ਫਾਜ਼ਿਲਕਾ, 2 ਫਰਵਰੀ ( ) ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ ਸਿਹਤ ਵਿਭਾਗ ਵਲੋਂ 5 ਫਰਵਰੀ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਨ ਮਨਾਇਆ ਜਾਏਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ (ਵਾਧੂ ਕਾਰਜਭਾਰ) ਡਾ. ਐਰਿਕ ਐਡੀਸਨ ਨੇ ਅੱਜ ਸਟਾਫ ਦੀ ਟ੍ਰੇਨਿੰਗ ਦੌਰਾਨ ਕੀਤਾ।
ਜਾਣਕਾਰੀ ਦਿੰਦੇ ਐਸਐਮਓ ਡਾ. ਐਰਿਕ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਸ਼ਟਰੀ ਡੀ ਵਾਰਮਿੰਗ ਦਿਵਸ 5 ਫਰਵਰੀ ਨੂੰ ਮਨਾਇਆ ਜਾਏਗਾ ਅਤੇ 12 ਫਰਵਰੀ ਨੂੰ ਮੋਪ ਅੱਪ ਦਿਨ ਮਨਾਇਆ ਜਾਏਗਾ। ਇਸ ਦੌਰਾਨ 1 ਤੋਂ 2 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਸਿਰਪ ਪਿਲਾਇਆ ਜਾਏਗਾ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਅਲਬੈਂਡਾਜੋਲ ਦੀ ਗੋਲੀ ਖਵਾਈ ਜਾਏਗੀ। ਉਹਨਾਂ ਦਸਿਆ ਕਿ ਬਲਾਕ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਟਰਾਂ ਵਿੱਚ ਦਰਜ, ਸਲਮ ਏਰੀਆ, ਕਿਸੇ ਕਾਰਨ ਸਕੂਲ ਨਾ ਆਉਣ ਵਾਲੇ ਬਚਿਆਂ ਨੂੰ ਇਹ ਡੋਜ਼ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਹਜਾਰਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ, ਕਿਉਂਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘੱਟਣ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ-ਚਿੜਾਪਣ ਦੇਖਣ ਵਿਚ ਆਉਂਦਾ ਹੈ ਪਰ ਹੁਣ ਇਸ ਦਵਾਈ ਦੀ ਖੁਰਾਕ ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋ ਛੁਟਕਾਰਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ, ਐਸਆਈ ਸੁਮਨ ਕੁਮਾਰ, ਸੀਨੀਅਰ ਲੈਬਾਰਟਰੀ ਇੰਚਾਰਜ ਹਰਭਜਨ ਰਾਮ, ਅਕਾਊਂਟੈਂਟ ਰਾਜ ਕੁਮਾਰ, ਬੀਐਸਏ ਰੋਬਿਨ ਗਿਲਹੋਤਰਾ, ਕੰਪਿਊਟਰ ਅਪਰੇਟਰ ਗੌਤਮ ਕੁਮਾਰ ਤੋਂ ਇਲਾਵਾ ਬਲਾਕ ਦੀਆਂ ਸਮੂਹ ਏਐਨਐਮ ਸਟਾਫ ਆਦਿ ਹਾਜਰ ਸਨ।
ਖੂਨ ਦੀ ਕਮੀ ਨਾਲ ਬੱਚਿਆਂ ਵਿੱਚ ਆਉਂਦਾ ਹੈ ਚਿੜਚਿੜਾਪਨ : ਡਾ. ਐਰਿਕ ਐਡੀਸਨ
Date: