ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਭਰੇ ਨਾਮਜ਼ਦਗੀ ਪੱਤਰ

 Karamjit filled nomination papers

ਲੋਕ ਸਭਾ ਚੋਣਾਂ 2024 ਦੇ ਉਮੀਦਵਾਰ ਦੇ ਨਾਮਜਦਗੀ ਪੱਤਰ ਦਾਖ਼ਲ ਕਰਨ ਦੀ ਅੱਜ ਆਖ਼ਰੀ ਤਰੀਕ ਹੈ, ਜਿਸ ਦੇ ਚਲਦਿਆਂ ਫਰੀਦਕੋਟ ਲੋਕ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਗਏ।

ਕਰਮਜੀਤ ਅਨਮੋਲ ਵੱਲੋਂ ਇੱਕ ਰੋਡ ਸ਼ੋਅ ਕਰਦਿਆਂ ਆਪਣੇ ਨਾਮਜਦਗੀ ਪੱਤਰ ਭਰੇ। ਅੱਜ ਦਾ ਇਹ ਰੋਡ ਸ਼ੋਅ ਕੋਟਕਪੁਰਾ ਤੋਂ ਸ਼ੁਰੂ ਹੋ ਕੇ ਫਰੀਦਕੋਟ ‘ਚ ਸਮਾਪਤ ਹੋਇਆ, ਜਿਸ ‘ਚ ਅਦਾਕਾਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਮਲਕੀਤ ਰੌਣੀ ਤੋਂ ਇਲਾਵਾ 9 ਹਲਕਿਆਂ ਦੇ ਐੱਮ. ਐੱਲ. ਏ. ਮੌਜ਼ੂਦ ਰਹੇ। Karamjit filled nomination papers

also read :- ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ PM ਮੋਦੀ ਨੇ ਟੇਕਿਆ ਮੱਥਾ, ਲੰਗਰ ਦੀ ਕੀਤੀ ਸੇਵਾ

ਇਸ ਮੌਕੇ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਭਰ ਦਿੱਤੇ ਗਏ ਹਨ ਅਤੇ ਮੈਨੂੰ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਜਦੋਂ ਸਵਾਲ ਕੀਤਾ ਗਿਆ ਕਿ ਵਿਰੋਧੀ ਕਹਿ ਰਹੇ ਹਨ ਕਿ ਤੁਸੀਂ ਪੀ. ਆਰ. ਹੋ ਕੈਨੇਡਾ ਦੇ ਤਾਂ ਉਨ੍ਹਾਂ ਕਿਹਾ ਕਿ ਸਾਰੇ ਕਿਤੇ ਨਾ ਕਿਤੇ ਵਿਦੇਸ਼ਾਂ ‘ਚ ਜਾਂਦੇ ਹਨ ਪਰ ਉਹ ਪੰਜਾਬ ‘ਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ।

ਇਸ ਮੌਕੇ ਵੀ ਅਦਾਕਾਰ ਬੀਨੂੰ ਢਿੱਲੋ ਨੇ ਵੀ ਕਿਹਾ ਕਿ ਉਹ ਅੱਜ ਕਰਮਜੀਤ ਅਨਮੋਲ ਦੇ ਹੱਕ ‘ਚ ਆਏ ਹਨ ਅਤੇ ਲੋਕਾਂ ਦਾ ਪੂਰਾ ਸਾਥ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ।Karamjit filled nomination papers

[wpadcenter_ad id='4448' align='none']