰਾਜ਼ ਜਤਾਇਆ ਹੈ।interview of lawrence bishnoi

ਦੱਸ ਦੇਈਏ ਕਿ 19 ਮਾਰਚ ਨੂੰ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਿੱਧੂ ਦੀ ਬਰਸੀ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖੀ ਗਈ ਹੈ।
ਲਗਾਤਰ ਪਿਛਲੇ ਇਕ ਸਾਲ ਤੋਂ ਸਿੱਧੂ ਦੇ ਮਾਪਿਆਂ ਵੱਲੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਇਨਸਾਫ ਜੋ ਹੈ ਸਿੱਧੂ ਨੂੰ ਨਹੀਂ ਮਿਲ ਸਕਿਆ

ਓਥੇ ਹੀ ਦੂੱਜੇ ਪਾਸੇ ਲਾਰੈਂਸ ਬਿਸ਼ਨੋਈ ਜੋ ਕਿ ਜੇਲ੍ਹ ਦੇ ਵਿਚ ਪੂਰੀ ਸੁਰੱਖਿਆ ਹੇਠ ਬੰਦ ਹੈ ਪਰ ਜੇਲ ਦੇ ਅੰਦਰੋਂ ਹੀ ਇਕ ਇੰਟਰਵਿਊ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਈ ਤਰਾਂ ਦੇ ਸਵਾਲ ਜੇਲ ਪ੍ਰਸ਼ਾਸ਼ਨ ਦੇ ਉੱਤੇ ਖੜੇ ਹੋ ਰਹੇ ਨੇ ਕੇ ਆਖਿਰਕਾਰ ਕਿਵੇਂ ਜੇਲ ਦੇ ਅੰਦਰ ਇਕ ਕਰੜੀ ਸੁਰੱਖਿਆ ਹੇਠ ਇਕ ਨਾਮੀ ਗੈਂਗਸਟਰ ਮੋਬਾਈਲ ਫੋਨ ਰੱਖ ਸਕਦਾ ਹੈ ਕਿਵੇਂ ਉਹ ਕਿਸੇ ਚੈਨਲ ਨਾਲ ਰਾਬਤਾ ਕਰ ਸਕਦਾ ਹੈ ਇਸ ਸਭ ਨੂੰ ਲੈਕੇ ਕਈ ਤਰਾਂ ਦੇ ਸਵਾਲ ਜੋ ਨੇ ਪ੍ਰਸ਼ਾਸ਼ਨ ਦੇ ਉੱਤੇ ਖੜੇ ਹੋ ਰਹੇ ਨੇ interview of lawrence bishnoi
ਖੈਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋ ਵੀ ਆਪਣਾ ਪ੍ਰਤੀਕਰਮ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕੇ ਇਹ ਇੰਟਰਵਿਊ ਹੁਣ ਦੀ ਨਹੀਂ ਹੈ ਪੁਰਾਣੀ ਇੰਟਰਵਿਊ ਹੈ ਕਿਉਕਿ ਲਾਰੈਂਸ ਦੀ ਸੁਰੱਖਿਆ ਦੇ ਵਿਚ ਕੋਈ ਵੀ ਕੋਤਾਹੀ ਜੋ ਹੈ ਉਹ ਨਹੀਂ ਵਰਤੀ ਜਾ ਰਹੀ ਤਾਂ ਇਸ ਇੰਟਰਵਿਊ ਦਾ ਹੋਣਾ ਬਹੁਤ ਹੀ ਮੁਸ਼ਕਿਲ ਹੈ

also read : ਫੂਡ ਪ੍ਰੋਸੈਸਿੰਗ ਹੱਬ ਵਜੋਂ ਉੱਭਰ ਰਿਹਾ ਹੈ, ਪੰਜਾਬ : ਚੇਤਨ ਸਿੰਘ ਜੌੜਾਮਾਜਰਾ

[wpadcenter_ad id='4448' align='none']