ਜਸਬੀਰ ਜੱਸੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਬਣਨ ਦੀ ਦਿੱਤੀ ਵਧਾਈ

Date:

 ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿਚ ਕੀਤੇ ਅਚਨਚੇਤ ਵਾਧੇ ਦੌਰਾਨ 2 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਦੀ ਟੀਮ ਵਿਚ ਇਹ ਤੀਜਾ ਵਾਧਾ ਹੈ। ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਫ਼ਰਜ਼ੰਦ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਖੇਤੀਬਾੜੀ ਮੰਤਰੀ ਕੀਤੀ ਗਈ ਚੋਣ ਬਣੀ ਹੈ।Jasbir Jassi congratulated the Khudis

ਖੁੱਡੀਆਂ ਦੇ ਮੰਤਰੀ ਬਣਨ ਉਪਰੰਤ ਪੰਜਾਬ ਦੇ ਗਾਇਕ ਜਸਬੀਰ ਜੱਸੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗੁਰਮੀਤ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਜਸਬੀਰ ਜੱਸੀ ਨੇ ਕੈਪਸ਼ਨ ‘ਚ ਲਿਖਿਆ, ‘ਜਦੋਂ ਕਿਸੇ ਕਾਬਲ, ਇਮਾਨਦਾਰ, ਸਹਿਜ, ਸੁਲਝੇ,ਠਹਿਰਾਵ ਵਾਲੇ ਵਿਅਕਤੀ ਨੂੰ ਕੋਈ ਵੱਡੇ ਅਹੁਦੇ ਤੇ ਬਿਠਾਇਆ ਜਾਂਦੈ ਤਾਂ ਦਿਲ ਖੁਸ਼ੀ ਵਿਚ ਸਰਸ਼ਾਰ ਹੋ ਜਾਂਦੈ। ਮੁਬਾਰਕਾਂ ਗੁਰਮੀਤ ਸਿੰਘ ਖੁੱਡੀਆਂ ਜੀ।’Jasbir Jassi congratulated the Khudis

ਦੱਸ ਦਈਏ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਇਮਾਨਦਾਰੀ, ਸ਼ਰਾਫ਼ਤ ਅਤੇ ਦਰਵੇਸ਼ਾਂ ਵਾਲੀ ਵਿਰਾਸਤ ਨੂੰ ਮੌਜੂਦਾ ਗੰਧਲੇ ਸਿਆਸੀ ਮਹੌਲ ਵਿਚ ਵੀ ਬਰਕਰਾਰ ਰੱਖਿਆ ਹੈ।

also read :- 1 ਜੂਨ ਤੋਂ ਵੱਡਾ ਬਦਲਾਵ – ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਬਦਲੇ ਨਿਯਮ

ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੰਥਕ ਕਟਹਿਰੇ ਵਿਚ ਖੜ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਪੰਜ ਵਾਰ ਦੇ ਮੁੱਖ ਮੰਤਰੀ ਅਤੇ ਅਜਿੱਤ ਮੰਨੇ ਜਾਂਦੇ ਘਾਗ ਸਿਆਸਤਦਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਦੇਣ ਨੇ ਵੀ ਖੁੱਡੀਆਂ ਦੇ ਸਿਆਸੀ ਕੱਦ ਨੂੰ ਪੰਜਾਬ ਦੀ ਸਿਆਸਤ ਵਿਚ ਸਿਖ਼ਰ ਦਿੱਤੀ ਹੈ।Jasbir Jassi congratulated the Khudis

Share post:

Subscribe

spot_imgspot_img

Popular

More like this
Related

24 ਦਸੰਬਰ ਤੱਕ ਸੁਸਾਸ਼ਨ ਸਪਤਾਹ ਮਨਾਇਆ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 19 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ...

ਉਪ ਤੇ ਜਨਰਲ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਡਰਾਈ ਡੇ ਘੋਸ਼ਿਤ

ਬਠਿੰਡਾ, 19 ਦਸੰਬਰ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ...

ਪੰਜਾਬ ਸਰਕਾਰ ਵੱਲੋਂ ਔਰਤਾਂ/ਲੜਕੀਆਂ ਲਈ ਨਹਿਰੂ ਸਟੇਡੀਅਮ ਵਿੱਚ ਲਗਾਇਆ ਜਿਲ੍ਹਾ ਪੱਧਰੀ ਕੈਂਪ

ਫਰੀਦਕੋਟ 19 ਦੰਸਬਰ () ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ...