ਲੋਕ ਸਭਾ ਚੋਣਾਂ 2024  ਲਈ ਕਸ਼ਮੀਰੀ ਮਾਈਗ੍ਰੇਟ ਵੋਟਰਾਂ ਲਈ ਆਨਲਾਈਨ ਫਾਰਮ-ਐਮ  ਅਤੇ ਫਾਰਮ-12 ਸੀ ਦੀ ਸੁਵਿਧਾ ਉਪਲਬੱਧ- ਸਹਾਇਕ ਰਿਟਰਨਿੰਗ ਅਫ਼ਸਰ, ਫ਼ਰੀਦਕੋਟ

ਫ਼ਰੀਦਕੋਟ 12 ਮਈ,2024

           ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024  ਦੇ ਮੱਦੇਨਜ਼ਰ “ਨੋ ਵੋਟਰ ਟੂ ਬੀ ਲੈਫਟ ਬੀਹਾਈਂਡ”  ਤਹਿਤ ਮੁਹਿੰਮ ਚਲਾਈ ਗਈ ਹੈ। ਜਿਸ ਦਾ ਮੁੱਖ ਮਕਸਦ ਹੈ ਕਿ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਂਝਾ ਨਾ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫਸਰ, ਵਿਧਾਨ ਸਭਾ ਹਲਕਾ 087 ਫਰੀਦਕੋਟ ਸ਼੍ਰੀ ਵਰੁਣ ਕੁਮਾਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਕਸ਼ਮੀਰੀ ਮਾਈਗ੍ਰੇਂਟ ਵੋਟਰ ਜੋ ਪੰਜਾਬ ਵਿੱਚ ਰਹਿ ਰਹੇ ਹਨ। ਉਹ ਆਨਲਾਈਨ  ਫਾਰਮ-ਐਮ  ਅਤੇ ਫਾਰਮ-12ਸੀ  ਰਾਹੀਂ ਪੋਸਟਲ ਬੈਲਟ ਪੇਪਰ ਦੁਆਰਾ ਆਪਣੀ ਵੋਟ ਪਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਕਸ਼ਮੀਰੀ ਮਾਈਗ੍ਰੇਟ ਆਪਣਾ ਮਾਈਗ੍ਰੇਟ ਸਰਟੀਫਿਕੇਟ ਜਾਂ ਕੋਈ ਹੋਰ ਦਸਤਾਵੇਜ਼ ਜੋ ਕਿ ਰਿਲੀਫ ਅਤੇ ਰੀਹੈਬੀਲਿਟੇਸ਼ਨ ਕਮਿਸ਼ਨ ਜੰਮੂ ਅਤੇ ਕਸ਼ਮੀਰ ਵੱਲੋਂ ਜਾਰੀ ਹੋਵੇ ਅਤੇ ਆਪਣੇ ਮੌਜੂਦਾ ਪਤੇ ਨੂੰ ਈ.ਸੀ.ਆਈ ਅਤੇ ਵੀ.ਐਸ.ਪੀ ਵੈਬਸਾਈਟ ਤੇ ਭਰ ਕੇ ਫਾਰਮ-ਐਮ ਅਤੇ ਫਾਰਮ 12ਸੀ ਦੀ ਵਰਤੋਂ ਕਰਕੇ ਆਪਣੀ ਵੋਟ ਪਾ ਸਕਦੇ ਹਨ।

ਉਹਨਾਂ ਕਿਹਾ ਕਿ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ  ਲੋਕ ਸਭਾ ਚੋਣਾਂ 2024 ਦੌਰਾਨ ਵੋਟ ਪੋਲ ਪ੍ਰਤੀਸ਼ਤ ਵਧਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਲ੍ਹੇ ਵਿੱਚ ਸਵੀਪ ਮੁਹਿੰਮ ਤਹਿਤ ਗਤੀਵਿਧੀਆਂ ਲਗਾਤਾਰ ਜਾਰੀ ਹਨ।

ਉਨਾਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਵੋਟਰਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ, ਉਨ੍ਹਾ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀ 01 ਜੂਨ ਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ,ਧਰਮ ,ਵਰਗ ਜਾਤ ਤੋਂ ਉੱਪਰ ਉੱਠ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ।

[wpadcenter_ad id='4448' align='none']