Saturday, December 28, 2024

ਪੰਜਾਬ ਦੀ ਇਸ ਸਭ ਤੋਂ ਹੋਟ ਸੀਟ ‘ਤੇ ਸਿਰਫ ਇੱਕ ਪਰਿਵਾਰ ਕਰ ਸਕਦਾ ਹਾਰ ਜਿੱਤ ਤੈਅ !

Date:

Lok Sabha Elections

ਲੋਕ ਸਭਾ ਚੋਣਾ ਦੇ ਆਖ਼ਰੀ ਪੜਾਅ ਲਈ ਵੋਟਿੰਗ ਜਾਰੀ ਹੈ ਜਿਸ ਤਹਿਤ ਪੰਜਾਬ ਦੀਆਂ 13 ਸੀਟਾਂ ਤੇ ਅੱਜ ਵੋਟਿੰਗ ਹੋ ਰਹੇ ਹਨ । ਇਸ ਦਰਮਿਆਨ ਪੰਜਾਬ ਦੀ ਸਭ ਤੋ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਸੀਟ ਤੇ ਸਭ ਦੀਆਂ ਨਜ਼ਰਾਂ ਹਨ। ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋ ਹਰਸਿਮਰਤ ਕੌਰ ਬਾਦਲ ਆਮ ਆਦਮੀ ਪਾਰਟੀ ਵਲੋਂ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਵਲੋਂ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਮੈਦਾਨ ਵਿਚ ਹਨ।ਅੱਜ ਇਸ ਸੀਟ ਦੇ ਤਲਵੰਡੀ ਸਾਬੋ ਵਿਧਾਨ ਸਭਾ ਦੇ ਇੱਕ ਅਜਿਹੇ ਪਰਿਵਾਰ ਦੀ ਸਾਂਝ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜਾ ਕਿ ਆਪਣਾ ਵੱਖਰਾ ਵਜੂਦ ਰਖਦਾ ਹੈ। ਇਸ ਦਾ ਕਾਰਨ ਹੈ ਕਿ ਇਸ ਪਰਿਵਾਰ ਦੇ 427 ਵੋਟਰ ਹਨ ।

ਇਹ ਕਿਹਾ ਜਾ ਸਕਦਾ ਹੈ ਕਿ ਇਹ ਪੰਜਾਬ ਦਾ ਪਹਿਲਾ ਇੰਨਾ ਵੱਡਾ ਪਰਿਵਾਰ ਹੈ ਜਿਸ ਦੇ ਇੰਨੇ ਵੋਟਰ ਹਨ। ਇਕ ਪਰਿਵਾਰ ਅਤੇ ਸੈਂਕੜੇ ਵੋਟਰ ਜਿਸ ਕਾਰਨ ਹਰ ਸਿਆਸੀ ਆਗੂ ਦੀ ਨਿਗ੍ਹਾ ਇਸ ਪਰਿਵਾਰ ਤੇ ਰਹਿੰਦੀ ਹੈ। ਦਰਅਸਲ ਇਹ ਪਰਿਵਾਰ ਇੱਥੋ ਦੇ ਵਾਰਡ ਨੰਬਰ 2 ਭਾਗ ਨੰਬਰ 118 ਨਾਲ ਤਾਲੁਕ ਰੱਖਦਾ ਹੈ। ਇਸ ਵਾਰਡ ਅੰਦਰ ਕੁੱਲ 869 ਵੋਟਰ ਹਨ ਤੇ ਇਸ ਇਕੱਲੇ ਪਰਿਵਾਰ ਅੰਦਰ ਹੀ 427 ਵੋਟਰ ਹਨ। ਇਹ ਕੁੱਲ ਵੋਟਰਾਂ ਦਾ 50 ਫ਼ੀਸਦੀ ਦੇ ਕਰੀਬ ਬਣਦਾ ਹੈ। ਜਿਸ ਕਾਰਨ ਇਸ ਪਰਿਵਾਰ ਸਿਆਸੀ ਦੀ ਪੁੱਛ ਗਿੱਛ ਨਾ ਹੋਵੇ ਇਹ ਤਾ ਹੋ ਨਹੀ ਸਕਦਾ ।

