ਹੈੱਡ-ਟੂ-ਹੈੱਡ, ਪਲੇਇੰਗ-11, ਪਿੱਚ ਰਿਪੋਰਟ, ਲਾਈਵ ਸਟ੍ਰੀਮਿੰਗ ਅਤੇ ਮੈਚ ਦੀ ਪ੍ਰੀਡਿਕਸ਼ਨ,

Date:

ਆਈਪੀਐਲ 2023 ਦਾ 54ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ‘ਚ ਦੋਵੇਂ ਟੀਮਾਂ ਪਲੇਆਫ ਦੀ ਲੜਾਈ ‘ਚ ਖੁਦ ਨੂੰ ਬਰਕਰਾਰ ਰੱਖਣ ਲਈ ਜਿੱਤ ‘ਤੇ ਨਜ਼ਰ ਰੱਖਣਗੀਆਂ। MI ਅਤੇ RCB ਦੋਵਾਂ ਟੀਮਾਂ ਨੂੰ ਆਪਣੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁੰਬਈ 10 ਮੈਚਾਂ ਵਿੱਚ 10 ਅੰਕਾਂ ਨਾਲ ਅੰਕ ਸੂਚੀ ਵਿੱਚ 8ਵੇਂ ਅਤੇ ਬੈਂਗਲੁਰੂ ਵੀ 10 ਮੈਚਾਂ ਵਿੱਚ 10 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਇਸ ਸੀਜ਼ਨ ਦੇ 5ਵੇਂ ਮੈਚ ਵਿੱਚ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ, ਜਦੋਂ ਆਰਸੀਬੀ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।Live streaming and match prediction

ਹੈਡ ਟੂ ਹੈਡ
ਜੇਕਰ ਦੋਹਾਂ ਟੀਮਾਂ ਦੇ ਵਿੱਚ ਹੈਡ ਟੂ ਹੈਡ ਦੀ ਗੱਲ ਕਰੀਏ ਤਾਂ ਮੁੰਬਈ ਦਾ ਪਲੜਾ ਭਾਰੀ ਹੈ। ਮੁੰਬਈ ਅਤੇ ਬੰਗਲੌਰ ਆਈਪੀਐਲ ਵਿੱਚ 33 ਵਾਰ ਭਿੜ ਚੁੱਕੇ ਹਨ, ਜਿਸ ਵਿੱਚ MI ਨੇ 19 ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਘਰੇਲੂ ਮੈਦਾਨ ਵਾਨਖੇੜੇ ‘ਚ ਮੁੰਬਈ ਦਾ ਰਿਕਾਰਡ ਵੀ ਸ਼ਾਨਦਾਰ ਹੈ। ਇਸ ਮੈਚ ‘ਚ ਦੋਵੇਂ ਟੀਮਾਂ 9 ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਨ੍ਹਾਂ ‘ਚੋਂ ਮੁੰਬਈ ਨੇ 6 ਅਤੇ ਆਰਸੀਬੀ ਨੇ 3 ਵਾਰ ਜਿੱਤ ਦਰਜ ਕੀਤੀ ਹੈ। ਬੰਗਲੌਰ ਨੇ ਆਖਰੀ ਵਾਰ ਸਾਲ 2015 ‘ਚ ਮੁੰਬਈ ਨੂੰ ਆਪਣੇ ਘਰੇਲੂ ਮੈਦਾਨ ‘ਤੇ ਹਰਾਇਆ ਸੀ। ਯਾਨੀ ਪਿਛਲੇ 8 ਸਾਲਾਂ ਤੋਂ ਆਰਸੀਬੀ ਵਾਨਖੇੜੇ ਵਿੱਚ ਜਿੱਤ ਦੀ ਤਲਾਸ਼ ਵਿੱਚ ਹੈ।Live streaming and match prediction

ALSO READ :- ਵਿਧਾਨ ਸਭਾ ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ

ਕੁੱਲ ਮੈਚ – 33
ਮੁੰਬਈ ਇੰਡੀਅਨਜ਼ ਨੇ ਜਿੱਤੇ – 19
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜਿੱਤੇ – 14

ਪਿਚ ਅਤੇ ਮੌਸਮ
ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਆਖਰੀ ਮੈਚ ‘ਚ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲੇ ਹਨ। ਵਾਨਖੇੜੇ ‘ਚ ਗੇਂਦਬਾਜ਼ਾਂ ਲਈ ਦੌੜਾਂ ਰੋਕਣਾ ਕਾਫੀ ਮੁਸ਼ਕਲ ਮੰਨਿਆ ਜਾਂਦਾ ਹੈ। ਮੁੰਬਈ ਦੇ ਇਸ ਮੈਦਾਨ ‘ਚ ਕਾਫੀ ਚੰਗਾ ਬਾਊਂਸ ਮਿਲਦਾ ਹੈ ਅਤੇ ਗੇਂਦ ਬੱਲੇ ‘ਤੇ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। ਮੌਸਮ ਦੀ ਗੱਲ ਕਰੀਏ ਤਾਂ ਅੱਜ ਮੁੰਬਈ ਵਿੱਚ ਤਾਪਮਾਨ 29 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।Live streaming and match prediction

Share post:

Subscribe

spot_imgspot_img

Popular

More like this
Related