Friday, December 27, 2024

Liver Damage ਹੋਣ ‘ਤੇ ਸਰੀਰ ‘ਚ ਨਜ਼ਰ ਆਉਂਦੇ ਹਨ ਇਹ ਸ਼ੁਰੂਆਤੀ ਲੱਛਣ, ਭਾਰੀ ਪੈ ਸਕਦੀ ਹੈ ਇਨ੍ਹਾਂ ਦੀ ਅਣਦੇਖੀ

Date:

 Liver Damage

ਲਿਵਰ ਸਾਡੇ ਸਰੀਰ ‘ਚ ਮੌਜੂਦ ਮਹੱਤਵਪੂਰਨ ਅੰਗ ਹੈ ਜੋ ਸਾਨੂੰ ਕਈ ਤਰੀਕਿਆਂ ਨਾਲ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਸਾਡੇ ਸਰੀਰ ‘ਚ ਬਹੁਤ ਸਾਰੇ ਮਹੱਤਵਪੂਰਨ ਕਾਰਜ ਕਰਦਾ ਹੈ ਜਿਸ ਵਿਚ ਪਾਚਨ ਤੇ ਮੈਟਾਬੋਲਿਜ਼ਮ ‘ਚ ਸੁਧਾਰ ਕਰਨ ਦੇ ਨਾਲ-ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨਾ ਸ਼ਾਮਲ ਹੈ। ਅਜਿਹੇ ‘ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਲਿਵਰ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹੈ। ਹਾਲਾਂਕਿ ਇਨ੍ਹੀਂ ਦਿਨੀਂ ਤੇਜ਼ੀ ਨਾਲ ਬਦਲਦੀ ਜੀਵਨ ਸ਼ੈਲੀ ਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਸਾਡਾ ਲਿਵਰ ਬਿਮਾਰ ਹੋਣ ਲੱਗਾ ਹੈ।

ਜੇਕਰ ਸਮੇਂ ਸਿਰ ਲਿਵਰ ਦੀ ਬਿਮਾਰੀ ਦੀ ਪਛਾਣ ਨਾ ਕੀਤੀ ਜਾਵੇ ਤਾਂ ਲਿਵਰ ਫੇਲ੍ਹ ਹੋ ਸਕਦਾ ਹੈ। ਲਿਵਰ ਬਿਮਾਰ ਹੋਣ ‘ਤੇ ਸਾਡੇ ਸਰੀਰ ‘ਚ ਕੁਝ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਪਛਾਣ ਕੇ ਤੁਸੀਂ ਸਮੇਂ ਸਿਰ ਇਸ ਨੂੰ ਠੀਕ ਕਰ ਸਕਦੇ ਹੋ। ਅਜਿਹੀ ਸਥਿਤੀ ‘ਚ ਇਸ ਲੇਖ ‘ਚ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਲਿਵਰ ਦੇ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ ਹਨ।

ਪੈਰਾਂ ‘ਚ ਸੋਜ਼ਿਸ਼

ਜਦੋਂ ਤੁਹਾਨੂੰ ਜਿਗਰ ਦੀ ਪੁਰਾਣੀ ਬਿਮਾਰੀ ਹੁੰਦੀ ਹੈ ਤਾਂ ਤੁਹਾਡੀਆਂ ਲੱਤਾਂ ‘ਚ ਤਰਲ ਪਦਾਰਥ ਜਮ੍ਹਾਂ ਹੋ ਸਕਦਾ ਹੈ ਜਿਸ ਨਾਲ ਲੱਤਾਂ ਸੁੱਜ ਜਾਂਦੀਆਂ ਹਨ। ਪੋਰਟਲ ਵੇਨ (ਅਸਾਈਟਸ) ‘ਚ ਵਧੇ ਹੋਏ ਦਬਾਅ ਕਾਰਨ ਲੱਤਾਂ ‘ਚ ਤਰਲ (ਓਡੇਮਾ) ਜਮ੍ਹਾਂ ਹੋ ਸਕਦਾ ਹੈ।

