Saturday, December 28, 2024

ਪ੍ਰਣਯ, ਰਾਜਾਵਤ ਦੂਜੇ ਦੌਰ ‘ਚ, ਸਿੰਧੂ ਤੇ ਸ੍ਰੀਕਾਂਤ ਹਾਰੇ

Date:

Korea Open 2023 :ਪ੍ਰਣਯ ਨੇ ਇਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਦੇ ਦੂਜੇ ਦਿਨ ਦਾਖਲਾ ਲਿਆ, ਪਰ ਪੀਵੀ ਸਿੰਧੂ ਤੇ ਕਿਦਾਂਬੀ ਸ੍ਰੀਕਾਂਤ ਦੀ ਖਰਾਬ ਫਾਰਮ ਜਾਰੀ ਰਹੀ ਤੇ ਦੋਵੇਂ ਪਹਿਲੇ ਦੌਰ ‘ਚ ਹੀ ਬਾਹਰ ਹੋ ਗਏ। ਪੰਜਵਾਂ ਦਰਜਾ ਹਾਸਲ ਪ੍ਰਣਯ ਨੇ ਬੈਲਜੀਅਮ ਦੇ ਜੂਲੀਅਨ ਕਾਰਾਗੀ ‘ਤੇ 21-13, 21-17 ਨਾਲ ਜਿੱਤ ਦਰਜ ਕੀਤੀ। ਐਲੀਟ ਸਿਖਰਲੇ 10 ‘ਚ ਇੱਕੋ-ਇਕ ਭਾਰਤੀ ਸਿੰਗਲਜ਼ ਖਿਡਾਰੀ ਪ੍ਰਣਯ ਦਾ ਸਾਹਮਣਾ ਹੁਣ ਲੀ ਯੁਨ ਗਿਊ ਤੇ ਲੀ ਚੇਯੂਕ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਉਹ ਪਹਿਲੇ ਦੌਰ ‘ਚ ਤਿੰਨ ਗੇਮਾਂ ਦੇ ਸਖ਼ਤ ਮੁਕਾਬਲੇ ‘ਚ ਵਿਸ਼ਵ ਦੀ 22ਵੇਂ ਨੰਬਰ ਦੀ ਖਿਡਾਰਨ ਚੀਨੀ ਤਾਈਪੇ ਦੀ ਪੇਈ ਯੂ-ਪੋ ਤੋਂ 18-21, 21-10, 13-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। Korea Open 2023

ਇਸ ਹਫਤੇ ਦੁਨੀਆ ਦੇ 17ਵੇਂ ਨੰਬਰ ‘ਤੇ ਖਿਸਕਣ ਵਾਲੀ ਸਿੰਧੂ 58 ਮਿੰਟ ‘ਚ ਮੈਚ ਹਾਰ ਗਈ। ਸ੍ਰੀਕਾਂਤ ਨੇ ਹਾਲਾਂਕਿ ਮੈਚ ਪੁਆਇੰਟ ਗੁਆਉਣ ਤੋਂ ਬਾਅਦ ਦੂਜੀ ਗੇਮ ‘ਚ ਮੈਚ ਗੁਆ ਦਿੱਤਾ। ਉਸ ਨੂੰ ਸਾਬਕਾ ਨੰਬਰ ਇਕ ਜਾਪਾਨ ਦੇ ਕੇਂਟੋ ਮੋਮੋਟਾ ਨੇ 21-12, 22-24, 17-21 ਨਾਲ ਹਰਾਇਆ। ਸ੍ਰੀਕਾਂਤ ਦੀ ਦੋ ਵਾਰ ਦੇ ਵਿਸ਼ਵ ਚੈਂਪੀਅਨ ਖ਼ਿਲਾਫ਼ ਇਹ ਲਗਾਤਾਰ 12ਵੀਂ ਅਤੇ ਕੁੱਲ ਮਿਲਾ ਕੇ 15ਵੀਂ ਹਾਰ ਹੈ। READ ALSO : ਪੁਣਛ ਦੇ ਸਿੰਧਰਾ ਇਲਾਕੇ ‘ਚ ਮੁੱਠਭੇੜ , ਸੁਰੱਖਿਆ ਬਲਾਂ ਨੇ ਸਾਂਝੇ ਆਪਰੇਸ਼ਨ ‘ਚ ਚਾਰ ਅੱਤਵਾਦੀਆਂ ਕੀਤੇ ਢੇਰ

ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਦੇ ਦੂਜੇ ਦਿਨ ਦਾਖਲਾ ਲਿਆ :

ਭਾਰਤ ਦੇ ਪਿ੍ਰਯਾਂਸ਼ੂ ਰਾਜਾਵਤ ਨੇ ਹਾਲਾਂਕਿ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਉਸ ਨੇ ਪੁਰਸ਼ ਸਿੰਗਲਜ਼ ‘ਚ ਸਥਾਨਕ ਖਿਡਾਰੀ ਚੋਈ ਜੀ ਹੂਨ ਨੂੰ ਸਿੱਧੇ ਗੇਮਾਂ ‘ਚ ਹਰਾਇਆ। ਵਿਸ਼ਵ ਦੇ 32ਵੇਂ ਨੰਬਰ ਦੇ ਓਰਲੀਨਜ਼ ਮਾਸਟਰਸ ਦੇ ਜੇਤੂ ਰਾਜਾਵਤ ਨੇ ਚੋਈ ਨੂੰ 42 ਮਿੰਟਾਂ ਵਿੱਚ 21-15, 21-19 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਜਾਪਾਨ ਦੇ ਚੋਟੀ ਦਾ ਦਰਜਾ ਪ੍ਰਰਾਪਤ ਕੋਡਾਈ ਨਰਾਓਕਾ ਨਾਲ ਹੋਵੇਗਾ।Korea Open 2023

Share post:

Subscribe

spot_imgspot_img

Popular

More like this
Related