ਅਨੰਤਨਾਗ ‘ਚ 48 ਘੰਟੇ ਤੋਂ ਮੁੱਠਭੇੜ ਜਾਰੀ, ਇਕ ਹੋਰ ਜਵਾਨ ਸ਼ਹੀਦ

Kashmir Encounter On: ਕਸ਼ਮੀਰ ਦੇ ਅਨੰਤਨਾਗ ਦੇ ਗਦੁਲ ਕੋਕਰਨਾਗ ‘ਚ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ ਹੈ। ਵੀਰਵਾਰ ਨੂੰ ਅੱਤਵਾਦੀਆਂ ਦੀ ਗੋਲੀ ਲੱਗਣ ਨਾਲ ਇਕ ਜਵਾਨ ਜ਼ਖਮੀ ਹੋ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜ਼ਖਮੀ ਫੌਜੀ ਦੀ ਮੌਤ ਹੋ ਗਈ ਹੈ।

ਰਾਜੌਰੀ ਤੱਕ ਫੈਲੇ ਪੀਰ ਪੰਜਾਲ ਦੇ ਸੰਘਣੇ ਜੰਗਲ ਵਿੱਚ ਦੋ ਤੋਂ ਤਿੰਨ ਅੱਤਵਾਦੀ ਲੁਕੇ ਹੋਏ ਹਨ। ਇਨ੍ਹਾਂ ‘ਚੋਂ ਇਕ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਉਜ਼ੈਰ ਖਾਨ ਹੈ। ਬੁੱਧਵਾਰ ਨੂੰ ਇਨ੍ਹਾਂ ਅੱਤਵਾਦੀਆਂ ਦੇ ਹਮਲੇ ‘ਚ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਣਚੱਕ ਅਤੇ ਜੰਮੂ-ਕਸ਼ਮੀਰ ਪੁਲਸ ਦੇ ਡੀਐੱਸਪੀ ਹੁਮਾਯੂੰ ਭੱਟ ਸ਼ਹੀਦ ਹੋ ਗਏ ਸਨ। ਫੌਜ ਦੇ ਕਮਾਂਡੋ, ਸਨਿਫਰ ਡਾਗ, ਡਰੋਨ, ਹੈਲੀਕਾਪਟਰ ਅੱਤਵਾਦੀਆਂ ਦੀ ਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਯੂਨਿਟ ਸਥਾਪਤ ਕਰਨ ਦਾ ਸੱਦਾ

ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੂੰ 4 ਕਿਲੋਮੀਟਰ ਦੇ ਦਾਇਰੇ ‘ਚ ਘੇਰ ਲਿਆ ਗਿਆ ਹੈ। ਇਹ ਕਿਸੇ ਵੀ ਸਮੇਂ ਢੇਰ ਹੋ ਜਾਣਗੇ। ਡਰੋਨਾਂ ਰਾਹੀਂ ਬੰਬਾਰੀ ਕੀਤੀ ਜਾ ਰਹੀ ਹੈ। ਅੱਤਵਾਦੀਆਂ ਨੇ ਮੰਗਲਵਾਰ ਨੂੰ ਉਸ ਸਮੇਂ ਹਮਲਾ ਕੀਤਾ ਜਦੋਂ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਸੀ।

ਮੁਹਾਲੀ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਕੀਤਾ ਜਾਵੇਗਾ। ਪਾਣੀਪਤ ਦੇ ਮੇਜਰ ਆਸ਼ੀਸ਼ ਧੌਣਚੱਕ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿੰਜੌਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਇੱਥੇ ਹੋਵੇਗਾ। Kashmir Encounter On:

ਜੰਮੂ-ਕਸ਼ਮੀਰ ਪੁਲਿਸ ਦੇ ਸ਼ਹੀਦ ਡੀਐਸਪੀ ਹੁਮਾਯੂੰ ਭੱਟ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਡਗਾਮ ਵਿੱਚ ਸਸਕਾਰ ਕਰ ਦਿੱਤਾ ਗਿਆ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨਾਲ 4 ਅਗਸਤ ਨੂੰ ਕੁਲਗਾਮ ਦੇ ਜੰਗਲ ‘ਚ ਹੋਏ ਮੁਕਾਬਲੇ ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਕਸ਼ਮੀਰ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਇਹ ਸਭ ਤੋਂ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ 30 ਮਾਰਚ 2020 ਨੂੰ ਕਸ਼ਮੀਰ ਦੇ ਹੰਦਵਾੜਾ ਵਿੱਚ 18 ਘੰਟੇ ਚੱਲੇ ਹਮਲੇ ਵਿੱਚ ਕਰਨਲ, ਮੇਜਰ ਅਤੇ ਸਬ-ਇੰਸਪੈਕਟਰ ਸਮੇਤ ਪੰਜ ਅਧਿਕਾਰੀ ਸ਼ਹੀਦ ਹੋ ਗਏ ਸਨ। Kashmir Encounter On: