Sunday, December 29, 2024

ਰਾਤਾਂ ਘੋੜਿਆਂ ਦੀ ਕਾਠੀਆਂ ਤੇ ਗੁਜਾਰ ਕੇ ਗਜ਼ਨੀ ਦੇ ਬਾਜ਼ਾਰਾਂ ਨੂੰ ਲੁੱਟ ਕੇ ਕੁੜੀਆਂ ਨੂੰ ਮੁਗਲਾਂ ਤੋਂ ਅਜ਼ਾਦ ਕਰਵਾ ਕੇ ਬਾ-ਇੱਜ਼ਤ ਉਨ੍ਹਾਂ ਦੇ ਘਰਾਂ ਵਿੱਚ ਪਹੁਚਾਇਆ,ਉਹ ਸਨ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ

Date:

ਬੀਤੇ ਕੱਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ ਦਿਨ ਸੀ

19ਮਈ ਜਨਮ ਦਿਹਾੜਾ 5 ਜੇਠ (1718)

Life of Sardar Jassa Singh ਸਰਦਾਰ ਦੇਵਾ ਸਿੰਘ ਆਹਲੂਵਾਲੀਆ ਦੇ ਤਿੰਨ ਪੁੱਤਰ ਸੀ ਸਰਦਾਰ ਗੁਰਬਖ਼ਸ਼ ਸਿੰਘ ਸਦਰ ਸਿੰਘ ਤੇ ਬਦਰ ਸਿੰਘ ਬਦਰ ਸਿੰਘ ਸਭ ਤੋਂ ਛੋਟਾ ਸੀ ਕਲਗੀਧਰ ਜੀ ਦੇ ਹਜ਼ੂਰੀ ਸਿੱਖਾਂ ਤੋਂ ਅੰਮ੍ਰਿਤ ਛਕਿਆ ਬਦਰ ਸਿੰਘ ਦਾ ਵਿਅਾਹ ਸਰਦਾਰ ਬਾਘ ਸਿੰਘ ਦੀ ਭੈਣ ਬੀਬੀ ਜੀਵਨ ਕੌਰ ਦੇ ਨਾਲ ਹੋਇਆ ਜੋ ਤਿਆਰ ਬਰ ਤਿਆਰ ਸਿੰਘਣੀ ਸੀ ਬਹੁਤ ਸਾਰੀ ਬਾਣੀ ਤੇ ਇਤਿਹਾਸ ਯਾਦ ਸੀ #ਦੁਤਾਰੇ ਨਾਲ ਗੁਰਬਾਣੀ ਦਾ ਕੀਰਤਨ ਬਹੁਤ ਸੋਹਣਾ ਕਰਦੀ ਵਿਆਹ ਤੋਂ ਕਾਫ਼ੀ ਸਮੇ ਬਾਅਦ ਘਰ ਵਿੱਚ ਕੋਈ ਔਲਾਦ ਨਾ ਹੋਈ ਤਾਂ ਦੋਵਾਂ ਜੀਅਾਂ ਨੇ ਕਲਗੀਧਰ ਪਿਤਾ ਦੇ ਹਜੂਰ ਬੇਨਤੀ ਕੀਤੀ ਗੁਰੂ ਦਸਮੇਸ਼ ਨੇ ਕਿਹਾ ਸੰਗਤ ਦੀ ਸੇਵਾ ਕਰੋ ਬਾਣੀ ਨਾਲ ਜੁੜੋ ਤੁਹਾਡੇ ਘਰ ਗੁਰੂ ਕਾ ਲਾਲ ਅਾਊ ਸਮਾਂ ਲੰਘਦਾ ਗਿਆ ਕਲਗੀਧਰ ਪਿਤਾ ਜੋਤੀ ਜੋਤ ਸਮਾ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦ ਹੋਗੀ ਲੰਮੀ ਉਡੀਕ ਦੇ ਬਾਦ ਗੁਰੂ ਕਿਰਪਾ ਨਾਲ ਮਾਤਾ ਜੀਵਨ ਕੌਰ ਦੀ ਕੁੱਖ ਨੂੰ ਭਾਗ ਲੱਗੇ 5 ਜੇਠ 1718 ਨੂੰ ਪੁੱਤ ਦਾ ਜਨਮ ਹੋਇਆ ਗੁਰੂ ਜਸ ਕਰਦਿਆਂ ਪੁੱਤ ਜੰਮਿਆ ਸੀ ਨਾਮ #ਜੱਸਾ_ਸਿੰਘ ਰੱਖਤਾ ਜੋ ਸਮੇ ਨਾਲ ਕੌਮੀ ਜਥੇਦਾਰ ਸੁਲਤਾਨਿ ਉਲ ਕੌਮ ਸਰਦਾਰ ਜੱਸਾ ਸਿੰਘ ਅਾਹਲੂਵਾਲੀਅਾ ਬਣੇ

