Saturday, January 25, 2025

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਆਗੂਆਂ ਨੂੰ ਸੁਣਾਈ ਪਖਾਨੇ ਸਾਫ਼ ਕਰਨ ਦੀ ਸਜ਼ਾ

Date:

Leaders were sentenced to clean toilets
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਅੱਜ ਧਾਰਿਮਕ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਉਨ੍ਹਾਂ ਸਾਰੇ ਆਗੂਆਂ ਦੇ ਗ਼ਲਾਂ ਵਿੱਚ ਤਖ਼ਤੀਆਂ ਵੀ ਪਾਈਆਂ ਗਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਖਾਨੇ ਸਾਫ਼ ਕਰਨ ਦੀ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਇਨ੍ਹਾਂ ਫ਼ੈਸਲਿਆਂ ਦੀ ਹਮਾਇਤ ਕੀਤੀ, ਚੁੱਪੀ ਸਾਧੀ ਅਤੇ ਅਹੁਦੇ ਵੀ ਮਾਣੇ, ਉਨ੍ਹਾਂ ਵਿੱਚ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ, ਮਹੇਸ਼ਇੰਦਰ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ ਠੰਡਲ, ਚਰਨਜੀਤ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ, 3 ਦਸੰਬਰ ਤੋਂ 12 ਤੋਂ ਇੱਕ ਵਜੇ ਤੱਕ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਪਖਾਨਿਆਂ ਦੀ ਸਫ਼ਾਈ ਕਰਨਗੇ। ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ, ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ।Leaders were sentenced to clean toilets

also read :- ਕਿਸਾਨ ਆਗੂ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ ! ਲਗਾਤਾਰ ਵਿਗੜ ਰਹੀ ਸਿਹਤ , ਸਾਹ ਲੈਣ ਚ ਆ ਰਹੀ ਦਿੱਕਤ ..

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਸੱਟ ਲੱਗੀ ਹੋਈ ਅਤੇ ਸੁਖਦੇਵ ਸਿੰਘ ਢੀਂਡਸਾ ਬਜ਼ੁਰਗ ਹਨ, ਜਿਸ ਕਾਰਨ ਉਹ ਉਪਰਲੀ ਸਜ਼ਾ ਕਰਨ ਵਿੱਚ ਅਸਮਰੱਥ ਹਨ। ਇਸ ਲਈ ਇਹ ਦੋਵੇਂ ਦੋ ਦਿਨ ਇੱਕ ਘੰਟੇ ਲਈ ਗੁਰੂ ਘਰ ਦੀ ਦਿਓਡੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਨਿਭਾਉਣਗੇ। ਇਸ ਤਰ੍ਹਾਂ ਹੀ ਇਹ ਤਖ਼ਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਮੁਕਤਸਾਰ ਸਾਹਿਬ ਵਿਖੇ ਸੇਵਾ ਕਰਨਗੇ। ਇਸ ਤੋਂ ਇਲਾਵਾ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣੇ ਹਨ ਅਤੇ ਜੋ ਵੀ ਸੇਵਾ ਸਿਹਤ ਮੁਤਾਬਕ ਕਰ ਸਕਦੇ ਹੋਣ ਕਰਨੀ ਹੈ। ਇੱਕ ਘੰਟਾ ਕੀਰਤਨ ਵੀ ਸੁਣਨਾ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ।Leaders were sentenced to clean toilets

Share post:

Subscribe

spot_imgspot_img

Popular

More like this
Related

ਐਕਸੀਡੈਂਟ ਬਲੈਕ ਸਪਾਟ ਦੇ ਸੁਧਾਰ ਅਤੇ ਸੜਕ ਦੁਰਘਟਨਾਵਾਂ ਅਤੇ ਮੌਤਾਂ ਤੇ ਪ੍ਰਭਾਵ ਬਾਰੇ ਵਰਕਸ਼ਾਪ ਆਯੋਜਿਤ

ਚੰਡੀਗੜ੍ਹ, 25 ਜਨਵਰੀ ਸੜਕ ਸੁਰੱਖਿਆ ਏਜੰਸੀ, ਪੰਜਾਬ ਰਾਜ ਸੜਕ ਸੁਰੱਖਿਆ...

ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

ਮਾਨਸਾ, 25 ਜਨਵਰੀ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ...

ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ: ਨਿਕਾਸ ਕੁਮਾਰ

ਹੁਸ਼ਿਆਰਪੁਰ, 25 ਜਨਵਰੀ: ਵਧੀਕ  ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ...