Wednesday, January 15, 2025

ਜ਼ਿਲ੍ਹਾ ਜੇਲ੍ਹ ਦੇ ਦੌਰੇ ਦੌਰਾਨ ਲੀਗਲ ਏਡ ਡੀਫੈਂਸ ਕਾਊਂਸਲ ਦੇ ਦਫਤਰ, ਮੈਡੀਕਲ ਕੈਂਪ , ਆਰ.ਓ ਸਿਸਟਮ ਦਾ ਕੀਤਾ ਗਿਆ ਉਦਘਾਟਨ

Date:

ਸ੍ਰੀ ਮੁਕਤਸਰ ਸਾਹਿਬ, 18 ਅਗਸਤ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੱਤਰ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਅਧੀਨ— ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਸ੍ਰੀ ਰਾਜ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਵੱਲੋ ਜ਼ਿਲ੍ਹਾ ਜੇਲ੍ਹ, ਦਾ ਦੌਰਾ ਕੀਤਾ ਗਿਆ।
 ਇਸ ਮੌਕੇ ਉਹਨਾਂ ਜੇਲ੍ਹ ਵਿਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ ਗਈਆ ਅਤੇ ਉਸਦਾ ਨਿਪਟਾਰਾ ਕੀਤਾ ਗਿਆ, ਜੋ ਜੇਲ੍ਹ ਵਿਚ ਰਜਿਸਟਰ ਲਗਾਏ ਗਏ ਸਨ ਉਹਨਾਂ ਦੀ ਚੈਕਿੱਗ ਕੀਤੀ ਗਈ ਅਤੇ ਰਜਿਸਟਰ ਵਿਚ ਦਰਜ ਹਵਾਲਾਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਬਣਦੀ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਈ ਗਈ।
               ਡਾ. ਗਗਨਦੀਪ ਕੌਰ, ਸੀ.ਜੇ.ਐੱਮ/ਸਕੱਤਰ ਜਿਲ੍ਹਾਂ ਕਾਨੂੰਨੀ ਅਥਾਰਟੀ ਨੇ ਦੱਸਿਆ ਕਿ ਜੇਲ੍ਹ ਵਿੱਚ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਸ ਕਾਉਂਸਲ ਦੀ ਡਿਉਟੀ ਲਗਾਈ ਗਈ ਹੈ ਜੋ ਕਿ ਜੇਲ੍ਹ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ ਉਹਨਾ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜਮਾਨਤ ਸਬੰਧੀ ਅਤੇ ਹੋਰ  ਮੈਡੀਕਲ ਸਬੰਧੀ ਜਾਣਕਾਰੀ ਦਰਜ ਕਰਨਗੇ, ਉਸਦੀ ਸਮੀਖਿਆ ਹਰੇਕ ਹਫਤੇ ਸੱਕਤਰ ਸਾਹਿਬ ਵੱਲੋ ਕੀਤੀ ਜਾਵੇਗੀ।
          ਜੇਲ੍ਹਾ ਵਿੱਚ  ਹਵਾਲਾਤੀਆਂ/ਕੈਦੀਆਂ ਦੀ ਸਹੂਲਤ ਵਾਸਤੇ ਲੀਗਲ ਏਡ ਡੀਫੈਂਸ ਕਾਊਂਸਲ ਦੇ ਦਫਤਰ, ਮੈਡੀਕਲ ਕੈਂਪ, ਆਰ.ਓ ਸਿਸਟਮ ਦਾ ਉਦਘਾਟਨ ਕੀਤਾ ਗਿਆ , ਕਿਊਕਿ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨੂੰ ਆ ਰਹੀਆਂ ਮੁਸ਼ਕਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦੀ ਜਰੂਰਤ ਹੋਣ ਕਾਰਨ ਇਹ ਸਹੂਲਤ ਪਰਦਾਨ ਕਰਨ ਲਈ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਕੈਦੀ/ਹਵਾਲਾਤੀ ਕਾਨੂੰਨੀ ਸਹਾਇਤਾ, ਡਾਕਟਰੀ ਸਹਾਇਤਾ ਤੇ ਸਾਫ ਪਾਣੀ ਪੀਣ ਤੋ ਵਾਂਝਾ ਨਾ ਰਹਿ ਸਕੇ ।
          ਡਾਕਟਰ ਐਸ. ਪੀ ਸਿੰਘ ਓਬਰਾਏ ਵੱਲੋ ਮਾਨਵਤਾ ਦੀ ਭਲਾਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਅੱਜ ਜਿਲ੍ਹਾ ਜੇਲ੍ਹ ਵਿੱਚ ਲਗਾਏ ਗਏ ਆਰ.ਓ ਸਿਸਟਮ ਚਾਲੂ ਕੀਤਾ ਗਿਆ ।
             ਜੇਲ੍ਹ ਡਾ. ਗਗਨਦੀਪ ਕੌਰ, ਸੀ.ਜੇ.ਐੱਮ/ਸਕੱਤਰ ਵੱਲੋਂ ਕੈਂਪ ਕੋਰਟ ਲਗਾਈ ਗਈ ਜਿਸ ਵਿੱਚ ਦੋ ਹਵਾਲਾਤੀਆਂ ਨੂੰ ਰਿਹਾਅ ਕੀਤਾ ਗਿਆ । ਡਾ. ਅਰਪਨਦੀਪ ਸਿੰਘ, (ਹੱਡੀਆਂ ਦੇ ਮਾਹਿਰ), ਡਾ. ਵਿਸਵਜੋਤ (ਸਕਿਨ ਸਪੈਸਲਿਸਟ), ਡਾ. ਰੁਪਿੰਦਰ ਕੌਰ (ਐਮ.ਐਲ.ਟੀ) ਦੇ ਰੋਗਾਂ ਸਬੰਧੀ ਇੱਕ ਮੈਡੀਕਲ ਕੈਂਪ ਲਗਾਇਆ ਗਿਆ ।
        ਮੈਡੀਕਲ ਸਿਹਤ ਸਹੂਲਤ ਅਤੇ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ। ਕੈਦੀਆ/ਹਵਾਲਾਤੀਆਂ ਨੂੰ ਪਲੀ—ਬਾਰਗੇਨਿਗ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਵਰੁਨ ਸਰਮਾ ਜੇਲ ਸੁਪਰਡੈਂਟ, ਸ੍ਰੀ ਗੁਰਪ੍ਰੀਤ ਸਿੰਘ ਚੌਹਾਨ, ਚੀਫ ਡੀਫੈਸ ਕਾਊਂਸਲ, ਸ੍ਰੀ ਰਜਿੰਦਰਪਾਲ ਸਰਮਾ, ਡਿਪਟੀ ਚੀਫ ਡੀਫੈਂਸ ਕਾਊਂਸਲ, ਸ੍ਰੀ ਰਵਿੰਦਰ ਸਿੰਘ ਪ੍ਰਧਾਨ ਅਤੇ ਸ. ਜੱਸਾ ਸਿੰਘ ਕੌਮੀ ਪ੍ਰਧਾਨ , ਸ. ਗੁਰਦਿੱਤ ਸਿੰਘ ਧਾਲੀਵਾਲ, ਸ. ਮਲਕੀਤ ਸਿੰਘ, (ਰਿਟਾਇਰਡ ਬੈਂਕ ਮੈਨੇਜਰ), ਸ. ਚਰਨਜੀਤ ਸਿੰਘ ਅਤੇ ਸ. ਸੁਖਬੀਰ ਸਿੰਘ ਵੀ ਹਾਜਰ ਸਨ।  ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ—ਫਰੀ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...