Kargil Vijay Diwas 26 ਜੁਲਾਈ 1999 ਨੂੰ ਕਾਰਗਿਲ ਵਿਚ ਭਾਰਤੀ ਫੌਜ ਨੇ ਤਿੰਰਗਾ ਝੰਡਾ ਲਹਿਰਾਇਆ ਉਦੋਂ ਤੋਂ ਹੀ ਅਸੀ ਇਸ ਦਿੱਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ।
ਇਸ ਵਾਰ ਕਾਰਗਿਲ ਵਿਜੇ ਦਿਵਸ ਦੇ ਮੋਕੇ ਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਲਦਾਖ ਵਿਖੇ ਕਾਰਗਿਲ ਵਾਰ ਮੈਮੋਰਿਅਲ ਵਿਚ ਸ਼ਹੀਦ ਜਵਾਨਾਂ ਨੂੰ ਸ਼ਰਧਾਜ਼ਲੀ ਦਿੱਤੀ ਜਿਸ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ ਸਮੇਤ ਤਿੰਨੋਂ ਸੈਨਾਵਾਂ ਦੇ ਮੁਖੀ ਵੀ ਮੋਜ਼ੂਦ ਸਨ।
ਇਸ ਮੋਕੇ ਉਤੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕੀ ਕਾਰਗਿਲ ਜੰਗ ਸਮੇਂ ਅਸੀ ਲਾਈਨ ਆਫ਼ ਕੰਟਰੋਲ(LOC) ਪਾਰ ਨਹੀਂ ਕੀਤੀ ਸੀ। ਇਸ ਦਾ ਮਤਲਬ ਇਹ ਨਹੀਂ ਕਿ ਅਸੀ LOC ਪਾਰ ਨਹੀਂ ਕਰ ਸਕਦੇ ਅਸੀਂ ਅਜਿਹਾ ਕਰ ਸਕਦੇ ਹਾਂ ਜੇਕਰ ਲੋੜ ਪੈਂਦੀ ਹੈ। ਤਾਂ ਅਸੀ ਅਜਿਹਾ ਕਰਾਂਗੇ ਵੀ ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਾ ਨੂੰ ਵੀ ਮਾਨਸਿਕ ਰੂਪ ਵਿਚ ਜੰਗ ਦੇ ਲਈ ਤਿਆਰ ਰਹਿਣ ਦੀ ਨਸੀਹਤ ਦਿੱਤੀ
ਇਹ ਵੀ ਪੜ੍ਹੋਂ: ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੂੰ ਮੰਤਰ, ‘ਸਫ਼ਲਤਾ ਲਈ ਹੌਸਲੇ ਬੁਲੰਦ ਰੱਖੋ’
ਰੱਖਿਆ ਮੰਤਰੀ ਨੇ ਕਿਹਾ ਕਿ ਕਾਰਗਿਲ ਯੁੱਧ ਭਾਰਤ ਦੇ ਉਤੇ ਥੋਪਿਆ ਗਿਆ ਸੀ
ਉਸ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਪਾਕਿਸਤਾਨ ਜਾ ਕੇ ਕਸ਼ਮੀਰ ਸਮੇਤ ਦੂਜੇ ਮਸਲਿਆ ਨੂੰ ਸੁਲਝਾਉਂਣ ਦਾ ਯਤਨ ਕੀਤਾ ਸੀ। ਪਰ ਪਾਕਿਸਤਾਨ ਨੇ ਸਾਡੀ ਪਿੱਠ ‘ਚ ਖੰਜ਼ਰ ਮਾਰਿਆ। ਕਾਰਗਿਲ ਵਿਚ ਰਾਸ਼ਟਰੀ ਧਵਜ ਇਸ ਲਈ ਲਹਿਰਾ ਰਿਹਾ ਹੈ। ਕਿਉਂਕਿ 1999 ਵਿਚ ਭਾਰਤੀਆਂ ਸੈਨੀਕਾਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਦੁਸ਼ਮਣਾਂ ਦੀ ਛਾਤੀ ‘ਚ ਆਪਣਾ ਤਿੰਰਗਾ ਲਹਿਰਾਇਆ ਸੀ।Kargil Vijay Diwas
ਸੈਨਾਂ ਦੀ ਮੱਦਦ ਲਈ ਲੋਕਾਂ ਨੂੰ ਤਿਆਰ ਰਹਿਣਾ ਹੋਵੇਗਾ: ਰੱਖਿਆ ਮੰਤਰੀ
ਰਾਜਨਾਥ ਸਿੰਘ ਬੋਲੇ ਕਿ ਸਾਡੀ ਸੈਨਾਂ ਨੇ ਦੱਸਿਆ ਹੈ।ਕੀ ਜੰਗ ਨਿਊਕਲਰ ਬੰਬ ਨਾਲ ਨਹੀਂ ਲੜੀ ਜਾਂਦੀ ਬਲਕਿ ਬਹਾਦਰੀ ਅਤੇ ਇੱਛਾ ਸ਼ਕਤੀ ਨਾਲ ਲੜੀ ਜਾਂਦੀ ਹੈ। ਜੰਗ ਸਿਰਫ਼ ਸੈਨਾਂ ਹੀ ਨਹੀਂ ਲੜਦੀ ਜੰਗ ਦੋ ਮੁਲਖਾਂ ਦੀ ਜਨਤਾ ਲੜਦੀ ਹੈ। ਆਉਣ ਵਾਲੇ ਸਮੇਂ ਲਈ ਜਨਤਾ ਨੂੰ ਅਸਿਧੇ ਨਹੀਂ ਸਿੱਧੇ ਤੌਰ ਤੇ ਯੁੱਧ ਵਿਚ ਸ਼ਾਮਿਲ ਹੋਂਣ ਲਈ ਤਿਆਰ ਹੋਣਾਂ ਚਾਹੀਦਾ ਹੈ।Kargil Vijay Diwas