ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ

Kangana Ranaut's slapping

Kangana Ranaut’s slapping

ਕੰਗਨਾ ਰੌਣਤ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ। ਮਜੀਠੀਆ ਨੇ ਕਿਹਾ ਹੈ ਕਿ ਉਹ ਕੁਲਵਿੰਦਰ ਕੌਰ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਹਰ ਤਰ੍ਹਾਂ ਨਾਲ ਕੁਲਵਿੰਦਰ ਕੌਰ ਨਾਲ ਖੜ੍ਹੇ ਹਨ। ਕਿਸਾਨਾਂ ਦੀ ਪੀੜ ਅਜੇ ਵੀ ਪੰਜਾਬੀਆਂ ਦੇ ਮਨ ਵਿਚ ਹੈ। ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਪਰ ਕੰਗਨਾ ਰਣੌਤ ਨੇ ਖਾਸ ਕਰਕੇ ਪੰਜਾਬੀਆਂ ਅਤੇ ਔਰਤਾਂ ਵਿਰੁੱਧ ਜ਼ਹਿਰ ਉਗਲਿਆ। Kangana Ranaut’s slapping

ਚੰਡੀਗੜ੍ਹ ਹਵਾਈ ਅੱਡੇ ‘ਤੇ ਜੋ ਕੁਝ ਹੋਇਆ, ਉਹ ਪੰਜਾਬੀਆਂ ਦੇ ਕੰਗਨਾ ਰਾਣੌਤ ਖਿਲਾਫ਼ ਗੁੱਸੇ ਦਾ ਨਤੀਜਾ ਹੈ। ਹਾਲਾਂਕਿ ਮੈਂ ਕਿਸੇ ਵੀ ਰੂਪ ਵਿਚ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਅਸੀਂ ਵਾਰ-ਵਾਰ ਕਿਹਾ ਹੈ ਕਿ ਕਿਸਾਨ ਦੇਸ਼ ਨੂੰ ਭੋਜਨ ਮੁਹੱਈਆ ਕਰਵਾ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ, ਭਰਾ ਅਤੇ ਭੈਣਾਂ ਦੇਸ਼ ਦੀ ਸੁਰੱਖਿਆ ਲਈ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਇਹ ਜੋ ਕੁਝ ਹੋਇਆ ਹੈ ਉਹ ਹਕੂਮਤਾਂ ਵੱਲੋਂ ਕਿਸਾਨਾਂ ਅਤੇ ਦੇਸ਼ ਦੇ ਜਵਾਨਾਂ ਦੀ ਆਵਾਜ਼ ਸੁਣਨ ਤੋਂ ਇਨਕਾਰ ਕਰਨ ਦਾ ਨਤੀਜਾ ਹੈ।

also read :- ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਬਲਵੀਰ ਵਿਰਦੀ ਗ੍ਰਿਫਤਾਰ – ਅਦਾਲਤ ਨੇ ਦਿੱਤਾ ਦੋ ਦਿਨ ਦਾ ਪੁਲਿਸ ਰਿਮਾਂਡ

ਮਜੀਠੀਆ ਨੇ ਕਿਹਾ ਕਿ ਹਕੂਮਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਥਿਤੀ ਕਿਉਂ ਉੱਭਰੀ ਹੈ, ਜਿਸ ਨੇ ਕੁਲਵਿੰਦਰ ਕੌਰ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਲਈ ਮਜ਼ਬੂਰ ਕੀਤਾ। ਅੱਜ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬੀ ਅੱਤਵਾਦੀ ਬਣ ਰਹੇ ਹਨ, ਸਾਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਜੋ ਕੜਵਾਹਟ ਦਾ ਮਾਹੌਲ ਬਣਾਉਂਦੇ ਹਨ। Kangana Ranaut’s slapping

[wpadcenter_ad id='4448' align='none']