It will remain closed till June 30 ਗਰਮੀਆਂ ਦੀਆਂ ਛੁੱਟੀਆਂ ਕਾਰਨ ਸੂਬੇ ਭਰ ਦੀਆਂ ਸੈਸ਼ਨ ਅਤੇ ਹੇਠਲੀਆਂ ਅਦਾਲਤਾਂ ਬੰਦ ਰਹਿਣਗੀਆਂ। 1 ਜੂਨ ਤੋਂ 30 ਜੂਨ ਤੱਕ ਅਦਾਲਤਾਂ ’ਚ ਸਿਵਲ ਮਾਮਲਿਆਂ ਦੀ ਰੈਗੂਲਰ ਸੁਣਵਾਈ ਨਹੀਂ ਹੋਵੇਗੀ, ਜਦੋਂਕਿ 15 ਜੂਨ ਤੱਕ ਅਦਾਲਤਾਂ ’ਚ ਫੌਜਦਾਰੀ ਕੰਮ ਜਾਰੀ ਰਹੇਗਾ। 16 ਜੂਨ ਤੋਂ 30 ਜੂਨ ਤੱਕ ਫੌਜਦਾਰੀ ਮਾਮਲਿਆਂ ਨੂੰ ਲੈ ਕੇ ਵੀ ਅਦਾਲਤਾਂ ਛੁੱਟੀਆਂ ਕਾਰਨ ਪੂਰੀ ਤਰ੍ਹਾਂ ਬੰਦ ਰਹਿਣਗੀਆਂ।It will remain closed till June 30
also read :- ਪੰਜਾਬ ਸਰਕਾਰ ਵੱਲੋਂ ਇੰਪਰੂਵਮੈਂਟ ਟਰੱਸਟ ਦੇ 5 ਤੇ ਮਾਰਕਿਟ ਕਮੇਟੀਆਂ ਦੇ 66 ਨਵੇਂ ਚੇਅਰਮੈਨਾਂ ਦੀ ਸੂਚੀ ਜਾਰੀ
ਦੂਜੇ ਪਾਸੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਛੁੱਟੀਆਂ ਦੌਰਾਨ ਆਉਣ ਵਾਲੇ ਜ਼ਰੂਰੀ ਕੇਸਾਂ, ਜ਼ਮਾਨਤਾਂ ਅਤੇ ਸਟੇਅ ਆਦਿ ਦੀ ਸੁਣਵਾਈ ਲਈ ਹੇਠਲੀਆਂ ਅਦਾਲਤਾਂ ਅਤੇ ਸੈਸ਼ਨਾਂ ਦੇ ਜੱਜਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਸਬੰਧੀ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਜੱਜ ਅਦਾਲਤਾਂ ਵਿੱਚ ਬੈਠ ਕੇ ਜ਼ਰੂਰੀ ਕੇਸਾਂ ਦੀ ਸੁਣਵਾਈ ਕਰਨਗੇ, ਤਾਂ ਜੋ ਛੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਜ਼ਿਲਾ ਬਾਰ ਸੰਘ ਦੇ ਪ੍ਰਧਾਨ ਚੇਤਨ ਵਰਮਾ, ਸਕੱਤਰ ਵਿਕਾਸ ਗੁਪਤਾ, ਵਿੱਤ ਸਕੱਤਰ ਜਤਿੰਦਰਪਾਲ ਸਿੰਘ ਜੇਟੀ ਅਤੇ ਵਕੀਲ ਨਿਤਿਨ ਕਪਿਲਾ ਨੇ ਦਿੱਤੀ। It will remain closed till June 30