Junior Starcast at Amritsar ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਕਲਾਕਾਰ ਅਕਸਰ ਆਪਣੀ ਫਿਲਮ ਦੀ ਰਿਲੀਜ ਮੌਕੇ ਜਾਂਦੇ ਹਨ। ਇਸ ਮੌਕੇ ਮੀਡੀਆ ਨੂੰ ਉਚੇਚੇ ਤੌਰ ‘ਤੇ ਬੁਲਾਇਆ ਜਾਂਦਾ ਹੈ ਤਾਂ ਜੋ ਕਲਾਕਾਰ ਦੇ ਮੱਥਾ ਟੇਕਣ ਦੀ ਵੀ ਖ਼ਬਰ ਬਣ ਸਕੇ। ਪੰਜਾਬੀ ਫਿਲਮ ਜੂਨੀਅਰ ਦਾ ਹੀਰੋ ਅਮੀਕ ਵਿਰਕ ਅਤੇ ਹੀਰੋਇਨ ਸਿਧਾਰੀ ਜੈਨ ਵੀ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਸ਼੍ਰੀ ਦਰਬਾਰ ਸਾਹਿਬ ਪੁਹੰਚੇ ਪਰ ਬਿਨਾਂ ਕਿਸੇ ਮੀਡੀਆ ਨੂੰ ਭਿਣਕ ਲੱਗੇ। ਦੋਵੇਂ ਕਲਾਕਾਰਾਂ ਦੀ ਭਾਵੇਂ ਪਹਿਲੀ ਫਿਲਮ ਹੈ ਅਤੇ ਦੋਵਾਂ ਨੂੰ ਹੀ ਵੱਡੀ ਪਹਿਚਾਣ ਦੀ ਲੋੜ ਹੈ ਪਰ ਇਸ ਦੇ ਬਾਵਜੂਦ ਦੋਵਾਂ ਨੇ ਗੁਰੂ ਘਰ ਨੂੰ ਪਬਲੀਸਿਟੀ ਦਾ ਕੇਂਦਰ ਨਹੀਂ ਬਣਾਇਆ । Junior Starcast at Amritsar
also read : SOCIAL MEDIA ‘ਤੇ ਛਾਇਆ ‘ਸੁਸ਼ਾਂਤ ਸਿੰਘ ਰਾਜਪੂਤ’ ਦਾ lookalike
ਦੋਵਾਂ ਨੇ ਬਿਨਾਂ ਕਿਸੇ ਲਾਮ ਲਸ਼ਕਰ ਦੇ ਚੁੱਪ ਚੁਪੀਤੇ ਮੱਥਾ ਟੇਕਿਆ ਅਤੇ ਯਾਦਗਾਰ ਵਜੋਂ ਆਪਣੀ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਜਿਸ ਦੌਰਾਨ ਦੋਵੇ ਜਣੇ ਦਰਬਾਰ ਮੱਥਾ ਟੇਕ ਰਹੇ ਸਨ ਉਸ ਵਕਤ ਮੀਡੀਆ ਦਰਬਾਰ ਸਾਹਬ ਦੇ ਬਾਹਰ ਦੋਵਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਦੋਵਾਂ ਨੇ ਪੂਰੀ ਸ਼ਰਧਾ ਨਾਲ ਬਿਨਾਂ ਕਿਸੇ ਪਬਲੀਸਟੀ ਦੇ ਮੱਥਾ ਟੇਕਿਆ ਅਤੇ 18 ਅਗਸਤ ਨੂੰ ਰਿਲੀਜ ਹੋ ਰਹੀ ਆਪਣੀ ਪੰਜਾਬੀ ਫਿਲਮ “ਜੂਨੀਅਰ” ਲਈ ਅਰਦਾਸ ਕੀਤੀ।
ਜੂਨੀਅਰ ਫਿਲਮ ਇਕ ਵਖਰੀ ਪਹਿਚਾਣ ਬਣਾਵੇਗੀ ਪੰਜਾਬੀ ਇੰਡਸਟਰੀ ਚ,ਓਥੇ ਹੀ ਮਸਤਾਨੇ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਪੰਜਾਬੀ audiance ਨੂੰ,ਅਸਲ ਐਕਟਰ ਹੁਣ ਸਾਹਮਣੇ ਆ ਰਹੇ ਨੇ
ਜੂਨੀਅਰ” ਫਿਲਮ ਦਾ ਇਹ ਟੀਜਰ ਦੇਖਕੇ ਤੁਸੀਂ ਵੀ ਦੰਗ ਰਹਿ ਜਾਵੋਗੇ। ਇਹ ਫਿਲਮ ਕਿਸੇ ਹਾਲੀਵੁੱਡ ਫਿਲਮ ਤੋੰ ਘੱਟ ਨਜਰ ਨਹੀਂ ਆ ਰਹੀ। ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਹਾਲੀਵੁੱਡ ਵਾਂਗ ਤਕਨੀਕੀ, ਲੁੱਕ ਤੇ ਟਰੀਟਮੈਂਟ ਪੱਧਰ ‘ਤੇ ਇਸ ਤਰ੍ਹਾਂ ਦਾ ਸ਼ਾਨਦਾਰ ਕੰਮ ਹੋਇਆ ਹੈ।
