Justin Trudeau Canada Parliament:
ਤਾਜੀਆਂ ‘ਤੇ ਖਾਸ ਖ਼ਬਰਾਂ ਪੰਜਾਬੀ ‘ਚ ਸਭ ਤੋਂ ਪਹਿਲਾਂ ਪ੍ਰਾਪਤ ਕਰੋ ਹੁਣ ਸਾਡੇ Whatsapp Channel ‘ਤੇ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਇੱਕ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਆਪਣੀ ਸੰਸਦ ਵਿੱਚ ਅਧਿਕਾਰਤ ਤੌਰ ‘ਤੇ ਮੁਆਫੀ ਮੰਗ ਲਈ ਹੈ। ਇਸ ਦੌਰਾਨ ਉਨ੍ਹਾਂ ਨੇ ਮਾਮਲੇ ਦਾ ਸਾਰਾ ਦੋਸ਼ ਸਪੀਕਰ ‘ਤੇ ਮੜ੍ਹ ਦਿੱਤਾ। ਟਰੂਡੋ ਨੇ ਕਿਹਾ- ਇਸ ਵਿਅਕਤੀ ਨੂੰ ਸੰਸਦ ‘ਚ ਬੁਲਾਉਣ ਅਤੇ ਫਿਰ ਉਸ ਦਾ ਸਨਮਾਨ ਕਰਨ ਲਈ ਸਿਰਫ ਸਪੀਕਰ ਹੀ ਜ਼ਿੰਮੇਵਾਰ ਸਨ ਅਤੇ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ। ਉਨ੍ਹਾਂ ਨੇ ਆਪਣਾ ਅਹੁਦਾ ਵੀ ਛੱਡ ਦਿੱਤਾ ਹੈ।
ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਮਾਫੀ ਮੰਗਣ ਲਈ ਜ਼ੇਲੇਨਸਕੀ ਅਤੇ ਯੂਕਰੇਨ ਨਾਲ ਵੀ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ- ਮੈਂ ਇਸ ਸੰਸਦ ‘ਚ ਮੌਜੂਦ ਸਾਰੇ ਲੋਕਾਂ ਦੀ ਤਰਫੋਂ ਮੁਆਫੀ ਮੰਗਦਾ ਹਾਂ। ਉਸ ਦਿਨ ਨਾਜ਼ੀ ਸਿਪਾਹੀ ਦਾ ਆਦਰ ਕਰਨਾ ਇੱਕ ਵੱਡੀ ਗਲਤੀ ਸੀ, ਜੋ ਸਾਡੇ ਵਿੱਚੋਂ ਬਹੁਤਿਆਂ ਨੇ ਅਣਜਾਣੇ ਵਿੱਚ ਕੀਤੀ ਸੀ। ਇਹ ਕੈਨੇਡਾ ਅਤੇ ਸੰਸਦ ਲਈ ਨਮੋਸ਼ੀ ਵਾਲੀ ਗੱਲ ਹੈ।
ਟਰੂਡੋ ਨੇ ਕਿਹਾ- ਨਾਜ਼ੀ ਸ਼ਾਸਨ ਕਾਰਨ ਲੱਖਾਂ ਲੋਕਾਂ ਨੇ ਦੁੱਖ ਝੱਲਿਆ ਹੈ। ਇਹ ਉਨ੍ਹਾਂ ਸਾਰੇ ਲੋਕਾਂ ਦੀ ਯਾਦ ਨੂੰ ਠੇਸ ਪਹੁੰਚਾਉਣ ਵਰਗਾ ਸੀ। ਕੈਨੇਡਾ ਨੂੰ ਇਸ ਦਾ ਅਫਸੋਸ ਹੈ। ਨਾਜ਼ੀਆਂ ਨੇ ਨਸਲਕੁਸ਼ੀ ਵਿੱਚ ਯਹੂਦੀਆਂ ਸਮੇਤ ਕਈ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਹ ਭਿਆਨਕ ਸੀ
ਇਹ ਵੀ ਪੜ੍ਹੋ: ਭਾਰਤ ਨੂੰ ਭੁੱਖਮਰੀ ਤੋਂ ਬਚਾਉਂਣ ਵਾਲੇ ‘ਤੇ ਹਰੀ ਕ੍ਰਾਂਤੀ ਦੇ ਪਿਤਾਮਾ ਸਵਾਮੀਨਾਥਨ ਦਾ ਦੇਹਾਂਤ
