ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੀਬੀਆਂ ਲਈ ਕਿੱਤਾ-ਮੁਖੀ ਕੋਰਸ ਆਯੋਜਿਤ

ਬਠਿੰਡਾ, 5 ਅਪ੍ਰੈਲ : ਸਥਾਨਕ ਕੇ.ਵੀ.ਕੇ., ਵੱਲੋਂ ਕੱਪੜਿਆਂ ਦੀ ਵੱਖ-ਵੱਖ ਰਵਾਇਤੀ ਅਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ ਵਾਧਾ ਕਰਨ ਸਬੰਧੀ 4 ਅਪ੍ਰੈਲ 2024 ਤੋਂ 22 ਅਪ੍ਰੈਲ 2024 ਤੱਕ ਦਸ ਦਿਨਾਂ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ ਡਿਪਟੀ ਡਾਇਰੈਕਟਰ ਕੇ.ਵੀ.ਕੇ. ਡਾ. ਗੁਰਦੀ ਸਿੰਘ ਸਿੱਧੂ ਨੇ ਕੀਤਾ।

ਇਸ ਦੌਰਾਨ  ਡਾ. ਗੁਰਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਬੀਬੀਆਂ ਨੂੰ ਕਿੱਤਾ ਮੁਖੀ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ, ਤਾਂ ਜੋ ਉਨ੍ਹਾਂ ਨੂੰ ਆਪਣੇ ਘਰ ਬੈਠੇ ਹੀ ਕੋਈ ਆਮਦਨ ਦਾ ਵਸੀਲਾ ਮਿਲ ਸਕੇ ਤੇ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।

ਇਸ ਮੌਕੇ ਕੋਆਰਡੀਨੇਟਰ ਪ੍ਰੋ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੇ ਸਮੇਂ ਦੌਰਾਨ ਕੱਪੜਿਆਂ ਦੀ ਸਿਲਾਈ, ਕਢਾਈ, ਪੇਂਟਿੰਗ, ਟਾਈਡਾਈ ਅਤੇ ਕੁਇਲਟਿੰਗ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ।

[wpadcenter_ad id='4448' align='none']