ਗੁਲਾਬ ਚੰਦ ਕਟਾਰੀਆ ਨੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ, CM ਮਾਨ ਵੀ ਸਮਾਗਮ ਦੌਰਾਨ ਰਹੇ ਮੌਜੂਦ

Kataria was sworn in as the new governor

Kataria was sworn in as the new governor

ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਰਾਜਭਵਨ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕੀ ਲਈ ਹੈ। ਕਟਾਰੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਹੁੰ ਚੁਕਾਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਸਾਬਕਾ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਲਾਬ ਚੰਦ ਕਟਾਰੀਆ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ।

ਗੁਲਾਬਚੰਦ ਕਟਾਰੀਆ ਦਾ ਜਨਮ 13 ਅਕਤੂਬਰ 1944 ਨੂੰ ਦੇਲਵਾੜਾ, ਰਾਜਸਮੰਦ ਵਿੱਚ ਹੋਇਆ ਸੀ। ਕਟਾਰੀਆ ਨੇ ਐਮ.ਏ., ਬੀ.ਐੱਡ ਅਤੇ ਐਲ.ਐਲ.ਬੀ. ਤੱਕ ਪੜ੍ਹਾਈ ਕੀਤੀ ਹੈ। ਉਹਨਾਂ ਦੀਆਂ ਪੰਜ ਧੀਆਂ ਹਨ। ਉੱਚ ਸਿੱਖਿਆ ਤੋਂ ਬਾਅਦ ਉਹ ਉਦੈਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਪਏ ਸਨ। ਕਾਲਜ ਦੇ ਸਮੇਂ ਵਿੱਚ ਆਰਐਸਐਸ ਵਿੱਚ ਸ਼ਾਮਲ ਹੋਏ। ਕਟਾਰੀਆ ਨੇ ਜਨ ਸੰਘ ਦੇ ਦਿੱਗਜ ਨੇਤਾਵਾਂ ਸੁੰਦਰ ਸਿੰਘ ਭੰਡਾਰੀ ਅਤੇ ਭਾਨੂ ਕੁਮਾਰ ਸ਼ਾਸਤਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।Kataria was sworn in as the new governor

also read :- ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ

ਕਟਾਰੀਆ 1993 ਤੋਂ ਲਗਾਤਾਰ ਵਿਧਾਇਕ ਹਨ। 2003 ਤੋਂ 2018 ਤੱਕ ਲਗਾਤਾਰ ਚਾਰ ਵਾਰ ਉਦੈਪੁਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ। 1993 ਵਿੱਚ ਵੀ ਉਹ ਉਦੈਪੁਰ ਸ਼ਹਿਰ ਤੋਂ ਵਿਧਾਨ ਸਭਾ ਚੋਣ ਜਿੱਤੇ। ਕਟਾਰੀਆ ਨੇ 1998 ‘ਚ ਵਿਧਾਨ ਸਭਾ ਚੋਣਾਂ ਵੀ ਜਿੱਤੀਆਂ ਸਨ ਪਰ ਉਦੋਂ ਉਨ੍ਹਾਂ ਨੇ ਮਾੜੀ ਸਦਰੀ ਸੀਟ ਤੋਂ ਚੋਣ ਲੜੀ ਸੀ।Kataria was sworn in as the new governor

[wpadcenter_ad id='4448' align='none']