Wednesday, December 25, 2024

ਲੁਧਿਆਣਾ ‘ਚ 28 ਘੰਟੇ ਬਾਅਦ ਵੀ ਚੀਤੇ ਦਾ ਨਹੀਂ ਲੱਗਿਆ ਪਤਾ ,ਇਲਾਕੇ ਚ ਸਰਚ ਆਪ੍ਰੇਸ਼ਨ ਜਾਰੀ,ਲੋਕ ਘਰਾਂ ‘ਚ ਹੋਏ ਕੈਦ..

Date:

Leopard roaming in centra green

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਚੀਤੇ ਦਾ ਡਰ ਬਣਿਆ ਹੋਇਆ ਹੈ। 28 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਖਾਲੀ ਹੱਥ ਹੈ। ਰਾਤ 3 ਵਜੇ ਤੱਕ ਚੀਤੇ ਦੀ ਭਾਲ ਜਾਰੀ ਸੀ। ਜੰਗਲਾਤ ਵਿਭਾਗ ਨੂੰ ਸੰਭਾਵਨਾ ਸੀ ਕਿ ਚੀਤਾ ਰਾਤ ਨੂੰ ਸ਼ਿਕਾਰ ਲਈ ਨਿਕਲ ਸਕਦਾ ਹੈ ਪਰ ਹੁਣ ਤੱਕ ਇਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

ਸੈਂਟਰਾ ਗਰੀਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅੱਜ ਸਵੇਰੇ ਲੋਕ ਸੈਰ ਕਰਨ ਲਈ ਵੀ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਲਾਕੇ ਨੂੰ ਕੱਲ੍ਹ ਵਾਂਗ ਸੀਲ ਕਰ ਦਿੱਤਾ ਗਿਆ ਹੈ। ਤੇਂਦੁਏ ਨੂੰ ਫੜਨ ਲਈ ਸੈਂਟਰਾ ਗ੍ਰੀਨ ਵਿੱਚ ਕਈ ਥਾਵਾਂ ‘ਤੇ ਪਿੰਜਰੇ ਲਗਾਏ ਗਏ ਹਨ। ਜੰਗਲਾਤ ਵਿਭਾਗ ਦੇ ਨਾਲ ਪੁਲਿਸ ਟੀਮ ਪਿਛਲੇ 24 ਘੰਟਿਆਂ ਤੋਂ ਘਟਨਾ ਸਥਾਨ ‘ਤੇ ਤਾਇਨਾਤ ਹੈ। ਕਰੀਬ 16 ਲੋਕਾਂ ਦੀ ਟੀਮ ਚੀਤੇ ਦੀ ਭਾਲ ਲਈ ਹਰ ਨੁੱਕਰੇ ਦੀ ਤਲਾਸ਼ ਕਰ ਰਹੀ ਹੈ। ਸੈਂਟਰਾ ਗਰੀਨ ਨੇੜੇ ਸਕੂਲਾਂ ਵਿੱਚ ਦਿਨ ਭਰ ਦਹਿਸ਼ਤ ਦਾ ਮਾਹੌਲ ਰਿਹਾ।

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਚੀਤੇ ਦਾ ਡਰ ਬਣਿਆ ਹੋਇਆ ਹੈ। 28 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਖਾਲੀ ਹੱਥ ਹੈ। ਰਾਤ 3 ਵਜੇ ਤੱਕ ਚੀਤੇ ਦੀ ਭਾਲ ਜਾਰੀ ਸੀ। ਜੰਗਲਾਤ ਵਿਭਾਗ ਨੂੰ ਸੰਭਾਵਨਾ ਸੀ ਕਿ ਚੀਤਾ ਰਾਤ ਨੂੰ ਸ਼ਿਕਾਰ ਲਈ ਨਿਕਲ ਸਕਦਾ ਹੈ ਪਰ ਹੁਣ ਤੱਕ ਇਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

ਲੋਕਾਂ ਨੇ ਸਾਰੀ ਰਾਤ ਲਗਾਇਆ ਪਹਿਰਾ

ਪੱਖੋਵਾਲ ਰੋਡ ਦੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਚੌਕਸੀ ਰੱਖੀ ਹੋਈ ਹੈ। ਇਲਾਕੇ ਦੇ ਨੌਜਵਾਨ ਰਾਤ ਸਮੇਂ ਪਹਿਰਾ ਦੇ ਰਹੇ ਹਨ। ਜਵਾਨ ਡੰਡਿਆਂ ਨਾਲ ਲੈਸ ਪਹਿਰਾ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਚੀਤਾ ਕਿਤੇ ਨਜ਼ਰ ਨਹੀਂ ਆਇਆ।

READ ALSO:ਬਾਬਾ ਫ਼ਰੀਦ ਯੂਨੀਵਰਸਿਟੀ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ 250 ਨਰਸਿੰਗ ਸਟਾਫ਼ ਨੂੰ ਦਿੱਤੇ ਨਿਯੁਕਤੀ ਪੱਤਰ

ਜੰਗਲੀ ਜਾਨਵਰ ਨਹਿਰਾਂ ਰਾਹੀਂ ਸ਼ਹਿਰ ਚ ਹੋ ਰਹੇ ਨੇ ਦਾਖ਼ਿਲ

ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਹਾੜਾਂ ਵਿੱਚ ਸਰਦੀ ਵੱਧ ਜਾਂਦੀ ਹੈ ਤਾਂ ਜ਼ਿਆਦਾਤਰ ਜੰਗਲੀ ਜਾਨਵਰ ਨਹਿਰਾਂ ਰਾਹੀਂ ਸ਼ਹਿਰਾਂ ਵਿੱਚ ਆ ਜਾਂਦੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੀਤਾ ਦੋਰਾਹਾ ਨਹਿਰ ਰਾਹੀਂ ਪੱਖੋਵਾਲ ਰੋਡ ‘ਤੇ ਪਹੁੰਚ ਗਿਆ ਹੈ।

ਦਰਅਸਲ ਸ਼ੁੱਕਰਵਾਰ ਸਵੇਰੇ ਸੋਸਾਇਟੀ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਚੀਤੇ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਇਸ ‘ਤੇ ਲੋਕ ਇਕੱਠੇ ਹੋ ਗਏ। ਜਦੋਂ ਉਸ ਨੇ ਸੁਸਾਇਟੀ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਨੇ ਇੱਕ ਚੀਤਾ ਘੁੰਮਦਾ ਦੇਖਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ।

Leopard roaming in centra green

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...