“85 ਕਰੋੜ ਜਨਤਾ ਨੂੰ ਮੁਫ਼ਤ ਰਾਸ਼ਨ ਦੇਣਾ ਮਾਣ ਵਾਲੀ ਗੱਲ ਨਹੀਂ ਹੈ , ਸ਼ਰਮ ਵਾਲੀ ਹੈ “

Lok Sabha Session

Lok Sabha Session

 ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਜਟ ਵਿੱਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਉੱਤੇ ਨਰਾਜ਼ਗੀ ਜ਼ਾਹਰ ਕੀਤੀ। ਇਸ ਮੌਕੇ ਮੀਤ ਹੇਅਰ ਨੇ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਕੀਤੀ। ਮੀਤ ਹੇਅਰ ਨੇ ਇਸ ਬਜਟ ਨੂੰ ਕੁਰਸੀ ਬਚਾਓ ਬਜਟ ਕਰਾਰ ਦਿੱਤਾ।

ਮੀਤ ਹੇਅਰ ਨੇ ਕਿਹਾ ਕਿ, ਇਸ ਬਜਟ ਵਿੱਚ ਇਹ ਕਹਾਵਤ ਹੋਈ ਹੈ ਕਿ 2 ਦਾ ਵਿਕਾਸ ਬਾਕੀ ਸਾਰਿਆਂ ਦਾ ਸੱਤਿਆਨਾਸ, ਇਸ ਦੇ ਨਾਲ ਹੀ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਦੀਆਂ 10 ਕੁ ਸੀਟਾਂ ਹੋਰ ਘੱਟ ਹੋ ਜਾਂਦੀਆਂ ਤਾਂ ਪਤਾ ਨਹੀਂ ਹੋਰ ਕਿਸੇ ‘ਬਾਬੂ’ ਵਾਸਤੇ ਕਿਸਾਨਾਂ, ਸਿੱਖਿਆ ਤੇ ਸਿਹਤ ਦਾ ਬਜਟ ਉੱਤੇ ਕੱਟ ਲੱਗ ਜਾਂਦਾ। ਪਿਛਲੇ 70 ਸਾਲਾਂ ਚ ਕਿਸੇ ਸਰਕਾਰ ਨੇ ਇਨ੍ਹਾਂ ਮਜਬੂਰੀ ਬੱਸ ਬਜਟ ਪੇਸ਼ ਨਹੀਂ ਕੀਤਾ ਹੈ।

ਮੀਤ ਹੇਅਰ ਨੇ ਕਿਹਾ ਕਿ ਸੱਤਾ ਵਾਲੀ ਕੁਰਸੀ ਬਚਾਉਣ ਲਈ ਇਹ ਕੁਝ ਵੀ ਕਰ ਰਹੇ ਹਨ। ਬਜਟ ਵਿੱਚ ਕਿਸਾਨਾਂ ਨੂੰ ਮਿਲਣ ਵਾਲੇ ਕੀਟਨਾਸ਼ਕਾਂ ਉੱਤੇ 27 ਫ਼ੀਸਦੀ ਸਬਸਿਡੀ ਘੱਟਕੇ ਉਨ੍ਹਾਂ ਉੱਤੇ ਬੋਝ ਪਾਇਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਕਿ AI ਉੱਤੇ ਖੋਜ ਕਰਨ ਲਈ ਕੋਈ ਫੰਡ ਨਹੀਂ ਦਿੱਤਾ, IIT ਤੇ IIM ਦਾ ਬਜਟ ਘੱਟ ਕਰ ਦਿੱਤਾ ਗਿਆ ਹੈ।

ਮੀਤ ਹੇਅਰ ਨੇ ਕਿਹਾ ਕਿ 140 ਕਰੋੜ ਦੇਸ਼ ਵਾਸੀਆਂ ਵਿੱਚੋਂ ਸਿਰਫ਼ ਸਵਾ 4 ਕਰੋੜ ਲੋਕ ਹਨ ਜਿਨ੍ਹਾਂ ਦੀ ਮਹੀਨੇ ਦੀ ਤਨਖਾਹ 25000 ਰੁਪਏ ਹੈ, ਕੀ ਉਹ ਇਸ ਨਾਲ ਸਨਮਾਨਜਨਕ ਜੀਵਨ ਬਤੀਤ ਕਰ ਸਕਣਗੇ। ਵਿੱਤ ਮੰਤਰੀ ਅਕਸਰ ਕਹਿੰਦੇ ਹਨ ਕਿ ਅਸੀਂ 85 ਕਰੋੜ ਲੋਕਾਂ ਨੂੰ ਮੁਫਤ ਰਾਸ਼ਣ ਦਿੰਦੇ ਹਾਂ ਪਰ ਇਹ ਕੋਈ ਮਾਣ ਵਾਲੀ ਨਹੀਂ ਸਗੋਂ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਇਨ੍ਹਾਂ ਨੂੰ ਗ਼ਰੀਬੀ ਵਿੱਚੋਂ ਨਹੀਂ ਕੱਢ ਸਕੇ।

ਮੀਤ ਹੇਅਰ ਨੇ ਕਿਹਾ ਕਿ ਦੂਜੇ ਸੂਬਿਆਂ ਨੂੰ ਹੜ੍ਹਾਂ ਨਾਲ ਨਜਿੱਠਣ ਲਈ ਫੰਡ  ਦਿੱਤਾ ਗਿਆ ਹੈ ਪਰ ਜੋ ਮੀਂਹ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਪਿਆ ਉਹ ਸਾਰਾ ਪਾਣੀ ਪੰਜਾਬ ਵਿੱਚ ਆਇਆ ਜਿਸ ਨਾਲ 1680 ਕਰੋੜ ਦਾ ਨੁਕਸਾਨ ਹੋਇਆ ਪਰ ਪੰਜਾਬ ਨੂੰ ਕੋਈ ਹੜ੍ਹਾਂ ਲਈ ਫੰਡ ਨਹੀਂ ਦਿੱਤਾ ਗਿਆ। ਦੇਸ਼ ਆਜ਼ਾਦ  ਕਰਾਉਣ ਲਈ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਹਨ, ਪੰਜਾਬ ਵਿੱਚ ਕੋਈ ਪਿੰਡ ਅਜਿਹਾ ਨਹੀਂ ਹੋਵੇਗਾ ਜਿਸ ਵਿੱਚ ਕਿਸੇ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ, ਅੱਜ ਵੀ ਤਿਰੰਗੇ ਵਿੱਚ ਲਿਪਟ ਕੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਹਨ।

Read Also : DAP Fertilizer ਦੇ 60 ਫੀਸਦੀ ਸੈਂਪਲ ਹੋਏ ਫੇਲ੍ਹ , ਮੱਚਿਆ ਹੜਕੰਪ, CM ਭਗਵੰਤ ਮਾਨ ਐਕਸ਼ਨ ਮੋਡ ‘ਚ

ਤੁਸੀਂ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹੋ ਉਹ ਪੰਜਾਬ ਦੇ ਕਿਸਾਨਾਂ ਨੇ ਬਣਾਇਆ ਹੈ ਜਿਸ ਦਾ ਸਾਨੂੰ ਖਾਮਿਆਜਾ ਭੁਗਤਣਾ ਪਿਆ ਹੈ, ਸਾਡਾ ਪਾਣੀ ਖਤਮ ਹੋ ਗਿਆ, ਪੰਜਾਬ ਵਿੱਚੋਂ ਕੈਂਸਰ ਦੀ ਟਰੇਨ ਚੱਲਦੀ ਹੈ, ਅਸੀਂ ਆਪਣਾ ਸਾਰਾ ਕੁਝ ਦੇਸ਼ ਲਈ ਕੁਰਬਾਨ ਕਰ ਲਿਆ ਪਰ ਇਸ ਦੇ ਬਦਲੇ ਸਾਨੂੰ ਕੀ ਮਿਲਿਆ ? ਇਸ ਮੌਕੇ ਮੀਤ ਹੇਅਰ ਨੇ ਪੰਜਾਬ ਲਈ ਸਪੈਸ਼ਟ ਪੈਕੇਜ ਦੀ ਮੰਗ ਕੀਤੀ।

Lok Sabha Session

[wpadcenter_ad id='4448' align='none']