Wednesday, December 25, 2024

ISRO ਨੇ ਭਰੀ ਇਤਿਹਾਸਿਕ ਉਡਾਣ, ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-08 ਦੀ ਸਫਲ ਲਾਂਚਿੰਗ

Date:

ISRO made a historic flight
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਸਭ ਤੋਂ ਛੋਟੇ ਰਾਕੇਟ SSLV-D3 ‘ਨਾਲ ਅਰਥ ਆਬਜਰਵੇਸ਼ਨ ਸੈਟੇਲਾਈਟ-8 ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨਾਲ ਲਾਂਚ ਕੀਤਾ ਹੈ। ਰਾਤ 02.47 ਵਜੇ ਸ਼ੁਰੂ ਹੋਈ 6.5 ਘੰਟੇ ਦੀ ਨਿਰਵਿਘਨ ਕਾਊਂਟਡਾਊਨ ਤੋਂ ਬਾਅਦ 175.5 ਕਿਲੋਗ੍ਰਾਮ EOS-08 ਅਤੇ ਇਕ ਯਾਤਰੀ ਉਪਗ੍ਰਹਿ SR-0 ਡੈਮੋਸੈਟ ਨੂੰ ਲਿਜਾਉਣ ਵਾਲਾ SSLV-D3, 09:17 ਵਜੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਹੋਇਆ। ਇਸਰੋ ਏ ਇਸ ਕਦਮ ਨਾਲ ਭਾਰਤ ਹੁਣ ਧਰਤੀ ਦੀ ਧੜਕਣ ਸੁਣ ਸਕੇਗਾ।

ਜੇਕਰ ਇਸਰੋ ਦਾ ਇਹ ਮਿਸ਼ਨ ਸਫਲ ਰਹਿੰਦਾ ਹੈ ਤਾਂ ਭਾਰਤ ਨੂੰ ਵਾਤਾਵਰਨ ਤੇ ਆਫ਼ਤ ਦੀ ਜਾਣਕਾਰੀ ਸਮੇ ਨਾਲ ਮਿਲ ਜਾਵੇਗੀ। ਇਸ ਨੂੰ ਛੋਟੇ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ SSLV-D3 ਦੀ ਤੀਜੀ ਤੇ ਆਖਰੀ ਵਿਕਾਸ ਦੀ ਉਡਾਣ ਦੇ ਰਾਹੀਂ ਲਾਂਚ ਕੀਤਾ ਗਿਆ ਹੈ। ‘ਅਰਥ ਆਬਜ਼ਰਵੇਸ਼ਨ ਉਪਗ੍ਰਹਿ’ ਤੇ ਸਟਾਰਟਅਪ ਕੰਪਨੀ ਸਪੇਸ ਰਿਕਸ਼ਾ ਦੇ ਐੱਸਆਰ-0 ਸੈਟੇਲਾਈਟ ਨੂੰ ਲਿਜਾਣ ਵਾਲੇ ਭਾਰਤ ਦੇ ਛੋਟੇ ਲਾਂਚ ਵਾਹਨ ਦੀ ਉਲਟੀ ਗਿਣਤੀ ਸ਼ੁਕਰਵਾਰ ਤੜਕੇ 2.30 ਵਜੇ ਸ਼ੁਰੂ ਹੋਈ। ਇਹ ਵਿਕਾਸ ਦੇ ਪੜਾਅ ਵਿੱਚ SSLV ਦੀ ਤੀਜੀ ਤੇ ਆਖਰੀ ਉਡਾਣ ਹੈ। ਇਸਦੇ ਬਾਅਦ ਰਾਕੇਟ ਪੂਰੀ ਤਰ੍ਹਾਂ ਆਪ੍ਰੇਸ਼ਨ ਮੋਡ ਵਿੱਚ ਆ ਜਾਵੇਗਾ।ISRO made a historic flight

ALSO READ : ਸਾਬਕਾ ਪ੍ਰਧਾਨ ਮੰਤਰੀ ਥਾਕਸੀਨ ਸ਼ਿਨਾਵਾਤਰਾ ਦੀ ਧੀ ਬਣੇਗੀ ਥਾਈਲੈਂਡ ਦੀ ਪ੍ਰਧਾਨ ਮੰਤਰੀ

ਦੱਸ ਦੇਈਏ ਕਿ ਇਸ ਉਪਗ੍ਰਹਿ ਦਾ ਜੀਵਨ ਕਾਲ ਇੱਕ ਸਾਲ ਤੈਅ ਕੀਤਾ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਦੇ ਅਨੁਸਾਰ ਪ੍ਰਸਤਾਵਿਤ ਮਿਸ਼ਨ SSLV ਵਿਕਾਸ ਪਰਿਯੋਜਨਾ ਨੂੰ ਪੂਰਾ ਕਰੇਗਾ। ਇਸਦੇ ਬਾਅਦ ਇਸਦੀ ਵਰਤੋਂ ਭਾਰਤੀ ਉਦਯੋਗ ਤੇ ਜਨਤਕ ਖੇਤਰ ਦੀ ਕੰਪਨੀ ਨਿਊਸਪੇਸ ਇੰਡੀਆ ਲਿਮਿਟੇਡ ਦੇ ਮਿਸ਼ਨਾਂ ਦੇ ਲਈ ਕੀਤਾ ਜਾਵੇਗਾ। EOS-08 ਸੈਟੇਲਾਈਟ ਦੇ ਤਿੰਨ ਪੇਲੋਡ ਹਨ। ਇਸ ਵਿੱਚ ਇਲੈਕਟ੍ਰੋ ਆਪਟੀਕਲ ਇਨਫਰਾਰੈੱਡ ਪੇਲੋਡ (EOIR), ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ-ਰਿਫਲੈਕਟੋਮੈਟਰੀ ਪੇਲੋਡ (GNSS-R) ਅਤੇ SiC-UV ਡੋਸੀਮੀਟਰ ਸ਼ਾਮਲ ਹਨ। ਇਸਰੋ ਦੇ ਸਭ ਤੋਂ ਛੋਟੇ ਰਾਕੇਟ SSLV ਦਾ ਇਹ ਤੀਜਾ ਲਾਂਚ ਹੈ। ਇਸ ਤੋਂ ਪਹਿਲਾਂ ਦੋ ਕੋਸ਼ਿਸ਼ਾਂ (2022 ਅਤੇ 2023) ਕੀਤੀਆਂ ਗਈਆਂ ਸਨ। ਜਿਸ ਵਿੱਚ ਇਸਰੋ ਨੂੰ 2023 ਵਿੱਚ ਸਫਲਤਾ ਮਿਲੀ ਸੀ, ਜਦੋਂ ਕਿ 2022 ਵਿੱਚ ਪਹਿਲੀ ਕੋਸ਼ਿਸ਼ ਅਸਫਲ ਰਹੀ ਸੀ।ISRO made a historic flight

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...