ਲਖਵਿੰਦਰ ਵਡਾਲੀ ਨੇ ਰੋਹਿਤ ਸ਼ਰਮਾ ‘ਤੇ ਰਾਹੁਲ ਦ੍ਰਾਵਿੜ ਨਾਲ ਕੀਤੀ ਮੁਲਾਕਾਤ

Lakhwinder Wadali | ਲਖਵਿੰਦਰ ਵਡਾਲੀ ਨੇ ਰੋਹਿਤ ਸ਼ਰਮਾ 'ਤੇ ਰਾਹੁਲ ਦ੍ਰਾਵਿੜ ਨਾਲ ਕੀਤੀ ਮੁਲਾਕਾਤ

Lakhwinder Wadali
Lakhwinder Wadali

Lakhwinder Wadali

ਸੂਫ਼ੀ ਗਇਕ ਲਖਵਿੰਦਰ ਵਡਾਲੀ ਦਾ ਨਾਮ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਇੰਨ੍ਹੀ ਦਿਨੀ ਗਾਇਕ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ, ਹਿਮਾਚਲ ਦੇ ਬਿਲਾਸਪੁਰ ਵਿੱਚ ਅਨੁਰਾਗ ਠਾਕੁਰ ਵੱਲੋਂ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਬੁਲਾਇਆ ਗਿਆ ਅਤੇ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਖੇਲ ਮਹਾਕੁੰਭ 3.0 ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਐਮ.ਪੀ ਖੇਲ ਮਹਾਕੁੰਭ ਸ਼ੁਰੂ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਨੇ ਆਪਣੇ-ਆਪਣੇ ਸੰਸਦੀ ਹਲਕਿਆਂ ‘ਚ ਸੰਸਦ ਖੇਲ ਮਹਾਕੁੰਭ ਦੀ ਸ਼ੁਰੂਆਤ ਕਰ ਦਿੱਤੀ ਹੈ। ਭਵਿੱਖ ਵਿੱਚ ਖੇਲ ਮਹਾਕੁੰਭ ਤੋਂ ਦੇਸ਼ ਨੂੰ ਨਵੇਂ ਪ੍ਰਤਿਭਾਸ਼ਾਲੀ ਖਿਡਾਰੀ ਮਿਲਣਗੇ।

also read :- ਕੀ ਤੁਸੀ ਵੀ ਇਨ੍ਹਾਂ ਖਾਣਿਆਂ ਨੂੰ ਦੇਖ ਕੇ ਖਾ ਜਾਂਦੇ ਹੋ ਧੋਖਾ, ਤਾਂ ਹੋ ਜਾਓ ਸਾਵਧਾਨ ਇਨ੍ਹਾਂ ਨਾਲ਼ ਵਿਗੜ ਸਕਦੀ ਹੈ ਤੁਹਾਡੀ ਸਿਹਤ

ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਖੇਡ ਮਹਾਕੁੰਭ ਵਿੱਚ ਵਾਲੀਬਾਲ, ਕਬੱਡੀ, ਕ੍ਰਿਕਟ, ਬਾਸਕਟਬਾਲ ਅਤੇ ਅਥਲੈਟਿਕਸ ਨੂੰ ਸ਼ਾਮਲ ਕੀਤਾ ਗਿਆ ਹੈ। ਅਨੁਰਾਗ ਨੇ ਕਿਹਾ ਕਿ ਖੇਲ ਮਹਾਕੁੰਭ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਹਤਮੰਦ ਮੰਚ ਪ੍ਰਦਾਨ ਕਰਨਾ ਹੈ। ਨਾਲ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਖੇਡ ਮਹਾਕੁੰਭ ਦੇ ਪਿਛਲੇ ਦੋ ਐਡੀਸ਼ਨਾਂ ਵਿੱਚ 1 ਲੱਖ ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਸੀ।

[wpadcenter_ad id='4448' align='none']