Monday, January 20, 2025

MP ਸਿਮਰਨਜੀਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕਿਹੜੇ ਮਸਲੇ ਰਹੇ ਅਹਿਮ !

Date:

ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕੇ ਦੇ ਲੋਕਾਂ ਦੇ ਸੂਬਾ ਅਤੇ ਕੌਮੀ ਰਾਜ ਮਾਰਗਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨਾਲ ਮੁਲਾਕਾਤ ਕੀਤੀ | ਇਹ ਜਾਣਕਾਰੀ ਐਮ.ਪੀ. ਮਾਨ ਨੇ ਆਪਣੇ ਸੰਗਰੂਰ ਸਥਿਤ ਦਫਤਰ ਦੇ ਰਾਹੀਂ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤੀ
ਮੁਲਾਕਾਤ ਦੌਰਾਨ ਐਮ.ਪੀ. ਸੰਗਰੂਰ ਨੇ ਕੇਂਦਰੀ ਕੈਬਿਨੇਟ ਮੰਤਰੀ ਨੂੰ ਲੋਕ ਸਭਾ ਹਲਕਾ ਸੰਗਰੂਰ ਅਧੀਨ ਕਰੀਬ 80 ਲਿੰਕ ਸੜਕਾਂ ਦੇ ਨਿਰਮਾਣ, ਖਨੌਰੀ, ਭਵਾਨੀਗੜ੍ਹ ਅਤੇ ਰਈਆ ਵਿਖੇ ਬਣਨ ਵਾਲੇ ਓਵਰਬਿ੍ਜਾਂ ਸਮੇਤ ਹਾਈਵੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ | ਐਮ.ਪੀ. ਸ. ਮਾਨ ਨੇ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੂੰ ਸਿਫਾਰਿਸ਼ ਕੀਤੀ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਅਨੇਕਾਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜਿਆਦਾਤਰ ਸੜਕਾਂ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਨ ਅਤੇ ਕਈ ਸੜਕਾਂ ਦੀ ਮੁਰੰਮਤ ਕਰਨ ਦੀ ਜਰੂਰਤ ਹੈ |

also read : ਰਾਘਵ ਚੱਢਾ ਨਾਲ ਮੰਗਣੀ ਦੀਆਂ ਅਫਵਾਹਾਂ ਦੇ ਵਿਚਕਾਰ, ਇਹ ਹੈ ਪਰਿਣੀਤੀ ਚੋਪੜਾ ਦਾ ਮੌਜੂਦਾ ਸਥਾਨ

ਜੇਕਰ ਇਨ੍ਹਾਂ ਸੜਕਾਂ ਦਾ ਨਿਰਮਾਣ ਹੋ ਜਾਵੇ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ | ਇਸੇ ਤਰ੍ਹਾਂ ਸ. ਮਾਨ ਨੇ ਖਨੌਰੀ ਅਤੇ ਰਈਆ ਵਿਖੇ ਠੋਸ ਓਵਰਬਿ੍ਜ ਬਣਾਉਣ ਦੀ ਥਾਂ ਪਿੱਲਰਾਂ ਵਾਲਾ ਓਵਰਬਿ੍ਜ ਬਣਾਉਣ ਦੀ ਸਿਫਾਰਿਸ਼ ਵੀ ਕੀਤੀ, ਤਾਂ ਜੋ ਪੁੱਲ ਦੇ ਦੋਵੇ ਪਾਸੇ ਵਾਲੀ ਮਾਰਕਿਟ ਦੇ ਦੁਕਾਨਦਾਰਾਂ ਦਾ ਪੁੱਲ ਦੇ ਹੇਠੋਂ ਦੀ ਆਪਸ ਵਿੱਚ ਸੰਪਰਕ ਬਣਿਆ ਰਿਹਾ ਅਤੇ ਮਾਰਕਿਟ ਦੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਨਾ ਹੋਵੇ | ਇਸ ਤੋਂ ਇਲਾਵਾ ਸ. ਮਾਨ ਨੇ ਭਵਾਨੀਗੜ੍ਹ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਭਵਾਨੀਗੜ੍ਹ ਵਿਖੇ ਇੱਕ ਓਵਰਬਿ੍ਜ ਬਣਾਉਣ ਦੀ ਸਿਫਾਰਿਸ਼ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਕੀਤੀ

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...