ਉਲਟੀ ‘ਚ ਖ਼ੂਨ

ਜੇਕਰ ਤੁਹਾਡਾ ਲਿਵਰ ਬਿਮਾਰ ਹੋ ਰਿਹਾ ਹੈ ਤਾਂ ਤੁਸੀਂ ਖੂਨ ਦੀਆਂ ਉਲਟੀਆਂ ਜਾਂ ਮਲ ‘ਚ ਖੂਨ ਆਉਣ ਵਰਗੇ ਲੱਛਣ ਵੀ ਦੇਖ ਸਕਦੇ ਹੋ। ਫੂਡ ਪਾਈਪ ਤੇ ਪੇਟ ‘ਚ ਵੈਰੀਕੋਜ਼ ਨਸਾਂ ਤੋਂ ਖੂਨ ਵਹਿਣਾ ਉਲਟੀ ਜਾਂ ਮਲ ‘ਚ ਖੂਨ ਦਾ ਸਭ ਤੋਂ ਆਮ ਕਾਰਨ ਹੈ।

ਸਕਿਨ ‘ਤੇ ਖੁਜਲੀ

ਲਿਵਰ ਦੀ ਬਿਮਾਰੀ ਦੇ ਆਮ ਲੱਛਣਾਂ ‘ਚੋਂ ਇਕ ਸਕਿਨ ‘ਚ ਖੁਜਲੀ ਹੈ। ਜੇਕਰ ਤੁਹਾਡੀ ਸਕਿਨ ‘ਚ ਖੁਜਲੀ ਹੁੰਦੀ ਹੈ ਤਾਂ ਇਹ ਆਬਸਟ੍ਰੇਕਟਿਵ ਪੀਲੀਆ ਦੀ ਨਿਸ਼ਾਨੀ ਹੋ ਸਕਦੀ ਹੈ। ਇਹ ਬਾਈਲ ਡਕਟ ‘ਚ ਪੱਥਰੀ, ਪਿਤ ਦੀ ਨਲੀ ਜਾਂ ਪੈਨਕ੍ਰਿਆਜ਼ ਹੈੱਡ ਦਾ ਕੈਂਸਰ, ਪ੍ਰਾਇਮਰੀ ਬਾਈਸ ਸਿਰੋਸਿਸ ਦਾ ਕਾਰਨ ਹੋ ਸਕਦਾ ਹੈ।

ਪੇਟ ‘ਚ ਸੋਜ਼ਿਸ਼

ਗੰਭੀਰ ਲਿਵਰ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ‘ਚ ਪੇਟ ਦੀ ਸੋਜ਼ਿਸ਼ ਵੀ ਸ਼ਾਮਲ ਹੈ। ਇਸ ‘ਚ ਪੇਟ ‘ਚ ਤਰਲ ਪਦਾਰਥ ਜਮ੍ਹਾ ਹੋ ਸਕਦਾ ਹੈ ਜਿਸ ਨਾਲ ਪੇਟ ‘ਚ ਫੈਲਾਅ ਹੋ ਸਕਦਾ ਹੈ। ਲਿਵਰ ਤੇ ਅੰਤਰੀ ਦੀ ਸਤ੍ਹਾ ਤੋਂ ਤਰਲ ਪਦਾਰਥ ਦੇ ਲੀਕ ਹੋਣ ਕਾਰਨ ਪੇਟ ਦੇ ਖੋਲ ‘ਚ ਤਰਲ ਪਦਾਰਥ ਬਣਨ ਲਗਦਾ ਹੈ।

READ ALSO: ਮਹਿੰਗਾਈ ਨੂੰ ਕੰਟਰੋਲ ‘ਚ ਰੱਖਣ ਲਈ ਵਿੱਤੀ ਸਥਿਰਤਾ ਜ਼ਰੂਰੀ, RBI ਨੇ ਕਿਹਾ- ਅਜੇ ਖਤਮ ਨਹੀਂ ਹੋਇਆ ਕੰਮ

ਨੀਂਦ ‘ਚ ਗੜਬੜ

ਖੂਨ ‘ਚ ਜ਼ਹਿਰੀਲੇ ਪਦਾਰਥਾਂ ਦਾ ਇਕੱਠਾ ਹੋਣਾ ਨੀਂਦ ਦੇ ਚੱਕਰ ‘ਚ ਵਿਘਨ ਪਾ ਸਕਦਾ ਹੈ। ਲਿਵਰ ਸਿਰੋਸਿਸ ਦੇ ਮਰੀਜ਼ ਅਕਸਰ ਨੀਂਦ ‘ਚ ਖ਼ਲਲ ਖਾਸ ਕਰਕੇ ਦਿਨ ਵੇਲੇ ਨੀਂਦ ਨਾ ਆਉਣਾ ਤੇ ਇਨਸੌਮਨੀਆ ਦੀ ਸ਼ਿਕਾਇਤ ਕਰਦੇ ਹਨ।

 Liver Damage

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...