READ ALSO : ਗੁਰਦਾਸਪੁਰ ਲੋਕ ਸਭਾ ਸੀਟ ‘ਤੇ 8.81% ਵੋਟਿੰਗ , ਅਮਨਸ਼ੇਰ ਕਲਸੀ ਨੇ ਪਾਈ ਵੋਟ

ਤਾਜਾ ਵੋਟਰ ਸੂਚੀ ਮੁਤਾਬਕ ਇਹ ਪਰਿਵਾਰ ਬਾਬਾ ਸੰਤਾ ਸਿੰਘ ਜੀ ਦੀ ਅੰਸ਼ ਵੰਸ਼ ਹੈ। ਜਿਹੜੇ ਕਿ ਬੁੱਢਾ ਦਲ ਦੇ 13ਵੇਂ ਮੁਖੀ ਸਨ, ਪਰ ਉਨ੍ਹਾਂ ਦਾ 8 ਮਈ 2008 ਨੂੰ ਦੇਹਾਂਤ ਹੋ ਗਿਆ ਸੀ। ਹੁਣ ਇਸ ਘਰ ਅੰਦਰ ਗੁਰੂ ਕੀਆਂ ਲਾਡਲੀਆਂ ਨਿਹੰਗ ਫੌਜਾਂ ਦਾ ਡੇਰਾ ਹੈ। ਇੱਥੇ ਰਹਿਣ ਵਾਲੇ ਵਸਨੀਕਾਂ ਨੇ ਆਪਣੇ ਪਿਤਾ ਦਾ ਨਾਂ ਸੰਤਾ ਸਿੰਘ ਲਿਖਵਾਇਆ ਹੋਇਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵਡੇਰੀ ਉਮਰ ਦੇ ਵੋਟਰ ਹੁਣ ਸ਼ੇਰ ਸਿੰਘ ਹਨ ਜਿਨ੍ਹਾਂ ਦੀ ਉਮਰ 95 ਵਰ੍ਹੇ ਦੀ ਹੈ। ਜਦਕਿ ਸਭ ਤੋਂ ਛੋਟੀ ਉਮਰ ਦਾ ਵੋਟਰ 34 ਸਾਲਾ ਨਿਰੰਜਨ ਸਿੰਘ ਹੈ। ਇਸ ਘਰ ‘ਚ ਸਰਦਾਰਾ ਸਿੰਘ, ਮੁਕੰਦ ਸਿੰਘ, ਪੂਰਨ ਸਿੰਘ ਅਤੇ ਤੇਜਾ ਸਿੰਘ ਵੀ ਸੀਨੀਅਰ ਵੋਟਰ ਹਨ ਜਿਨ੍ਹਾਂ ਦੀ ਉਮਰ 90-90 ਸਾਲ ਹੈ। ਜਿਸ ਦੇ ਚਲਦਿਆਂ ਇੈੱਥੇੇ 40 ਵੋਟਰ ਉਹ ਹਨ ਜਿਨ੍ਹਾਂ ਦੀ ਉਮਰ 85 ਤੋਂ 95 ਸਾਲ ਦੇ ਦਰਮਿਆਨ ਹੈ 64 ਵੋਟਰਾਂ ਦੀ ਉਮਰ 30 ਤੋਂ 40 ਸਾਲ ਦਰਮਿਆਨ, 97 ਵੋਟਰ 50 ਤੋਂ 60 ਸਾਲ ਦਰਮਿਆਨ ਹਨ, 86 ਵੋਟਰ 60 ਤੋਂ 70 ਸਾਲ ਤੱਕ ਦੀ ਉਮਰ ਦੇ ਹਨ।

Lok Sabha Elections

Share post:

Subscribe

spot_imgspot_img

Popular

More like this
Related