ਸਰਦਾਰ ਜੀ ਅਜੇ ਚਾਰ ਕੁ ਸਾਲ ਦੇ ਸੀ ਕਿ ਪਿਤਾ ਜੀ ਚਲਾਣਾ ਕਰ ਗਏ ਮਾਤਾ ਨੇ ਹੌਸਲਾ ਨਹੀਂ ਹਾਰਿਆ ਭਾਣਾ ਮਿੱਠਾ ਕਰਕੇ ਮੰਨਿਅਾ ਕੁਝ ਸਮੇਂ ਬਾਅਦ ਮਾਂ ਪੁਤ ਮਾਤਾ ਸੁੰਦਰੀ ਦੇ ਦਰਸ਼ਨ ਕਰਨ ਦਿੱਲੀ ਗਏ ਮਾਤਾ ਜੀ ਨੇ ਜਦ ਇਨ੍ਹਾਂ ਦੇ ਕੋਲੋਂ ਕੀਰਤਨ ਸੁਣਿਆ ਤਾਂ ਬੜੇ ਪ੍ਰਸੰਨ ਹੋਏ ਪੱਕੇ ਤੌਰ ਤੇ ਆਪਣੇ ਕੋਲ ਰੱਖ ਲਿਆ ਜੱਸਾ ਸਿੰਘ ਦਾ ਬਚਪਨ ਮਾਤਾ ਸੁੰਦਰੀ ਜੀ ਦੀ ਨਿਗਰਾਨੀ ਹੇਠ ਗੁਜਰਣ ਲੱਗਾ ਮਾਤਾ ਜੀ ਨੇ ਪੁੱਤਰ ਕਰਕੇ ਪਾਲਿਆ ਅਾਪ ਪੜਾਇਅਾ ਲਿਖਾਇਅਾ ਹੋਰ ਬੜੀਆਂ ਰਹਿਮਤਾਂ ਕੀਤੀਆਂ ਕਰੀਬ ਸੱਤ ਸਾਲ ਦਿੱਲੀ ਰਹੇ ਫਿਰ ਮਾਮਾ ਬਾਘ ਸਿੰਘ ਵਾਪਸ ਪੰਜਾਬ ਲੈ ਆਏ ਦਿੱਲੀ ਉ ਤੁਰਨ ਤੋਂ ਪਹਿਲਾਂ ਮਾਤਾ ਸੁੰਦਰ ਕੌਰ ਜੀ ਨੇ ਇੱਕ ਤਲਵਾਰ , ਗੁਰਜ ,ਕਮਾਣ, ਤੀਰਾਂ ਦਾ ਭੱਥਾ ,ਢਾਲ ਇੱਕ ਪੁਸ਼ਾਕ ਤੇ ਨਾਲ ਚਾਂਦੀ ਦੀਆਂ ਚੋਭਾਂ ਦਿੱਤੀਆਂ ਫਿਰ ਬਚਨ ਕਹੇ ਲਾਲ ਜੀ ਗੁਰੂ ਕਿਰਪਾ ਕਰੇ ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਅਾਸਿਅਾ ਵਾਲੇ (ਚੋਬਦਾਰ) ਚਲਿਆ ਕਰਨਗੇ ਮਾਤਾ ਜੀ ਦੀ ਇਹ ਅਸੀਸ ਸਮੇਂ ਨਾਲ ਪੂਰੀ ਹੋਈ

ਪੰਜਾਬ ਆ ਕੇ ਅਾਪ ਨੂੰ ਪੂਰਨ ਗੁਰਸਿੱਖ ਨਵਾਬ ਸਿੰਘ ਜੀ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਨਵਾਬ ਜੀ ਨਵ ਵੀ ਪੁਤਾਂ ਵਾਂਗ ਰੱਖਿਅਾਂ ਜਿਸ ਕਰਕੇ ਥੋੜ੍ਹੇ ਸਮੇਂ ਚ ਅਾਪ ਜੰਗਜੂ ਖਾਲਸਾਈ ਗੁਣਾਂ ਚ ਸੰਪੰਨ ਹੋ ਗਏ ਆਪ ਜੀ ਨੇ ਕਈ ਜੰਗਾਂ ਲੜੀਆਂ ਸਰੀਰ ਏਨਾਂ ਬਲਵਾਨ ਸੀ ਕੇ ਤਕੜਾ ਘੋੜਾ ਛੇ ਮਹੀਨੇ ਮਸਾਂ ਕੱਢਦਾ ਆਵਾਜ਼ ਇੰਨੀ ਗਰਜਵੀਂ ਸੀ ਕਿ ਦੋ ਕੋਹ ਤੱਕ ਸਾਫ ਸੁਣ ਜਾਂਦੀ ਨਿਤਨੇਮ ਕਦੇ ਆਪ ਨੇ ਖੁੰਝਾਇਆ ਨਹੀਂ ਸਗੋਂ ਨਾਲ ਦੇ ਸਾਥੀਆਂ ਨੂੰ ਜਗਾ ਕੇ ਕਹਿਣਾ ਅੰਮ੍ਰਿਤ ਵੇਲਾ ਸੌਣ ਦਾ ਵੇਲਾ ਨਹੀਂ ਬਚਪਨ ਚ ਹੀ ਮਾਂ ਕੋਲੋ ਕੀਰਤਨ ਵੀ ਸਿਖ ਲਿਅਾ ਸੀ

