Wednesday, January 15, 2025

ਸਵੀਪ ਗਤੀਵਿਧੀਆਂ ਤਹਿਤ ਲਾਲ ਸਿੰਘ ਬਸਤੀ ਵਿਸ਼ੇਸ਼ ਕੈਂਪ ਆਯੋਜਿਤ

Date:

ਬਠਿੰਡਾ, 15 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਹਾਈ ਸਕੂਲ, ਲਾਲ ਸਿੰਘ ਬਸਤੀ ਵਿਖੇ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ 92-ਬਠਿੰਡਾ (ਸ਼ਹਿਰੀ) ਸਵੀਪ ਟੀਮ ਮੈਂਬਰਾਂ ਵੱਲੋ ਆਪਣੀ ਵੋਟ ਦੀ ਵਰਤੋਂ ਕਰਕੇ ਭਾਰਤੀ ਲੋਕਤੰਤਰ ਨੂੰ ਮਜਬੂਤ ਕਰਨ ਸਬੰਧੀ ਜਾਗਰੂਕ ਕੀਤਾ ਗਿਆ।

        ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਵੋਟਰ ਪ੍ਰਣ ਤੇ ਦਸ਼ਤਖਤ ਕੀਤੇ ਗਏ। ਇਸ ਤੋਂ ਇਲਾਵਾ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਸਹੁੰ ਵੀ ਚੁੱਕੀ ਗਈ ਅਤੇ ਵਿਦਿਆਰਥੀਆਂ ਨਾਲ ਵੋਟ ਦੀ ਮੱਹਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੁਆਰਾ ਲਾਂਚ ਕੀਤੀਆਂ ਗਈਆਂ ਵੋਟਿੰਗ, ਸਕਸ਼ਮ ਐਪ, ਵੋਟਰ ਹੈਲਪ ਲਾਈਨ, ਸੀ-ਵੀਜ਼ਲ, ਈਡੀਐਸ ਅਤੇ ਕੇ.ਵਾਈ.ਸੀ ਐਪਸ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਂਪ ਦੌਰਾਨ ਸੁਭਾ ਜਲਦੀ ਅਤੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸਵੀਪ ਟੀਮ ਮੈਬਰਾਂ ਤੋਂ ਇਲਾਵਾ ਸਕੂਲ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...