ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੋਂ ਬਚਣ ਲਈ ਲੋਕਾਂ ਨੇ ਸਮੁੰਦਰ ‘ਚ ਮਾਰੀਆਂ ਛਾਲਾਂ

Jumps in the sea

Jumps in the sea

ਥਾਈਲੈਂਡ ਦੀ ਖਾੜੀ ਵਿੱਚ ਵੀਰਵਾਰ ਤੜਕੇ ਇੱਕ ਸਮੁੰਦਰੀ ਜਹਾਜ਼ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਚਣ ਲਈ ਘਬਰਾਏ ਯਾਤਰੀਆਂ ਨੇ ਸਮੁੰਦਰ ਵਿੱਚ ਛਾਲਾਂ ਮਾਰ ਦਿੱਤੀਆਂ। ਹਾਲਾਂਕਿ ਸਾਰੇ 108 ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। ਸੂਰਤ ਥਾਨੀ ਸੂਬੇ ਤੋਂ ਰਾਤ ਭਰ ਚੱਲਣ ਵਾਲਾ ਜਹਾਜ਼ ਥਾਈਲੈਂਡ ਦੇ ਤੱਟ ਤੋਂ ਦੂਰ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਕੋਹ ਤਾਓ ਪਹੁੰਚਣ ਹੀ ਵਾਲਾ ਸੀ ਕਿ ਉਦੋਂ ਯਾਤਰੀਆਂ ਵਿਚੋਂ ਇੱਕ ਨੇ ਅਚਾਨਕ ਜ਼ੋਰਦਾਰ ਆਵਾਜ਼ ਸੁਣੀ ਅਤੇ ਧੂੰਏਂ ਦੀ ਬਦਬੂ ਮਹਿਸੂਸ ਕੀਤੀ। ਮੈਥਰੀ ਪ੍ਰੋਮਜੰਪਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਧੂੰਆਂ ਅਤੇ ਫਿਰ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅੱਗ ਲੱਗਦੇ ਹੋਈ ਦੇਖੀ ਅਤੇ ਉਦੋਂ ਹੀ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਅਲਾਰਮ ਵਜਾ ਦਿੱਤਾ।Jumps in the sea

also read :-ਹਰਿਆਣਾ ‘ਚ 100 ਕਰੋੜ ਦੇ ਸਹਿਕਾਰੀ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫਤਾਰ

ਮੈਥਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਮੁਸ਼ਕਿਲ ਨਾਲ ਲਾਈਫ ਜੈਕਟਾਂ ਮਿਲੀਆਂ। ਹਫੜਾ-ਦਫੜੀ ਮਚਣ ਕਾਰਨ ਲੋਕ ਚੀਕ ਰਹੇ ਸਨ, ਮੇਰੀਆਂ ਵੀ ਅੱਖਾਂ ‘ਚ ਹੰਝੂ ਆ ਗਏ। ਸੂਰਤ ਥਾਨੀ ਦੇ ਅਧਿਕਾਰੀਆਂ ਨੇ ਫੇਸਬੁੱਕ ‘ਤੇ ਦੱਸਿਆ ਕਿ ਜਹਾਜ਼ ‘ਚ ਸਵਾਰ 108 ਲੋਕਾਂ ‘ਚੋਂ 97 ਯਾਤਰੀ ਸਨ। ਸੂਬੇ ਦੇ ਲੋਕ ਸੰਪਰਕ ਵਿਭਾਗ ਨੇ ਕਿਹਾ ਕਿ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲੋਕ ਲਾਈਫ ਜੈਕਟ ਪਾ ਕੇ ਤੇਜ਼ੀ ਨਾਲ ਜਹਾਜ਼ ਦੇ ਕੈਬਿਨ ‘ਚੋਂ ਬਾਹਰ ਨਿਕਲ ਰਹੇ ਹਨ। ਜਹਾਜ਼ ‘ਤੇ ਕਾਲਾ ਧੂੰਆਂ ਫੈਲਦਾ ਦੇਖਿਆ ਜਾ ਸਕਦਾ ਹੈ। ਬਾਅਦ ‘ਚ ਜਹਾਜ਼ ‘ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਜਹਾਜ਼ ਦੇ ਇੰਜਣ ‘ਚ ਲੱਗੀ ਸੀ। ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।Jumps in the sea

[wpadcenter_ad id='4448' align='none']