Sunday, January 19, 2025

ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ ‘ਚ ਜ਼ੋਰਦਾਰ ਪ੍ਰਚਾਰ

Date:

Kejriwal’s strong campaign in Amritsar

ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿਖੇ ਵਪਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਮੈਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਮੋਹਾਲੀ ‘ਚ ਵਪਾਰੀਆਂ ਨਾਲ ਮੀਟਿੰਗ ਕਰ ਚੁੱਕਾ ਹਾਂ, ਜਿਥੇ  ਵਪਾਰੀਆਂ ਦੀ ਸਮੱਸਿਆਂਵਾਂ ਸੁਣੀਆਂ ਅਤੇ ਹੱਲ ਵੀ ਕੀਤੀ ਹਨ। ਉਨ੍ਹਾਂ ਕਿਹਾ ਵਪਾਰੀ ਅਤੇ ਉਦਯੋਗਪਤੀ ਦਾ ਦੇਸ਼ ਦੀ ਅਰਥਵਿਵਸਥਾ ‘ਚ ਅਹਿਮ ਯੋਗਦਾਨ ਹੁੰਦਾ ਹੈ ਜੇਕਰ ਇਹ ਖੁਸ਼ ਨਾ ਹੋਏ ਤਾਂ ਦੇਸ਼ ਅੱਗੇ ਨਹੀਂ ਵੱਧ ਸਕੇਗਾ, ਕਿਉਂਕਿ ਇਹ ਦੇਸ਼ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ। 

ਕੇਜਰੀਵਾਲ ਨੇ ਕਿਹਾ ਮੈਨੂੰ ਯਾਦ ਹੈ ਮੋਦੀ ਜੀ ਆੜ੍ਹਤੀ ਅਤੇ ਵਪਾਰੀ ਨੂੰ ਦਲਾਲ ਕਹਿੰਦੇ ਹਨ ਪਰ ਅਸਲ ‘ਚ ਉਹ ਦੇਸ਼ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਕਿਹਾ ਤੁਸੀਂ ਵਪਾਰੀ ਲੋਕ ਸਾਡੇ ਲਈ ਬਹੁਤ ਮਹੱਤਵਪੂਰਨ ਲੋਕ ਹੋ। ਸਾਨੂੰ ਤੁਹਾਡੀਆਂ ਸਮੱਸਿਆਵਾਂ ਪਤਾ ਹੈ ਇਸ ਲਈ ਸਮੱਸਿਆਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਜਦੋਂ ਮੈਂ ਪਹਿਲਾਂ ਆਇਆ ਸੀ ਤਾਂ ਵੋਟ ਮੰਗਣ ਲਈ ਨਹੀਂ ਆਇਆ ਸੀ ਪਰ ਅੱਜ ਮੈਂ ਤੁਹਾਡਾ ਕੋਲ ਲੋਕ ਸਭਾ ਚੋਣਾਂ ਲਈ ਸਹਿਯੋਗ ਮੰਗਣ ਆਇਆ ਹਾਂ। ਉਨ੍ਹਾਂ ਕਿਹਾ 2 ਸਾਲ ਪਹਿਲਾਂ ਜੋ ਕਿਹਾ ਸੀ ਉਹ ਕੰਮ ਵੀ ਹੋਏ ਹਨ, ਬਿਜਲੀ ਫ੍ਰੀ ਹੋਈ ਹੈ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਅੰਮ੍ਰਿਤਸਰ ‘ਚ ਸਕੂਲ ਆਫ਼ ਐਕਸੀਲੈਂਸ ਵੀ ਬਣਾਇਆ ਗਿਆ ਹੈ। ਕੇਜਰੀਵਾਲ ਨੇ ਕਿਹਾ ਪੂਰੇ ਦੇਸ਼ ‘ਚੋਂ ਦਿੱਲੀ ਅਤੇ ਪੰਜਾਬ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ  ਜੋ ਸਿਰਫ ਆਮ ਆਦਮੀ ਪਾਰਟੀ ਵਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ 3 ਸਾਲ ਅਜੇ ਸਾਡੇ ਕੋਲ ਹੋਰ ਹਨ ਜੋ ਕੰਮ ਰਹਿ ਗਏ ਉਹ ਸਾਰੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਤੁਸੀਂ ਸਾਨੂੰ ਸਟੇਟ ‘ਚ 92 ਸੀਟਾਂ ਦਿੱਤੀਆਂ ਹੁਣ ਕੇਂਦਰ ‘ਚ ਵੀ ਤਾਕਤ ਵਧਾਓ ਤਾਂ ਜੋ ਸਾਰੇ ਮਸਲੇ ਹੱਲ ਹੋ ਸਕਣ।Kejriwal’s strong campaign in Amritsar

also read :- ਵੋਟਰ ਜਾਗਰੂਕਤਾ ਗੀਤ ਰਿਲੀਜ਼

ਅਰਵਿੰਦ ਕੇਜਰੀਵਾਲ ਨੇ ਕਿਹਾ ਕੇਂਦਰ ਤੁਹਾਡੇ 8 ਹਜ਼ਾਰ ਕਰੋੜ ਰੁਪਏ ਲੈ ਕੇ ਬੈਠਾ ਹੈ ਇਸ ਪੈਸੇ ‘ਤੇ ਤੁਹਾਡੇ ਪੰਜਾਬ ਦੇ ਲੋਕਾਂ ਦਾ ਹੱਕ ਹੈ। ਉਨ੍ਹਾਂ ਕਿਹਾ ਅੱਜ ਇਕੱਲੇ ਭਗਵੰਤ ਮਾਨ ਕੇਂਦਰ ਸਰਕਾਰ ਨਾਲ ਲੜ ਰਹੇ ਹਨ। ਜੇਕਰ ਤੁਸੀਂ  13 ਐੱਮ. ਪੀ. ਜਿੱਤਾ ਦਿੱਤੇ ਤਾਂ ਭਗਵੰਤ ਮਾਨ ਦੇ 13 ਹੱਥ ਹੋ ਜਾਣਹੇ ਅਤੇ ਇਹ 13 ਕੇਂਦਰ ਸਰਕਾਰ ਨਾਲ ਲੜਣਗੇ ਅਤੇ ਮਸਲੇ ਹੱਲ ਹੋ ਜਾਣਗੇ।

ਕੇਜਰੀਵਾਲ ਨੇ ਕਿਹਾ ਕੱਲ੍ਹ ਲੁਧਿਆਣਾ ‘ਚ ਅਮਿਤ ਸ਼ਾਹ ਆਏ ਸੀ ਅਤੇ ਪੰਜਾਬੀਆਂ ਨੂੰ ਧਮਕੀ ਅਤੇ ਗਾਲਾਂ ਦੇ ਕੇ ਗਏ ਹਨ। ਉਨ੍ਹਾਂ ਕਿਹਾ ਅਮੀਤ ਸ਼ਾਹ ਨੇ ਕਿਹਾ ਕਿ 4 ਜੂਨ ਨੂੰ ਪੰਜਾਬ ਦੀ ਸਰਕਾਰ ਡੇਗ ਦੇਣਗੇ ਅਤੇ ਮੁੱਖ ਮੰਤਰੀ ਭਗੰਵਤ ਮਾਨ ਵੀ ਨਹੀਂ ਰਹਿ ਸਕਣਗੇ। ਕੇਜਰੀਵਾਲ ਨੇ ਕਿਹਾ ਉਹ ਖੁਦ ਆਪਣੇ ਮੂੰਹ  ਤੋਂ ਸਾਨੂੰ ਡਰਾ ਧਮਕਾ ਕੇ ਗਏ ਹਨ। ਉਨ੍ਹਾਂ ਕਿਹਾ ਉੱਥੇ ਹੀ ਮੋਦੀ ਜੀ ਨੇ ਕਦੇ ਵੀ ਆਪਣੇ ਭਾਸ਼ਨ ‘ਚ ਰੋਜ਼ਗਾਰ ਅਤੇ ਮਹਿੰਗਾਈ ਦੀ ਗੱਲ ਨਹੀਂ ਕੀਤੀ। ਉਹ ਆਪਣੇ ਆਪ ਨੂੰ ਭਗਵਾਨ ਸਮਝਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਭਾਜਪਾ ਵਾਲੇ 400 ਦੇ ਪਾਰ ਸੀਟਾਂ ਰਾਖਵਾਂਕਰਨ ਨੂੰ ਖ਼ਤਮ ਕਰਨ ਲਈ ਮੰਗ ਰਹੇ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਜ਼ਿੰਦਾ ਹਨ, ਕਿਸੇ ਦੀ ਹਿੰਮਤ ਨਹੀਂ ਹੈ ਕਿ ਰਾਖਵਾਂਕਰਨ ਖ਼ਤਮ ਕਰ ਦੇਵੇ। ਸਿਰਫ਼ ਜਨਤਾ ਦਾ ਸਾਥ ਚਾਹੀਦਾ ਹੈ, ਕਿਸੇ ਵੀ ਹਾਲਾਤ ਵਿਚ ਰਾਖਵਾਂਕਰਨ ਨੂੰ ਖ਼ਤਮ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਤਾਨਾਸ਼ਾਹ ਖ਼ਿਲਾਫ਼ ਲੜੇਗਾ ਅਤੇ ਜਿੱਤ ਹਾਸਲ ਕਰੇਗਾ। Kejriwal’s strong campaign in Amritsar

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...