ਪਰ ਉਪਕਾਰੀ ਇੰਨੇ ਕਿ ਜਦੋਂ ਪਤਾ ਲੱਗਾ ਅਬਦਾਲੀ ਹਜਾਰਾਂ ਹਿੰਦੂਅਾਂ ਨੂੰ ਗੁਲਾਮ ਬਣਾ ਕੇ ਲੈ ਜਾ ਰਿਹਾ ਹੈ ਤਾਂ ਉਸੇ ਵੇਲੇ ਚੜ੍ਹਾਈ ਕਰ ਕੇ ਬੰਦੀ ਰਿਹਾਅ ਕਰਵਾਏ ਇਸ ਕਰਕੇ ਸਰਦਾਰ ਜੀ ਨੂੰ #ਬੰਦੀ_ਛੋੜ ਵੀ ਕਿਹਾ ਜਾਣ ਲੱਗਾ Life of Sardar Jassa Singh

ਨਵਾਬ ਕਪੂਰ ਸਿੰਘ ਤੋਂ ਬਾਅਦ ਸਰਦਾਰ ਜੀ ਪੰਥ ਦੇ ਸਿਰਮੋਰ ਜਥੇਦਾਰ ਰਹੇ ਅਾਪ ਅਾਹਲੂਵਾਲੀਅਾ ਮਿਸਲ ਦੇ ਜਥੇਦਾਰ ਸਨ ਕਪੂਰਥਲਾ ਅਾਪ ਦੀ ਰਾਜਧਾਨੀ ਸੀ ਇਨ੍ਹਾਂ ਦੀ ਅਗਵਾਈ ਹੇਠ ਜਦੋ ਖਾਲਸੇ ਨੇ ਲਾਹੌਰ ਫ਼ਤਹਿ ਕੀਤਾ ਲਹੌਰ ਤਖਤ ਤੇ ਬੈਠਾ ਕੇ ਪੰਥ ਨੇ ਅਾਪ ਨੂੰ ਨਾਮ ਦਿੱਤਾ “ਸੁਲਤਾਨਿ-ਉਲ ਕੌਮ” ਭਾਵ ਕੌਮ ਦਾ ਬਾਦਸ਼ਾਹ

ਦਿੱਲੀ ਫਤਹਿ ਸਮੇਂ ਵੀ ਆਪ ਬਾਬਾ ਬਘੇਲ ਸਿੰਘ ਦੇ ਨਾਲ ਸਨ ਛੋਟੇ ਤੇ ਵੱਡੇ ਦੋਨੋਂ ਘੱਲੂਘਾਰੇ ਆਪਣੇ ਪਿੰਡੇ ਤੇ ਹੰਢਾਏ ਵੱਡੇ ਘੱਲੂਘਾਰੇ ਵਿੱਚ ਤਾਂ ਆਪ ਇੰਨੇ ਜੂਝੇ ਕੇ ਕਿ ਕਈ ਵਾਰ ਮਸਾਂ ਮਸਾਂ ਬਚੇ 22 ਗਹਿਰੇ ਫੱਟ ਅਾਪ ਦੇ ਸਰੀਰ ਤੇ ਸੀ ਸਰਦਾਰ ਜੀ ਦੀ ਅਗਵਾਈ ਹੇਠ ਸਰਹਿੰਦ ਨੂੰ ਪੂਰੀ ਤਰਾਂ ਢਹਿ ਢੇਰੀ ਕਰਕੇ ਖੋਤਿਆਂ ਦੇ ਨਾਲ ਹਲ ਵਾਹੇ ਸੀ ਮਹਾਨ ਕੋਸ਼ ਨੇ ਸਰਦਾਰ ਜੀ ਨੂੰ “ਕਰਨੀ ਵਾਲਾ ਸਿੰਘ” ਲਿਖਿਅਾ ਹੈ

,ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ ਜਿੱਥੇ ਅਲੱਗ-ਅਲੱਗ ਦੇਸ਼ਾਂ ਤੋਂ ਮੁਗਲ ਆ ਕੇ ਹਸੀਨ ਕੁੜੀਆਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਆਪਣੇ ਘਰਾਂ ਵਿੱਚ ਲਿਜਾ ਕੇ ਉਨ੍ਹਾਂ ਕੁੜੀਆਂ ਨੂੰ ਆਪਣੀ ਰਖੈਲ ਬਣਾ ਕੇ ਰਖਦੇ ਸਨ, ਆਪਣੀ ਅਮੀਰੀ ਦਿਖਾਉਣ ਵਾਸਤੇ ਉਹਨਾਂ ਕੁੜੀਆਂ ਨੂੰ ਆਪਣੇ ਦੋਸਤਾਂ ਅੱਗੇ ਪਰੋਸਦੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੜੀਆਂ ਹੋਰ ਕੋਈ ਨਹੀਂ ਬਲਕਿ ਮੁਗਲਾਂ ਵੱਲੋਂ ਜਦੋਂ ਹਿੰਦੁਸਤਾਨ ਲੁੱਟਿਆ ਜਾਂਦਾ ਸੀ ਅਤੇ ਕੀਮਤੀ ਸਮਾਨਾਂ ਦੇ ਨਾਲ ਇਹ ਨੋਜਵਾਨ ਕੁੜੀਆਂ ਨੂੰ ਵੀ ਜ਼ਬਰਦਸਤੀ ਨਾਲ ਲੈ ਜਾਂਦੇ ਸਨ ਪਰ ਜਦੋਂ ਇਸ ਗੱਲ ਦੀ ਜਾਣਕਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੱੜ੍ਹਤ ਸਿੰਘ, ਸਰਦਾਰ ਬਘੇਲ ਸਿੰਘ ਅਤੇ ਸਰਦਾਰ ਹਰੀ ਸਿੰਘ ਵਰਗੇ ਯੋਧਿਆਂ ਨੂੰ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਆਪਣੀਆਂ ਰਾਤਾਂ ਘੋੜਿਆਂ ਦੀ ਕਾਠੀਆਂ ਤੇ ਗੁਜਾਰ ਕੇ ਉਸ ਗਜ਼ਨੀ ਦੇ ਬਾਜ਼ਾਰਾਂ ਨੂੰ ਲੁੱਟ ਕੇ ਇਨ੍ਹਾਂ ਕੁੜੀਆਂ ਨੂੰ ਮੁਗਲਾਂ ਤੋਂ ਅਜ਼ਾਦ ਕਰਵਾ ਕੇ ਬਾ-ਇੱਜ਼ਤ ਉਨ੍ਹਾਂ ਦੇ ਘਰਾਂ ਵਿੱਚ ਪਹੁਚਾਇਆ, ਬਹੁਤਿਆਂ ਨੋਜਵਾਨਾਂ ਨੂੰ ਇਨ੍ਹਾਂ ਸਿੱਖ ਯੋਧਿਆਂ ਬਾਰੇ ਜਾਣਕਾਰੀ ਹੀ ਨਹੀਂ ਹੋਵੇਗੀ… ਸਾਰੇ ਵੀਰ ਵੱਧ ਤੋਂ ਵੱਧ ਸੇਅਰ ਕਰੋ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਚੱਲ ਸਕੇ ।

ਐਸੇ ਮਹਾਨ ਪਰਉਪਕਾਰੀ ਪੂਰਨ ਗੁਰਸਿੱਖ ਕੌਮੀ ਜਰਨੈਲ ਸੁਲਤਾਨਿ-ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ Life of Sardar Jassa Singh

ਨੋਟ ਅਜੋਕੇ ਆਗੂਆਂ ਨੂੰ ਸਰਦਾਰ ਜੱਸਾ ਸਿੰਘ ਦਾ ਜੀਵਨ ਜ਼ਰੂਰ ਪੜ੍ਹਨਾ ਚਾਹੀਦਾ

ਮੇਜਰ ਸਿੰਘ

Share post:

Subscribe

spot_imgspot_img

Popular

More like this
Related

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 28 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਫਾਜ਼ਿਲਕਾ, 28 ਦਸੰਬਰ           ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਵਚਨਬਧਤਾ ਨਿਭਾਈ ਗਈ ਸੀ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ।                 ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ *ਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਹਲਕਾ ਫਾਜ਼ਿਲਕਾ ਦੇ ਪਿੰਡ ਬਾਧਾ,ਰਾਮਨਗਰ, ਸੰਤ ਖੀਵਾਪੁਰ,ਢਾਣੀ...

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

Dr Manmohan Singh Memorial  ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ (27...