ਪੰਜਾਬ ‘ਚ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ, ਹਾਈ ਕੋਰਟ ਦਾ ਫੈਸਲਾ NHAI ਦੇ ਹੱਕ ‘ਚ

ਪੰਜਾਬ ‘ਚ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ, ਹਾਈ ਕੋਰਟ ਦਾ ਫੈਸਲਾ NHAI ਦੇ ਹੱਕ ‘ਚ

Ladoval Toll Plaza starting today ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜਾ ਜੋ ਕਿ ਪਿਛਲੇ 45 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੰਘਰਸ਼ ਤੋਂ ਬਾਅਦ ਲੋਕਾਂ ਲਈ ਬਿਲਕੁਲ ਫਰੀ ਸੀ। ਕਿਸਾਨਾਂ ਦੀਆਂ ਮੰਗਾਂ ਸਨ ਕਿ ਟੋਲ ਦੇ ਰੇਟ ਘੱਟ ਕੀਤੇ ਜਾਣ, 20 ਕਿਲੋਮੀਟਰ ਦੇ ਏਰੀਏ ਦੇ ਲੋਕਾਂ […]

Ladoval Toll Plaza starting today

ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜਾ ਜੋ ਕਿ ਪਿਛਲੇ 45 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੰਘਰਸ਼ ਤੋਂ ਬਾਅਦ ਲੋਕਾਂ ਲਈ ਬਿਲਕੁਲ ਫਰੀ ਸੀ। ਕਿਸਾਨਾਂ ਦੀਆਂ ਮੰਗਾਂ ਸਨ ਕਿ ਟੋਲ ਦੇ ਰੇਟ ਘੱਟ ਕੀਤੇ ਜਾਣ, 20 ਕਿਲੋਮੀਟਰ ਦੇ ਏਰੀਏ ਦੇ ਲੋਕਾਂ ਨੂੰ ਬਿਲਕੁਲ ਕੋਈ ਟੋਲ ਨਾ ਲਿਆ ਜਾਵੇ ਪਰ ਇਸ ਮਾਮਲੇ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਟੋਲ ਚਾਲੂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ। 

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੋਆਬਾ ਵੱਲੋਂ 16 ਜੂਨ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ। ਕਿਸਾਨਾਂ ਦੀ ਅਗਵਾਈ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰ ਰਹੇ ਹਨ।Ladoval Toll Plaza starting today

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2024)

ਇਸ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਧਵਾਰ ਸਵੇਰੇ ਟੋਲ ਪਲਾਜ਼ਾ ਨੂੰ ਸ਼ੁਰੂ ਕਰਵਾ ਦਿੱਤਾ ਜਿੱਥੇ ਕਿ ਭਾਰੀ ਪੁਲਿਸ ਫੋਰਸ ਵੱਲ ਲਗਾਇਆ ਗਿਆ। ਕਿਸਾਨਾਂ ਵੱਲੋਂ ਵੀ ਟੂਲ ਪਲਾਜ਼ਾ ਤੇ ਇਕੱਠੇ ਹੋਣ ਦੀ ਕਾਲ ਦਿੱਤੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਟੋਲ ਪਲਾਜਾ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ।Ladoval Toll Plaza starting today