‘ਜੇ ਕੋਹਲੀ ਦਾ ਬੱਲਾ ਚੱਲਿਆ ਤਾਂ RCB…’, ਹਰਭਜਨ ਨੇ ਕੀਤੀ ਵੱਡੀ ਭਵਿੱਖਬਾਣੀ

Date:

IPL 2024 RCB

IPL 2024 ਸ਼ੁਰੂ ਹੋਣ ਲਈ ਕੁਝ ਹੀ ਸਮਾਂ ਬਚਿਆ ਹੈ। ਸੀਜ਼ਨ ਦਾ ਉਦਘਾਟਨੀ ਮੈਚ 22 ਮਾਰਚ ਨੂੰ ਖੇਡਿਆ ਜਾਵੇਗਾ। ਪਹਿਲਾ ਮੈਚ ਪਿਛਲੇ ਸਾਲ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲਿੰਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਪਹਿਲੇ ਮੈਚ ਲਈ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਸਾਬਕਾ ਭਾਰਤੀ ਸਪਿੰਨਰ ਹਰਭਜਨ ਸਿੰਘ ਨੇ ਕੋਹਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਜੇ ਰਾਇਲ ਚੈਲੇਂਜਿਰਜ਼ ਬੈਂਗਲੁਰੂ ਨੇ ਖਿਤਾਬ ਜਿੱਤਣਾ ਹੈ ਤਾਂ ਕੋਹਲੀ ਦਾ ਚੱਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਹਲੀ ਦੇ ਬੱਲੇ ਨੇ 2016 ਦੀ ਤਰ੍ਹਾਂ ਦੌੜਾਂ ਬਣਾਈਆਂ ਤਾਂ ਟੀਮ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਹਰਭਜਨ ਦਾ ਮੰਨਣਾ ਹੈ ਕਿ ਕੋਹਲੀ ਤੋਂ ਇਲਾਵਾ ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ ਅਤੇ ਰਜਤ ਪਾਟੀਦਾਰ ਦੇ ਹੋਣ ਨਾਲ ਟੀਮ ਨੂੰ ਫਾਇਦਾ ਹੋਵੇਗਾ।

ਹਰਭਜਨ ਸਿੰਘ ਨੇ ਕਿਹਾ ਕਿ ਆਰਸੀਬੀ ਲਈ 2016 ਵਰਗਾ ਸੀਜ਼ਨ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਵਿਰਾਟ ਕੋਹਲੀ ਉਨ੍ਹਾਂ ਲਈ ਦੌੜਾਂ ਬਣਾਉਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਟੀਮ ਅੱਗੇ ਵਧੇਗੀ। ਪਰ ਮੈਨੂੰ ਇਹ ਨਹੀਂ ਪਤਾ ਕਿ ਉਹ ਕੱਪ ਜਿੱਤਣਗੇ ਜਾਂ ਨਹੀਂ, ਪਰ ਉਨ੍ਹਾਂ ਦੀ ਟੀਮ ਵਿਚ ਸ਼ਾਨਦਾਰ ਲੋਕ ਹਨ, ਵਿਰਾਟ ਕੋਹਲੀ, ਮੈਕਸਵੈੱਲ, ਗ੍ਰੀਨ ਅਤੇ ਪਾਟੀਦਾਰ ਕੁਝ ਨਾਂ ਹਨ- ਇਸ ਲਈ ਮੇਰਾ ਮੰਨਣਾ ਹੈ ਕਿ ਉਨ੍ਹਾਂ ਕੋਲ ਚੰਗੀ ਬੱਲੇਬਾਜ਼ੀ ਕਰਨ ਲਈ ਬਹੁਤ ਕੁਝ ਹੈ।

READ ALSO:8.600 ਸਾਲਾ ਦੁਨੀਆ ਦੀ ਸਭ ਤੋਂ ਪੁਰਾਣੀ ਬ੍ਰੈੱਡ, ਅਜੇ ਵੀ ਗੋਲ ਤੇ ਸਪੰਜੀ,ਜਾਣੋ ਖੋਜ ਤੋਂ ਕੀ ਲੱਗਿਆ ਪਤਾ

ਹਰਜਭਾਨ ਨੇ ਅੱਗੇ ਕਿਹਾ, ਹਰ ਆਰਸੀਬੀ ਪ੍ਰਸ਼ੰਸਕ ਚਾਹੁੰਦਾ ਹੈ ਕਿ ਵਿਰਾਟ ਕੋਹਲੀ 2016 ਦੀ ਤਰ੍ਹਾਂ ਬੱਲੇਬਾਜ਼ੀ ਕਰਦੇ ਹੋਏ ਦਿਖਾਈ ਦੇਣ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ। ਜੇ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਅੱਗੇ ਵਧਣ ਦਾ ਸੁਨਹਿਰੀ ਮੌਕਾ ਮਿਲੇਗਾ। ਇਸ ਤੋਂ ਇਲਾਵਾ ਹਰਭਜਨ ਨੇ ਕਿਹਾ ਕਿ ਆਰਸੀਬੀ ਅਤੇ ਸੀਐੱਸਕੇ ਵਿਚਾਲੇ ਜ਼ਬਰਦਸਤ ਮੈਚ ਦੇਖਣ ਨੂੰ ਮਿਲੇਗਾ। ਹਰਭਜਨ ਨੇ ਕਿਹਾ ਕਿ ਮੈਕਸਵੈੱਲ ਕੋਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਕਾਬਲੀਅਤ ਹੈ, ਜਿਸ ਦਾ ਟੀਮ ਨੂੰ ਕਾਫੀ ਫਾਇਦਾ ਹੋਵੇਗਾ।

IPL 2024 RCB

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...