ਦੂਜੇ ਪਾਸੇ ਕੈਨੇਡਾ ‘ਚ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਟਰੂਡੋ ਦੀ ਸਖ਼ਤ ਆਲੋਚਨਾ ਕਰ ਰਹੇ ਹਨ। ਟਰੂਡੋ ਦੇ ਮੁਆਫੀ ਮੰਗਣ ਤੋਂ ਪਹਿਲਾਂ ਪੋਲੀਵਰ ਨੇ ਕਿਹਾ ਸੀ- ਇਹ ਕੈਨੇਡਾ ਦੇ ਇਤਿਹਾਸ ਵਿੱਚ ਕੂਟਨੀਤਕ ਪੱਧਰ ‘ਤੇ ਸਭ ਤੋਂ ਸ਼ਰਮਨਾਕ ਗੱਲ ਹੈ।
ਟਰੂਡੋ ਹਮੇਸ਼ਾ ਕਿਸੇ ਹੋਰ ‘ਤੇ ਦੋਸ਼ ਲਗਾਉਂਦੇ ਹਨ, ਪਰ ਸੱਚਾਈ ਇਹ ਹੈ ਕਿ ਸੱਤਾ ਦੇ ਨਾਲ ਹੀ ਜ਼ਿੰਮੇਵਾਰੀ ਆਉਂਦੀ ਹੈ। ਜੇਕਰ ਟਰੂਡੋ ਸੱਤਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੰਸਦ ‘ਚ ਆ ਕੇ ਮੁਆਫੀ ਮੰਗਣੀ ਪਵੇਗੀ।
ਇਸ ਤੋਂ ਪਹਿਲਾਂ ਰੂਸ ਨੇ ਨਾਜ਼ੀ ਫੌਜੀ ਦੇ ਸਨਮਾਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਸੀ- ਇਹ ਬੇਹੱਦ ਅਪਮਾਨਜਨਕ ਸੀ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਦੀ ਫੌਜ ਨਾਲ ਮਿਲ ਕੇ ਕੰਮ ਕਰਨ ਵਾਲੇ ਯੂਕਰੇਨੀਅਨ ਨੂੰ ਸਨਮਾਨਿਤ ਕੀਤਾ ਗਿਆ। ਇੰਨੀ ਵੱਡੀ ਗੱਲ ਨੂੰ ਭੁੱਲ ਜਾਣਾ ਅਪਮਾਨ ਹੈ। Justin Trudeau Canada Parliament:
ਪੇਸਕੋਵ ਨੇ ਕਿਹਾ ਸੀ-ਕੈਨੇਡਾ ਸਮੇਤ ਕਈ ਪੱਛਮੀ ਦੇਸ਼ਾਂ ਵਿੱਚ ਇੱਕ ਅਜਿਹੀ ਪੀੜ੍ਹੀ ਆ ਰਹੀ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਦੂਜੇ ਵਿਸ਼ਵ ਯੁੱਧ ਵਿੱਚ ਕੌਣ ਕਿਸ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਸ ਵਿੱਚ ਕੀ ਹੋਇਆ ਸੀ। ਇਹ ਸਾਰਾ ਮਾਮਲਾ ਇਸ ਗੱਲ ਦਾ ਸਬੂਤ ਹੈ ਕਿ ਯੂਕਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਦੇਸ਼ ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਉਣ ਦੇ ਉਦੇਸ਼ ਨਾਲ ਚੱਲ ਰਹੀ ਹੈ। Justin Trudeau Canada Parliament: