ਗੌਰਮਿੰਟ ਸਕੂਲ ਡੇਂਗੂ ਲਾਰਵੇ ਦੀ ਭਾਲ ਕਰਨ ਉਪਰੰਤ ਭਾਰੀ ਮਾਤਰਾ ਲਾਰਵਾ ਪਾਇਆ ਗਿਆ

Dengue Fever Tips:
Dengue Fever Tips:

Looking for dengue larvae ਫਿਰੋਜ਼ਪੁਰ: ਅੱਜ ਸਿਵਲ ਸਰਜਨ ਡਾਕਟਰ ਰਜਿੰਦਰ ਬੈਂਸ ਦੇ ਦਿਸ਼ਾ -ਨਿਰਦੇਸ਼ ਅਨੁਸਾਰ ਅਤੇ ਐਪੀਡੀਮਾਲਜਿਸਟ ਸ਼ਮਿੰਦਰ ਕੌਰ ਅਤੇ ਯੁਵਰਾਜ ਨਾਰੰਗ ਦੇ ਹੁਕਮਾਂ ਸਦਕਾ ਗੁਰਲਾਲ ਸਿੰਘ, ਹਰਮੇਸ਼ ਚੰਦਰ ਅਤੇ ਚਿਮਨ ਸਿੰਘ ਅਸਿਸਟੈਂਟ ਮਲੇਰੀਆ ਅਫਸਰ ਦੀ ਅਗਵਾਈ ਹੇਠ ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡੇਂਗੂ ਲਾਰਵੇ ਦੀ ਭਾਲ ਲੜਕਿਆਂ ਵਾਲੇ ਸਕੂਲ ਫਿਰੋਜ਼ਪੁਰ ਵਿਖੇ ਕੀਤੀ ਗਈ। ਨਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਗੌਰਮਿੰਟ ਸਕੂਲ ਡੇਂਗੂ ਲਾਰਵੇ ਦੀ ਭਾਲ ਕਰਨ ਉਪਰੰਤ ਭਾਰੀ ਮਾਤਰਾ ਲਾਰਵਾ ਪਾਇਆ ਗਿਆ।

READ ALSO : ਪੰਜਾਬ ਦੇ 19 ਜ਼ਿਲ੍ਹੇ ਹਾਲੇ ਵੀ ਹੜ੍ਹ ਪ੍ਰਭਾਵਿਤ

ਜ਼ਿਆਦਾ ਖ਼ਤਰਾ ਵੱਧ : ਕਲੈਕਟਰ ਜਸਪਾਲ ਸਿੰਘ ਦੱਸਿਆ ਕਿ ਡੇਂਗੂ ਲਾਰਵੇ ਦੀ ਜਾਣਕਾਰੀ ਸਕੂਲ ਤੇ ਮੁਖੀ ਦਾ ਚਲਾਨ ਕੱਟਣ ਲਈ ਲਿਖਤੀ ਰੂਪ ਵਿੱਚ ਨਗਰ ਕੌਂਸਲ ਲਿਖ ਦਿੱਤਾ ਗਿਆ ਹੈ ਅਤੇ ਲਾਰਵੇ ਵਾਲੀ ਜਗ੍ਹਾ ‘ਤੇ ਸਪਰੇਅ ਕਰਵਾ ਦਿੱਤੀ ਗਈ। ਨਰਿੰਦਰ ਸ਼ਰਮਾ ਨੇ ਦੱਸਿਆ ਡੇਂਗੂ ਇੱਕ ਭਿਆਨਕ ਬਿਮਾਰੀ ਹੈ ਅਤੇ ਬਰਸਾਤ ਦੇ ਮੌਸਮ ਹੋਣ ਕਰ ਕੇ ਇਸ ਦਾ ਬਹੁਤ ਜ਼ਿਆਦਾ ਖ਼ਤਰਾ ਵੱਧ ਗਿਆ ਹੈ।

ਉਨਾਂ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੀ ਛੱਤਾਂ ਦੇ ਉੱਪਰ ਪਏ ਹੋਏ ਟਾਇਰ ਪੁਰਾਣਾ ਸਾਮਾਨ ਅਤੇ ਪੁਰਾਣੀਆਂ ਟੈਂਕੀਆਂ ਜੋ ਕੀ ਨਾ ਵਰਤਣ ਯੋਗ ਹਨ ਉਨਾਂ੍ਹ ਵਿਚੋਂ ਬਰਸਾਤ ਦਾ ਪਾਣੀ ਕੱਿਢਆ ਜਾਵੇ ਤਾਂ ਜੋ ਬਰਸਾਤ ਦਾ ਪਾਣੀ ਵਿਚ ਲਾਰਵਾ ਪੈਦਾ ਨਾ ਹੋ ਸਕੇ।Looking for dengue larvae

ਭਿਆਨਕ ਬਿਮਾਰੀ ਦਾ ਖਤਰਾ : ਲਗਾਤਾਰ ਬਾਰਿਸ਼ ਹੋਣ ਨਾਲ ਡੇਂਗੂ ਵਰਗੀ ਭਿਆਨਕ ਬਿਮਾਰੀ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ।ਇਸ਼ ਨਾਲ ਮਰੀਜ਼ ਦੇ ਸਰੀਰ ‘ਚ ਖੂਨ ਦੀ ਕਮੀ ਹੋਣ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਦੱਸਿਆ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਡੇਂਗੂ ਬੁਖਾਰ ਹੋ ਜਾਵੇ ਤੇ ਉਹ ਆਪਣਾ ਇਲਾਜ ਬਿਲਕੁਲ ਫ੍ਰੀ ਕਰਵਾ ਸਕਦਾ ਹੈ। ਇਸ ਦਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ।Looking for dengue larvae

[wpadcenter_ad id='4448' align='none']