kisan Anthem 3
ਪਿਛਲੀ ਵਾਰ ਜਦੋ ਦਿੱਲੀ ‘ਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਪੰਜਾਬੀ ਇੰਡਸਟਰੀ ਵਲੋਂ ਗਾਏ ਗਏ ਕਿਸਾਨ ਐਂਥਮ 2.0 ਨੇ ਬਾਰਡਰ ਤੇ ਬੈਠੇ ਕਿਸਾਨਾਂ ਵਿੱਚ ਹੋਰ ਵੀ ਜੋਸ਼ ਭਰ ਦਿੱਤਾ ਸੀ | ਹੁਣ ਪੰਜਾਬ ਤੇ ਹਰਿਆਣਾ ਦੇ ਕਿਸਾਨ ਤੇਜ਼ੀ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਬੀਤੇ ਦਿਨ ਖਨੌਰੀ ਬਾਰਡਰ ‘ਤੇ ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹੰਝੂ ਗੈਸ ਵੀ ਛੱਡੀ ਗਈ ਸੀ। ਇਸ ਤੋਂ ਬਾਅਦ ਹਾਲਾਤ ਕਾਫੀ ਖਰਾਬ ਹੋਏ ਸੀ ਤੇ ਗੋਲ਼ੀ ਵੱਜਣ ਨਾਲ ਇੱਕ ਨੌਜਵਾਨ ਵੀ ਸ਼ਹੀਦ ਹੋ ਗਿਆ ਸੀ |
ਇਸ ਦੇ ਬਾਵਜੂਦ ਪੰਜਾਬੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਰੱਜ ਕੇ ਸਮਰਥਨ ਮਿਲ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬੀ ਗਾਇਕ ਗਾਣੇ ਵੀ ਤਿਆਰ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਗਾਇਕ ਸ਼੍ਰੀ ਬਰਾੜ ਤੇ ਗਾਇਕ ਇੰਦਰਜੀਤ ਨਿੱਕੂ ਨੇ ਪੰਜਾਬੀ ਗਾਣੇ ਰਿਲੀਜ਼ ਕਰਕੇ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ।
also read :- ਪੰਜਾਬ ਕੈਬਨਿਟ ਦੀ ਮੀਟਿੰਗ ਦਾ ਅਹਿਮ ਫੈਸਲਾ; 1 ਮਾਰਚ ਤੋਂ 15 ਮਾਰਚ ਤਕ ਹੋਵੇਗਾ ਬਜਟ ਸੈਸ਼ਨ
ਪਿਛਲੀ ਵਾਰ ਵਾਂਗ ਇਸ ਵਾਰ ਵੀ ਗਾਇਕ ਸ਼੍ਰੀ ਬਰਾੜ ਵਲੋਂ ‘ਕਿਸਾਨ ਐਂਥਮ 3’ ਗਾਣਾ ਰਿਲੀਜ਼ ਕੀਤਾ ਜਾਣਾ ਹੈ ਜਿਸਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ । ਗਾਣੇ ‘ਚ ਸ਼੍ਰੀ ਬਰਾੜ ਕੇਂਦਰ ਸਰਕਾਰ ਦੇ ਨੈਸ਼ਨਲ ਮੀਡੀਆ ਨੂੰ ਨਿਸ਼ਾਨਾ ਬਣਾਉਂਦਾ ਨਜ਼ਰ ਆਇਆ ਹੈ। ਜਦੋ ਪਿਛਲੀ ਵਾਰ ਕਿਸਾਨ ਐਂਥਮ 2.0 ਆਇਆ ਸੀ ਤਾਂ ਇਸ ਵਾਰ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਆਵਾਜ਼ ਦਿੱਤੀ ਸੀ ਜਿਵੇਂ ਕਿ ਮਨਕਿਰਤ ਔਲਖ ,ਜੱਸ ਬਾਜਵਾ ,ਅਫਸਾਨਾ ਖਾਨ ,ਜੋਰਡਨ ਸੰਧੂ ,ਫਾਜ਼ਿਲਪੁਰੀਆ ,ਦਿਲਪ੍ਰੀਤ ਢਿੱਲੋਂ ,ਡੀਜੇ ਫਲੌ ,ਸ਼੍ਰੀ ਬਰਾੜ ,ਬੌਬੀ ਸੰਧੂ ,ਨਿਸ਼ਵਾਨ ਸੰਧੂ ,ਹੈਪੀ ਰਾਏਕੋਟੀ |