ਮੋਦੀ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ! 200 ਰੁਪਏ ਸਸਤਾ ਹੋਇਆ ਘਰੇਲੂ LPG ਗੈੱਸ ਸਿਲੰਡਰ

LPG Gas Cylinder: ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਹੈ। ਹਾਲਾਂਕਿ, ਇਸ ਕਟੌਤੀ ਦਾ ਲਾਭ ਸਿਰਫ਼ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲੋਕਾਂ ਨੂੰ ਮਿਲੇਗਾ। ਇਸ ਸਕੀਮ ਦੇ ਲਾਭਪਾਤਰੀਆਂ ਨੂੰ 200 ਰੁਪਏ ਦੀ ਸਬਸਿਡੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਯਾਨੀ ਹੁਣ ਕੁੱਲ ਸਬਸਿਡੀ 400 ਰੁਪਏ ਹੋਵੇਗੀ। ਕੈਬਨਿਟ ਨੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਉੱਜਵਲਾ ਯੋਜਨਾ ਤਹਿਤ ਦੇਸ਼ ਵਿੱਚ ਹੁਣ ਤੱਕ 9.5 ਕਰੋੜ ਤੋਂ ਵੱਧ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਇਹ ਸਕੀਮ 1 ਮਈ 2016 ਨੂੰ ਬਲੀਆ, ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਕੀਤੀ ਗਈ ਸੀ। ਸਰਕਾਰ ਨੇ ਇਸ ਯੋਜਨਾ ਦੀ ਸਬਸਿਡੀ ‘ਤੇ ਵਿੱਤੀ ਸਾਲ 2022-23 ‘ਚ ਕੁੱਲ 6,100 ਕਰੋੜ ਰੁਪਏ ਖਰਚ ਕੀਤੇ ਸਨ। ਇਸ ਸਕੀਮ ਤਹਿਤ ਮਿਲਣ ਵਾਲੀ ਸਬਸਿਡੀ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਲੋੜਵੰਦਾਂ ਨੂੰ ਪੱਕਾ ਘਰ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਹੁਣ ਤੱਕ 34,784 ਪਰਿਵਾਰਾਂ ਨੂੰ ਘਰ ਉਸਾਰ ਕੇ ਸੌਂਪੇ: ਲਾਲਜੀਤ ਸਿੰਘ ਭੁੱਲਰ

ਉੱਜਵਲਾ ਯੋਜਨਾ ਤੋਂ ਇਲਾਵਾ ਹੋਰ ਲੋਕਾਂ ਨੂੰ ਜੂਨ 2020 ਤੋਂ ਐਲਪੀਜੀ ਸਿਲੰਡਰ ‘ਤੇ ਸਬਸਿਡੀ ਨਹੀਂ ਮਿਲ ਰਹੀ ਹੈ। ਜੂਨ 2020 ਵਿੱਚ, ਇੱਕ ਗੈਰ-ਸਬਸਿਡੀ ਵਾਲਾ ਸਿਲੰਡਰ ਦਿੱਲੀ ਵਿੱਚ 593 ਰੁਪਏ ਵਿੱਚ ਉਪਲਬਧ ਸੀ, ਜੋ ਹੁਣ ਵਧ ਕੇ 1103 ਰੁਪਏ ਹੋ ਗਿਆ ਹੈ। ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ: LPG Gas Cylinder:

ਉੱਜਵਲਾ ਯੋਜਨਾ ਵਿੱਚ ਅਪਲਾਈ ਕਰਨ ਲਈ ਲੋੜੀਂਦੀ ਯੋਗਤਾ

  • ਬਿਨੈਕਾਰ ਔਰਤ ਹੋਣੀ ਚਾਹੀਦੀ ਹੈ।
  • ਔਰਤ ਦੀ ਉਮਰ 18 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ।
  • ਔਰਤ BPL ਪਰਿਵਾਰ ਦੀ ਹੋਣੀ ਚਾਹੀਦੀ ਹੈ।
  • ਔਰਤ ਕੋਲ ਬੀਪੀਐਲ ਕਾਰਡ ਅਤੇ ਰਾਸ਼ਨ ਕਾਰਡ ਹੋਣਾ ਚਾਹੀਦਾ ਹੈ।
  • ਐਲਪੀਜੀ ਕੁਨੈਕਸ਼ਨ ਬਿਨੈਕਾਰ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਮ ‘ਤੇ ਨਹੀਂ ਹੋਣਾ ਚਾਹੀਦਾ ਹੈ। LPG Gas Cylinder:
[wpadcenter_ad id='4448' align='none']