Tuesday, January 21, 2025

ਥਾਣੇਦਾਰ ਦੀਆਂ ਉਂਗਲਾਂ ਵੱਢਣ ਵਾਲੇ ਪੁਲਿਸ ਨੇ ਨਿਹੰਗ ਬਾਣੇ ਵਾਲੇ 2 ਮੁਲਜ਼ਮ ਕੀਤੇ ਕਾਬੂ

Date:

Ludhiana Police Arrested 2 Nihangs

ਲੁਧਿਆਣਾ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਮਾਰੂ ਹਥਿਆਰ ਅਤੇ ਵਹੀਕਲ ਬ੍ਰਾਮਦ ਕੀਤੇ ਗਏ। ਮੁਲਜ਼ਮਾਂ ਪਾਸੋਂ ਬੀਤੇ ਦਿਨੀਂ ਥਾਣਾ ਸਦਰ ਦੀ ਪੁਲਿਸ ਟੀਮ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਕਾਫੀ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਜਾਂਦੇ ਕਿਰਪਾਨ 04, ਲੋਹਾ ਖੰਡੇ 02, ਗੰਡਾਸਾ ਗੰਡਾਸੀ 02, ਕਟਾਰ 01, ਵੱਡਾ ਚਾਕੂ 03, ਅਤੇ ਹੋਰ ਵਾਰਦਾਤਾਂ ਦੀ ਵਹੀਕਲ ਬ੍ਰਮਦਗੀ ਮੋਟਰਸਾਈਕਲ 04, ਕਾਰ 03, ਛੋਟਾ ਹਾਥੀ 01, ਕੈਂਟਰ 01 ਅਤੇ ਖੋਹ ਹੋਈ ਆਲਟੋ ਕਾਰ ਵੀ ਬਰਾਮਦ ਕੀਤੀ ਗਈ।

ਇਸ ਸੰਬੰਧੀ ਜਸਕਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹਨਾਂ ਵੱਲੋਂ ਪੁਲਿਸ ਪਾਰਟੀ ‘ਤੇ ਵੀ ਬੀਤੇ ਦਿਨੀ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਇਹਨਾਂ ਦੇ ਪਿੰਡ ਗ੍ਰਿਫਤਾਰੀ ਕਰਨ ਲਈ ਪਹੁੰਚੀ ਉਦੋਂ ਇਹਨਾਂ ਨੇ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਸੰਬੰਧਿਤ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਸੀ। ਹੁਣ ਇਹ ਵੀ ਦੱਸਿਆ ਕਿ ਇਹ ਜਿਹੜੇ ਵਾਰਦਾਤ ਦੇ ਲਈ ਹਥਿਆਰ ਵਰਤਦੇ ਸਨ ਅਤੇ ਗੱਡੀਆਂ ਵਰਤਦੇ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਈਆਂ ਹਨ।

Read Also : ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ ‘ਤੇ ਅੱਜ ਹੋਵੇਗੀ ਸੁਣਵਾਈ

ਕਈ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮਜ ਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਆਲਟੋ ਕਾਰ ਦੀ ਖੋਹ ਕੀਤੀ ਗਈ ਸੀ। ਉਸ ਤੋਂ ਬਾਅਦ ਇਹਨਾਂ ਵੱਲੋਂ ਪੈਸੇ ਲੁੱਟੇ ਗਏ ਸਨ ਇਸ ਤੋਂ ਇਲਾਵਾ ਹੋਰ ਵੀ ਕਈ ਵਾਰਦਾਤਾਂ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਇੱਥੋਂ ਤੱਕ ਕਿ ਇਹਨਾਂ ਮੁਲਜ਼ਮਾਂ ਦੇ ਲੁਧਿਆਣੇ ਤੋਂ ਬਾਹਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਅੰਜਾਮ ਹਨ ਜਿੰਨਾਂ ਦੀ ਪੁਲਿਸ ਤਫਤੀਸ਼ ਕਰ ਰਹੀ ਹੈ। ਨਿਹੰਗ ਸਿੰਘ ਬਾਣੇ ਦੇ ਵਿੱਚ ਹੋਣ ਕਰਕੇ ਇਹਨਾਂ ਦੇ ਕੋਈ ਸ਼ੱਕ ਨਹੀਂ ਕਰਦਾ ਸੀ। ਹਾਲਾਂਕਿ ਇਹ ਕਿਹੜੀ ਜਥੇਬੰਦੀ ਨਾਲ ਜੁੜੇ ਹੋਏ ਹਨ। ਜਾਂ ਨਿਹੰਗ ਸੀ ਵੀ ਜਾਂ ਨਹੀਂ ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

Ludhiana Police Arrested 2 Nihangs

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸਰਪੰਚਾਂ ਤੇ ਗ੍ਰਾਮ ਸਕੱਤਰਾਂ ਲਈ ਮੋਗਾ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਮੋਗਾ 21 ਜਨਵਰੀ: ਸੂਬਾਈ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਸੰਸਥਾਨ...

ਜ਼ਿਲ੍ਹੇ ਦੇ ਪਿੰਡਾਂ ਵਿੱਚ ਬਣਾਈਆਂ ਜਾ ਰਹੀਆਂ 10 ਲਾਇਬ੍ਰੇਰੀਆਂ ਦਾ

ਫ਼ਤਹਿਗੜ੍ਹ ਸਾਹਿਬ, 21 ਜਨਵਰੀ:           ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ...