Kiara Advani ਨੂੰ ਪਹਿਲੀ Anniversary ‘ਤੇ ਸਿਧਾਰਥ ਮਲਹੋਤਰਾ ਨੇ ਦਿੱਤਾ ਇਹ ਖਾਸ ਤੋਹਫਾ, ਦੱਸਦੇ ਹੋਏ ਸ਼ਰਮਾ ਗਈ ਅਦਾਕਾਰਾ

Date:

Kiara Advani Anniversary

 ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੂੰ ਬਾਲੀਵੁੱਡ ਦੀ ਮਸ਼ਹੂਰ ਜੋੜੀ ਮੰਨਿਆ ਜਾਂਦਾ ਹੈ। ਪਿਛਲੇ ਸਾਲ ਉਨ੍ਹਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ‘ਚ ਸ਼ਾਹੀ ਅੰਦਾਜ਼ ‘ਚ ਵਿਆਹ ਕੀਤਾ ਸੀ। 7 ਫਰਵਰੀ ਨੂੰ ਕਿਆਰਾ ਅਤੇ ਸਿਧਾਰਥ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ। ਕਿਆਰਾ ਨੇ ਖੁਲਾਸਾ ਕੀਤਾ ਹੈ ਕਿ ਜੋੜੇ ਨੇ ਆਪਣੀ ਪਹਿਲੀ ਵਰ੍ਹੇਗੰਢ ਕਿਵੇਂ ਮਨਾਈ ਤੇ ਸਿਧਾਰਥ ਨੇ ਕਿਆਰਾ ਨੂੰ ਕੀ ਤੋਹਫਾ ਦਿੱਤਾ।

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹਨ। ਦੋਵੇਂ ਹਮੇਸ਼ਾ ਆਪਣੇ ਖਾਸ ਪਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਰੀਲ ਲਾਈਫ ਦੇ ਨਾਲ-ਨਾਲ ਇਹ ਜੋੜੀ ਅਸਲ ਜ਼ਿੰਦਗੀ ‘ਚ ਵੀ ਕਾਫੀ ਹਿੱਟ ਰਹੀ ਹੈ। ਜਨਤਕ ਪਲੇਟਫਾਰਮਾਂ ‘ਤੇ ਵੀ ਇਹ ਜੋੜਾ ਇਕ-ਦੂਜੇ ਪ੍ਰਤੀ ਆਪਣਾ ਪਿਆਰ ਦਿਖਾਉਣ ‘ਚ ਪਿੱਛੇ ਨਹੀਂ ਰਹਿੰਦਾ। ਹਾਲ ਹੀ ‘ਚ ਕਿਆਰਾ ਤੋਂ ਪੁੱਛਿਆ ਗਿਆ ਕਿ ਪਹਿਲੀ ਵਰ੍ਹੇਗੰਢ ‘ਤੇ ਉਸ ਨੂੰ ਸਿਧਾਰਥ ਤੋਂ ਕੀ ਮਿਲਿਆ? ਇਸ ‘ਤੇ ਉਸ ਨੇ ਅਜਿਹਾ ਜਵਾਬ ਦਿੱਤਾ ਕਿ ਇਹ ਕਹਿਣ ਤੋਂ ਬਾਅਦ ਉਹ ਖੁਦ ਸ਼ਰਮਾ ਗਈ।

ਕਿਆਰਾ ਨੂੰ ਤੋਹਫੇ ’ਚ ਮਿਲੀ ਇਹ ਚੀਜ਼

ਸਿਧਾਰਥ ਤੇ ਕਿਆਰਾ ਨੇ ਹਾਲ ਹੀ ‘ਚ ਇਕ ਫੰਕਸ਼ਨ ‘ਚ ਪਹੁੰਚੇ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਆਰਾ ਤੋਂ ਪੁੱਛਿਆ ਗਿਆ ਕਿ ਸਿਧਾਰਥ ਨੇ ਉਸ ਨੂੰ ਪਹਿਲੀ ਵਰ੍ਹੇਗੰਢ ‘ਤੇ ਕੀ ਤੋਹਫਾ ਦਿੱਤਾ ਹੈ। ਜਵਾਬ ਵਿੱਚ ਉਸਨੇ ਕਿਹਾ, ‘ਬਹੁਤ ਸਾਰਾ ਪਿਆਰ’। ਪੈਪਰਾਜ਼ੀ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਆਰਾ ਖੁਦ ਸ਼ਰਮ ਨਾਲ ਲਾਲ ਹੋ ਗਈ।

ਸਿਧਾਰਥ-ਕਿਆਰਾ ਵਰਕਫਰੰਟ

ਜੋੜੇ ਦੀ ਪ੍ਰੋਫੋਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਸਿਧਾਰਥ ਦੀ ਕਾਪ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ 19 ਜਨਵਰੀ ਨੂੰ ਰਿਲੀਜ਼ ਹੋਈ ਸੀ। ਇਹ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਵੈੱਬ ਸੀਰੀਜ਼ ਹੈ ਜੋ OTT ‘ਤੇ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕ ਉਨ੍ਹਾਂ ਨੂੰ 15 ਮਾਰਚ 2024 ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਯੋਧਾ’ ‘ਚ ਵੱਡੇ ਪਰਦੇ ‘ਤੇ ਦੇਖਣਗੇ।

READ ALSO: ਆਯੂਰਵੈਦਿਕ ਔਸ਼ਧੀ ਹੈ ਇਹ ਰੁੱਖ! ਹਰ ਹਿੱਸੇ ਦੇ ਹਨ ਆਪਣੇ ਲਾਭ

ਜੇਕਰ ਕਿਆਰਾ ਅਡਵਾਨੀ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 2023 ‘ਚ ਰਿਲੀਜ਼ ਹੋਈ ਫਿਲਮ ‘ਸੱਤਪ੍ਰੇਮ ਕੀ ਕਥਾ’ ‘ਚ ਨਜ਼ਰ ਆਈ ਸੀ। ਅਭਿਨੇਤਰੀ ਦੀਆਂ ਆਉਣ ਵਾਲੀਆਂ ਫਿਲਮਾਂ ‘ਚ ‘ਗੇਮ ਚੇਂਜਰ’ ਵੀ ਸ਼ਾਮਲ ਹੈ, ਜੋ ਰਾਮ ਚਰਨ ਨਾਲ ਹੋਵੇਗੀ।

Kiara Advani Anniversary

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...