ਮਹਿੰਗਾਈ ਨੂੰ ਕੰਟਰੋਲ ‘ਚ ਰੱਖਣ ਲਈ ਵਿੱਤੀ ਸਥਿਰਤਾ ਜ਼ਰੂਰੀ, RBI ਨੇ ਕਿਹਾ- ਅਜੇ ਖਤਮ ਨਹੀਂ ਹੋਇਆ ਕੰਮ

Reserve Bank of India

Reserve Bank of India

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਮਹਿੰਗਾਈ ਦਰ ਨੂੰ ਘੱਟ ਕਰਨ ਦਾ ਆਰਬੀਆਈ ਦਾ ਕੰਮ ਖ਼ਤਮ ਨਹੀਂ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਕਰੰਸੀ ਨੀਤੀ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਚੁੱਕਿਆ ਗਿਆ ਕੋਈ ਕਦਮ ਹਾਲੇ ਤੱਕ ਹਾਸਲ ਕੀਤੀ ਗਈ ਸਫਲਤਾ ਨੂੰ ਪ੍ਰਭਾਵਤ ਕਰ ਸਕਦਾ ਹੈ। ਵੀਰਵਾਰ ਨੂੰ ਕੇਂਦਰੀ ਬੈਂਕ ਨੇ ਛੇ ਤੋਂ ਅੱਠ ਫਰਵਰੀ ਤੱਕ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਬੈਠਕ ਦਾ ਵੇਰਵਾ ਜਾਰੀ ਕੀਤਾ ਹੈ।

ਕਮੇਟੀ ਦੀ ਬੈਠਕ ਵਿਚ ਆਰਬੀਆਈ ਦੇ ਗਵਰਨਰ ਦਾਸ ਨੇ ਕਿਹਾ ਸੀ ਕਿ ਇਸ ਸਮੇਂ ਮੁਦਰਾ ਨੀਤੀ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ ਤੇ ਇਹ ਨਹੀਂ ਮੰਨਣਾ ਚਾਹੀਦਾ ਕਿ ਮਹਿੰਗਾਈ ਦੇ ਮੋਰਚਾ ’ਤੇ ਸਾਡਾ ਕੰਮ ਖਤਮ ਹੋ ਗਿਆ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਮਪੀਸੀ ਨੂੰ ਕਰੰਸੀ ਡੀਫਲੇਸ਼ਨ ਦੇ ਆਖਰੀ ਪੱਧਰ ਨੂੰ ਸਫਲਤਾ ਨਾਲ ਪਾਰ ਕਰਨ ਲਈ ਵਚਨਬੱਧ ਰਹਿਣਾ ਚਾਹੀਦਾ ਹੈ। ਡੀਫਲੇਸ਼ਨ ਦੀ ਦਰ ’ਚ ਕਮੀ ਨੂੰ ਜ਼ਾਹਰ ਕਰਦੀ ਹੈ। ਇਸਦਾ ਅਰਥ ਹੈ ਕਿ ਕੀਮਤਾਂ ਹਾਲੇ ਵੀ ਵੱਧ ਰਹੀਆਂ ਹਨ ਪਰ ਪਹਿਲਾਂ ਦੇ ਮੁਕਾਬਲੇ ਹੌਲੀ ਰਫਤਾਰ ਨਾਲ।

READ ALSO: ਬ੍ਰਿਟਿਸ਼ ਸੰਸਦ ‘ਚ ਗੂੰਜਿਆ ਕਿਸਾਨ ਅੰਦੋਲਨ, ਸਿੱਖ MP ਨੇ ਚੁੱਕਿਆ ਮਨੁੱਖੀ ਅਧਿਕਾਰਾਂ ਦਾ ਮੁੱਦਾ

ਉਨ੍ਹਾਂ ਕਿਹਾ ਕਿ ਤੇਜ਼ ਵਿਕਾਸ ਦਰ ਨੂੰ ਲੰਬੇ ਸਮੇਂ ਤੱਕ ਜੇ ਬਣਾਏ ਰੱਖਣਾ ਹੈ ਤਾਂ ਮਹਿੰਗਾਈ ਨੂੰ ਕਾਬੂ ਵਿਚ ਰੱਖਣ ਦੇ ਨਾਲ-ਨਾਲ ਵਿੱਤੀ ਸਥਿਰਤਾ ਜ਼ਰੂਰੀ ਹੈ ਤੇ ਕਰੰਸੀ ਨੀਤੀ ਦਾ ਮਕਸਦ ਚਾਰ ਫ਼ੀਸਦੀ ਮੁਦਰਾ ਪਸਾਰੇ ਦੇ ਟੀਚੇ ਨੂੰ ਹਾਸਲ ਕਰਨ ’ਤੇ ਕੇਂਦਰਤ ਰਹਿਣਾ ਚਾਹੀਦਾ ਹੈ। ਐੱਮਪੀਸੀ ਦੇ ਛੇ ਮੈਂਬਰਾਂ ਵਿੱਚੋਂ ਪੰਜ ਨੇ ਰੈਪੋ ਰੇਟ ਨੂੰ 6.5 ਫੀਸਦੀ ’ਤੇ ਬਣਾ ਕੇ ਰੱਖਣ ਲਈ ਮਤਦਾਨ ਕੀਤਾ ਸੀ। ਉੱਥੇ ਐੱਮਪੀਸੀ ਦੇ ਇਕ ਹੋਰ ਮੈਂਬਰ ਜੈਅੰਤ ਆਰ ਵਰਮਾ ਰੈਪੋ ਰੇਟ ਨੂੰ 25 ਬੇਸ ਅੰਕ ਤੱਕ ਘੱਟ ਕਰਨ ਦੇ ਹੱਕ ’ਚ ਸਨ।

Reserve Bank of India