ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਖਨਾਲ ਖੁਰਦ ਨਹੀਂ ਰਹੇ

ਓਲੰਪੀਅਨ ਮੁੱਕੇਬਾਜ਼, ਪਦਮਸ਼੍ਰੀ, ਅਰਜਨਾ ਅਵਾਰਡੀ ਅਤੇ ਏਸ਼ੀਆ ਗੋਲਡ ਮੈਡਲਿਸਟ ਕੌਰ ਸਿੰਘ ਖਨਾਲ ਖੁਰਦ ਨਹੀਂ ਰਹੇ। ਜਿਕਰਯੋਗ ਹੈ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਜੀਵਨੀ ਸਲੇਬਸ ਵਿੱਚ ਛਾਪਣ ਦਾ ਫੈਸਲਾ ਲਿਆ ਹੈ।Kaur Singh is no more

ਦੱਸ ਦਈਏ ਕਿ 1971 ਵਿਚ ਫ਼ੌਜ ਵਿੱਚ ਆਉਣ ਮਗਰੋਂ ਕੌਰ ਸਿੰਘ ਨੇ 1977 ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। 1979 ਤੋਂ 1983 ਦੇ ਅਰਸੇ ਦੌਰਾਨ ਉਸ ਨੇ ਸੀਨੀਅਰ ਕੌਮੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ।Kaur Singh is no more

ALSO READ :- ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ‘ਆਪ’ ਨੇ ਮੁਲਤਵੀ ਕੀਤੇ ਅੱਜ ਦੇ ਚੋਣ ਪ੍ਰੋਗਰਾਮ

1982 ਦੀਆਂ ਏਸ਼ਿਆਈ ਖੇਡਾਂ ਸਮੇਤ ਕੌਮਾਂਤਰੀ ਮੁਕਾਬਲਿਆਂ ’ਚ ਛੇ ਸੋਨ ਤਗਮੇ ਜਿੱਤੇ। ਉਹ ਇਕੋ ਇਕ ਮੁੱਕੇਬਾਜ਼ ਹੈ ਜਿਸ ਨੇ 1980 ਵਿੱਚ ਮਹਾਨ ਬਾਕਸਰ ਮੁਹੰਮਦ ਅਲੀ ਖ਼ਿਲਾਫ਼ ਪ੍ਰਦਰਸ਼ਨੀ ਮੈਚ ਖੇਡਿਆ। ਫ਼ੌਜ ਵਿੱਚੋਂ ਸੂਬੇਦਾਰ ਸੇਵਾ ਮੁਕਤ ਹੋਣ ਮਗਰੋਂ ਪੰਜਾਬ ਪੁਲਿਸ ਵਿੱਚ ਏਐਸਆਈ ਵਜੋਂ ਨੌਕਰੀ ਕੀਤੀ।Kaur Singh is no more

[wpadcenter_ad id='4448' align='none']