ਇਹ ਫਿਲਮ 18 ਅਗਸਤ ਨੂੰ ਰਿਲੀਜ ਹੋ ਰਹੀ ਹੈ। ਪੰਜਾਬੀ ਫਿਲਮ ‘ਜੂਨੀਅਰ’ ‘ਚ ਬਤੌਰ ਹੀਰੋ ਨਜ਼ਰ ਆਵੇਗਾ ਅਮਰੀਕ ਵਿਰਕ ,ਮਸ਼ਹੂਰ ਟੀਵੀ ਅਦਾਕਾਰਾ ਸ੍ਰਿਸ਼ਟੀ ਜੈਨ ਦੀ ਪੰਜਾਬੀ ‘ਚ ਐਂਟਰੀਪੰਜਾਬ ਅਤੇ ਚੰਡੀਗੜ੍ਹ ਸਮੇਤ ਦੁਨੀਆ ਦੇ ਤਿੰਨ ਵੱਖ- ਵੱਖ ਦੇਸ਼ਾਂ ਵਿੱਚ ਫਿਲਮਾਈ ਗਈ ਇਹ ਪਰਿਵਾਰਕ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਨਦਰ ਫਿਲਮਸ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਇਹ ਐਕਸ਼ਨ ਤੇ ਡਰਾਮਾ ਫ਼ਿਲਮ ਹੈ। ਇਹ ਫਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਕਦੇ ਜੁਰਮ ਦੀ ਦੁਨੀਆਂ ਦਾ ਹਿੱਸਾ ਹੁੰਦਾ ਸੀ। ਆਮ ਜ਼ਿੰਦਗੀ ਜਿਉ ਰਹੇ ਇਸ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਵੇਲੇ ਤਰਥੱਲੀ ਮੱਚਦੀ ਹੈ ਜਦੋਂ ਉਸਦੀ ਮਾਸੂਮ ਬੇਟੀ ਬਾਜ਼ਾਰ ਵਿੱਚ ਦੋ ਗੁੱਟਾਂ ਦੇ ਆਪਸੀ ਝਗੜੇ ਵਿੱਚ ਗੋਲੀ ਦਾ ਸ਼ਿਕਾਰਾ ਬਣ ਜਾਂਦੀ ਹੈ। ਬੱਚੀ ਦੀ ਮੌਤ ਉਸਨੂੰ ਮੁੜ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੰਦੀ ਹੈ। ਇਹ ਫਿਲਮ ਇੱਕ ਇਨਸਾਨ ਲਈ ਉਸਦੇ ਪਰਿਵਾਰ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਅਮੀਕ ਵਿਰਕ ਤੇ ਸਿਟੀ ਜੈਨ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਕਬੀਰ ਬੇਦੀ, ਪਰਦੀਪ ਰਾਵਤ ਤੋਂ ਇਲਾਵਾ ਯੋਗਰਾਜ ਸਿੰਘ, ਪ੍ਰਦੀਪ ਚੀਮਾ, ਅਜੇ ਜੇਠੀ, ਰੌਣੀ ਸਿੰਘ, ਕਬੀਰ ਸਿੰਘ ਅਤੇ ਬਾਲ ਅਦਾਕਾਰਾ ਰਾਣਾ ਜਸਲੀਨ ਨੇ ਅਹਿਮ ਭੂਮਿਕਾ ਨਿਭਾਈ ਹੈ।
ਅਮੀਕ ਵਿਰਕ ਦੀ ਹੀ ਲਿਖੀ ਹੋਈ ਇਸ ਫਿਲਮ ਨੂੰ ਨੌਜਵਾਨ ਫਿਲਮ ਨਿਰਦੇਸ਼ਕ ਹਰਮਨ ਢਿੱਲੋਂ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਅਤੇ ਹਾਲੀਵੁੱਡ ਇੰਡਸਟਰੀ ਨਾਲ ਸਬੰਧਿਤ ਹੈ। ਫਿਲਮ ਦੀ ਪਹਿਲੀ ਝਲਕ ਨੇ ਹੀ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਦਿਲਚਸਪੀ ਪੈਦਾ ਕਰ ਦਿੱਤੀ ਸੀ। ਫ਼ਿਲਮ ਦੇ ਨਾਇਕ ਅਮੀਕ ਵਿਰਕ ਇਸ ਫਿਲਮ ਲਈ ਉਹਨਾਂ ਨੂੰ ਬੇਹੱਦ ਮਿਹਨਤ ਕਰਨੀ ਪਈ। ਇਸ ਫ਼ਿਲਮ ਨੂੰ ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ ਹਨ। ਅਮੀਕ ਮੁਤਾਬਕ ਉਹ ਪਿਛਲੇ 10 ਸਾਲਾਂ ਤੋਂ ਫਿਲਮ ਮੇਕਿੰਗ ਨਾਲ ਜੁੜੇ ਹੋਏ ਹਨ। ਉਹ ਪੰਜਾਬੀ ਸਿਨਮਾ ਦੀਆਂ ਸੀਮਾਵਾਂ ਜਾਣਦੇ ਹਨ। ਉਹਨਾਂ ਇਹ ਫ਼ਿਲਮ ਇਸ ਨਜਰੀਏ ਅਤੇ ਤਰੀਕੇ ਨਾਲ ਬਣਾਈ ਹੈ ਕਿ ਇਸ ਨਾਲ ਵੱਧ ਤੋਂ ਵੱਧ ਗੈਰ ਪੰਜਾਬੀ ਦਰਸ਼ਕ ਵੀ ਜੁੜ ਸਕਣ। ਇਹ ਫ਼ਿਲਮ ਦੇਖਦਿਆਂ ਦਰਸ਼ਕ ਖੁਦ ਮਹਿਸੂਸ ਕਰਨਗੇ ਕਿ ਪੰਜਾਬੀ ਵਿੱਚ ਵੀ ਇੱਕ ਕੌਮਾਂਤਰੀ ਪੱਧਰ ਦੀ ਫਿਲਮ ਬਣ ਸਕਦੀ ਹੈ।
Junior Starcast at Amritsar