ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਹੋ ਗਏ ਦਿੱਗਜ ਪਰੇਸ਼ਾਨ, ਕਿਹਾ-‘RCB ਨੂੰ ਵੇਚ ਦਿਓ…’, BCCI ਤੋਂ ਕੀਤੀ ਅਨੋਖੀ ਮੰਗ
IPL 2024
IPL 2024
ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਵਿੱਚ, ਆਰਸੀਬੀ ਟੀਮ ਨੇ ਇੱਕ ਨਵੇਂ ਨਾਮ, ਨਵੀਂ ਜਰਸੀ ਅਤੇ ਨਵੀਆਂ ਉਮੀਦਾਂ ਨਾਲ ਟੂਰਨਾਮੈਂਟ ਵਿੱਚ ਪ੍ਰਵੇਸ਼ ਕੀਤਾ। ਇਨ੍ਹਾਂ ਸਾਰੇ ਬਦਲਾਅ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਿਸਮਤ ਚਮਕਣ ਨੂੰ ਤਿਆਰ ਨਹੀਂ ਹੈ। ਆਰਸੀਬੀ ਫਿਲਹਾਲ ਪੁਆਇੰਟ ਟੇਬਲ ‘ਚ 2 ਅੰਕਾਂ ਨਾਲ ਆਖਰੀ ਸਥਾਨ ‘ਤੇ ਹੈ, ਜਿਸ ਕਾਰਨ ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦਾ ਗੁੱਸਾ ਸਿਖਰਾਂ ‘ਤੇ ਪਹੁੰਚ ਗਿਆ ਹੈ। 4 ਵਾਰ ਡਬਲਜ਼ ਮੁਕਾਬਲੇ ‘ਚ ਗ੍ਰੈਂਡ ਸਲੈਮ ਚੈਂਪੀਅਨ ਰਹਿ ਚੁੱਕੇ ਭੂਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਬੈਂਗਲੁਰੂ ਦੇ ਪ੍ਰਦਰਸ਼ਨ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
Read Also:- ‘ਮੈਂ ਚਮਕੀਲਾ ਦੇ ਕਾਤਲ ਨਾਲ ਗੱਲ ਕੀਤੀ, ਮੈਨੂੰ ਪਤਾ ਉਸ ਨੂੰ ਕਿਉਂ ਮਾਰਿਆ’, ਇਹ ਸ਼ਖਸ਼ ਨੇ ਕਰਤਾ ਵੱਡਾ ਖੁਲਾਸਾ
ਮਹੇਸ਼ ਭੂਪਤੀ ਨੇ ਐਕਸ ‘ਤੇ ਲਿਖਿਆ, ਇਸ ਖੇਲ, ਆਈਪੀਐਲ ਪ੍ਰਸ਼ੰਸਕਾਂ ਅਤੇ ਇੱਥੋਂ ਤੱਕ ਕਿ ਖਿਡਾਰੀਆਂ ਲਈ, ਮੈਨੂੰ ਲੱਗਦਾ ਹੈ ਕਿ ਆਰਸੀਬੀ ਨੂੰ ਨਵਾਂ ਮਾਲਕ ਦੇਣ ਲਈ ਬੀਸੀਸੀਆਈ ਨੂੰ ਇਸ ਫਰੈਂਚਾਈਜ਼ੀ ਨੂੰ ਵੇਚ ਦੇਣਾ ਚਾਹੀਦਾ ਹੈ। ਟੀਮ ਨੂੰ ਇੱਕ ਨਵੇਂ ਮਾਲਕ ਦੀ ਲੋੜ ਹੈ, ਜੋ RCB ਨੂੰ ਇੱਕ ਬਿਹਤਰ ਫਰੈਂਚਾਇਜ਼ੀ ਬਣਾਉਣ ਵਿੱਚ ਸਮਰੱਥ ਹੋਵੇਗਾ।” IPL 2024 ਵਿੱਚ ਵਿਰਾਟ ਕੋਹਲੀ ਅਤੇ ਦਿਨੇਸ਼ ਕਾਰਤਿਕ ਲਗਾਤਾਰ ਚੰਗੀ ਪਾਰੀ ਖੇਡ ਰਹੇ ਹਨ, ਜਦਕਿ ਪਿਛਲੇ 2 ਮੈਚਾਂ ਵਿੱਚ ਫਾਫ ਡੂ ਪਲੇਸਿਸ ਨੇ ਵੀ ਚੰਗੀ ਫਾਰਮ ਦੇ ਸੰਕੇਤ ਦਿੱਤੇ ਹਨ। ਪਰ ਟੀਮ ਦੇ ਹੋਰ ਖਿਡਾਰੀ, ਚਾਹੇ ਉਹ ਬੱਲੇਬਾਜ਼ ਹੋਵੇ ਜਾਂ ਗੇਂਦਬਾਜ਼, ਸਾਰੇ ਫੇਲ ਸਾਬਤ ਹੋ ਰਹੇ ਹਨ, ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਹੇਸ਼ ਭੂਪਤੀ ਆਰਸੀਬੀ ਫਰੈਂਚਾਇਜ਼ੀ ਤੋਂ ਨਾਰਾਜ਼ ਹਨ।

ਕਿਵੇਂ ਪਲੇਆਫ ‘ਚ ਪਹੁੰਚ ਸਕਦੀ ਹੈ RCB ?
IPL 2024 ‘ਚ RCB ਨੇ ਹੁਣ ਤੱਕ 7 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਟੀਮ ਸਿਰਫ 1 ਜਿੱਤ ਦਰਜ ਕਰ ਸਕੀ ਹੈ। ਪੁਆਇੰਟ ਟੇਬਲ ‘ਚ ਆਖਰੀ ਸਥਾਨ ਤੋਂ ਪਲੇਆਫ ‘ਚ ਪਹੁੰਚਣ ਦਾ ਰਸਤਾ ਬੇਂਗਲੁਰੂ ਲਈ ਕਾਫੀ ਮੁਸ਼ਕਿਲ ਜਾਪਦਾ ਹੈ। ਪਰ ਜੇਕਰ RCB ਅਜੇ ਵੀ ਪਲੇਆਫ ‘ਚ ਪਹੁੰਚਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਬਾਕੀ ਬਚੇ 7 ਮੈਚਾਂ ‘ਚੋਂ ਘੱਟੋ-ਘੱਟ 6 ਜਿੱਤਣੇ ਹੋਣਗੇ। ਟੀਮ ਨੇ ਹੁਣ ਤੱਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਉਮੀਦ ਘੱਟ ਜਾਪਦੀ ਹੈ ਕਿ ਅਜਿਹੇ ਔਖੇ ਹਾਲਾਤਾਂ ‘ਚ ਆਰਸੀਬੀ ਪਲੇਆਫ ‘ਚ ਪਹੁੰਚ ਸਕੇਗੀ।
IPL 2024