ਚੰਦੂਮਾਜਰਾ ਪਿੰਡ ਵਿੱਚ ਬਣੀ ਇਹ ਲਾਇਬ੍ਰੇਰੀ ਵਾਇਲਿਨ ਸਾਜ਼ ਦੇ ਆਕਾਰ ਦੀ ਹੈ
Kaka library village Chandumajra ਪੰਜਾਬੀ ਪੌਪ ਗਾਇਕ ਕਾਕਾ ਨੇ ਆਪਣੇ ਪਿੰਡ ਚੰਦੂਮਾਜਰਾ ਵਿਖੇ ਆਮ ਲੋਕਾਂ ਲਈ ਵਾਇਲਨ ਦੇ ਅਕਾਰ ਵਾਲੀ ਲਾਇਬ੍ਰੇਰੀ ਬੀਤੀ 27 ਅਪ੍ਰੈਲ ਤੋਂ ਖੋਲ੍ਹੀ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਗਾਇਕਾਂ ਵਿੱਚੋਂ ਸਿਰਫ਼ ਪੰਮੀ ਬਾਈ ਨੇ ਅਜਿਹਾ ਉਪਰਾਲਾ ਆਪਣੇ ਪਿਤਾ ਜੀ ਦੀ ਯਾਦ ਵਿੱਚ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਕਾਕੇ ਨੇ ਉਸ ਸਮੇਂ ਇਹ ਉਪਰਾਲਾ ਕੀਤਾ ਹੈ ਜਦੋਂ ਸਾਰੇ ਪਾਸੇ ego based ਗੀਤਾਂ ਦਾ ਬੋਲ-ਬਾਲਾ ਹੈ। ਕਾਕਾ ਆਪ ਰੁਮਾਂਟਿਕ ਗੀਤਾਂ ਦਾ ਗਵਈਆ ਹੈ, ਪਰ ਗੀਤਾਂ ‘ਚ ਅਸਲਾ ਆਦਿ ਨ੍ਹੀ ਉਭਾਰਦਾ। ਪਿਛਲੇ 5-6 ਸਾਲਾਂ ਵਿੱਚ ਉਸ ਨੇ ਚੰਗਾ ਨਾਮ ਤੇ ਨਾਮਾ ਕਮਾਇਆ ਹੈ। ਉਸ ਦੇ ਇਸ ਸਾਰਥਕ ਉਪਰਾਲੇ ਨੂੰ ਸਲਾਹੁਣਾ ਬਣਦੈ।
ਕਾਕਾ……… ਸਾਦਾ ਜਿਹਾ ਨਾਮ, ਜਿਵੇਂ ਕਿਸੇ ਆਪ ਤੋਂ ਛੋਟੇ ਨੂੰ ਬੁਲਾਇਆ ਜਾਂਦੈ Kaka library village Chandumajra
ਰੰਗ ਰੂਪ……. ਜਿਵੇਂ ਆਮ ਕਿਰਤੀ ਬੰਦੇ ਦਾ ਹੁੰਦੈ, ਬਿਲਕੁੱਲ ਅਫੀਮ ਵਰਗਾ ਤੇ ਸੀਰਤ……. ਉਹਨਾਂ ਵਰਗੀ, ਜਿਹੜੇ ਕਦੇ ਜੜ੍ਹਾਂ ਤੋਂ ਨਹੀਂ ਟੁੱਟਦੇ ਹੁੰਦੇ, ਜਾਂ ਪੰਜਾਬੀ ‘ਚ ਕਹਿ ਲਓ ਕਿ ਔਕਾਤ ਨਾ ਭੁੱਲਣ ਵਾਲੇ
ਫਿਰ ਜਦੋਂ ਇਹੋ ਜਿਹਾ ਇਨਸਾਨ ਕਦੇ ਹਿੱਟ ਹੁੰਦੈ ਤਾਂ ਇਉਂ ਕਹਿ ਲਓ ਕਿ ਸਾਰੀ ਕਾਇਨਾਤ ਦਾ ਜ਼ੋਰ ਲੱਗਿਆ ਹੁੰਦੈ ਸੋਨੇ ਨੂੰ ਸਚਮੁੱਚ ਦਾ ਹੀਰਾ ਬਣਾਉਣ ਲਈ
ਫੇਰ ਕੰਮ ਤਾਂ ਬੰਦਾ ਔਕਾਤ ਦੇ ਹਿਸਾਬ ਨਾਲ ਹੀ ਕਰਦੈ, ਕਾਕੇ ਨੇ ਜੜ੍ਹਾਂ ਨੀ ਛੱਡੀਆਂ ਤੇ ਕਿਤਾਬਾਂ ਪੜ੍ਹੀਆਂ ਦਾ ਅਸਰ ਉਹਦੇ ਗੀਤ ਦੱਸਦੇ ਹੀ ਨੇ। ਬੰਦੇ ਨੇ ਪਿੰਡ ਵਿੱਚ ਲਾਇਬ੍ਰੇਰੀ ਖੋਲ੍ਹੀ ਹੈ ਤੇ ਉਹ ਵੀ ਸਾਜ਼ ਦੇ ਡਿਜ਼ਾਈਨ ਵਰਗੀ।
ਫੁਕਰੀ ਰਹਿਤ ਅਫੀਮ ਵਰਗੇ ਬੰਦੇ ਦੇ ਇਸ ਕਾਰਜ ਨੇ ਰੂਹ ਨਸ਼ਿਆ ਦਿੱਤੀ ਹੈ। Kaka library village Chandumajra
ਪੰਜਾਬੀ ਪੌਪ ਗਾਇਕ ਕਾਕਾ ਨੇ ਆਪਣੇ ਪਿੰਡ ਚੰਦੂਮਾਜਰਾ ਵਿਖੇ ਆਮ ਲੋਕਾਂ ਲਈ ਵਾਇਲਨ ਦੇ ਅਕਾਰ ਵਾਲੀ ਲਾਇਬ੍ਰੇਰੀ ਬੀਤੀ 27 ਅਪ੍ਰੈਲ ਤੋਂ ਖੋਲ੍ਹੀ ਹੈ। ਸ਼ਾਇਦ ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਗਾਇਕ ਨੇ ਅਜਿਹਾ ਉਪਰਾਲਾ ਕੀਤਾ ਉਹ ਵੀ ਉਦੋਂ ਜਦੋਂ ਸਾਰੇ ਪਾਸੇ ego based ਗੀਤਾਂ ਦਾ ਬੋਲਬਾਲਾ ਹੋਵੇ। ਕਾਕਾ ਆਪ ਰੁਮਾਂਟਿਕ ਗੀਤਾਂ ਦਾ ਗਵਈਆ ਹੈ, ਪਰ ਗੀਤਾਂ ‘ਚ ਅਸਲਾ ਆਦਿ ਨ੍ਹੀ ਉਭਾਰਦਾ। ਪਿਛਲੇ 5-6 ਸਾਲਾਂ ਵਿੱਚ ਉਸ ਨੇ ਚੰਗਾ ਨਾਮ ਤੇ ਨਾਮਾ ਕਮਾਇਆ ਹੈ
ਖੂਬ ਮੁਹੱਬਤਾਂ ਕਾਕੇ ਨੂੰ