ਪ੍ਰਸਿੱਧ ਗੀਤਕਾਰ ਗਿੱਲ ਰੌਂਤਾ ਦਾ ਹੋਇਆ ਵਿਆਹ, ਜੈਨੀ ਜੌਹਲ ਨੇ ਸਾਂਝੀ ਕੀਤੀ ਤਸਵੀਰ

Lyricist Gill Roanta

Lyricist Gill Roanta

 ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਪੰਜਾਬੀ ਇੰਡਸਟਰੀ ਦੇ ਡਾਇਮੰਡ ਸਟਾਰ ਗੁਰਨਾਮ ਭੁੱਲਰ, ਪਰਮੀਸ਼ ਵਰਮਾ ਦਾ ਭਰਾ ਸੁੱਖ ਵਰਮਾ, ਏ ਕੇ, ਲਾਡੀ ਚਾਹਲ, ਪ੍ਰੇਮ ਢਿੱਲੋਂ ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸਰੁਸ਼ਟੀ ਮਾਨ ਆਦਿ ਵਿਆਹ ਦੇ ਬੰਧਨ ‘ਚ ਬੱਝੇ ਹਨ।

ਇਨ੍ਹਾਂ ਤੋਂ ਇਲਾਵਾ ਪਿਛਲੇ ਹਫ਼ਤੇ ਹੀ ਮਸ਼ਹੂਰ ਮਿਊਜ਼ਿਕ ਕੰਪਨੀ ਦੇਸੀ ਕਰਿਊ ਦੇ ਸੱਤਾ ਉਰਫ਼ ਸਤਪਾਲ ਮੱਲੀ ਵਿਆਹ ਦੇ ਬੰਧਨ ‘ਚ ਬੱਝਿਆ। ਹੁਣ ਇਸ ਲੜੀ ‘ਚ ਇਕ ਹੋਰ ਨਾਂ ਜੁੜ ਗਿਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਜੀ ਹਾਂ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਗਿੱਲ ਰੌਂਤਾ ਵੀ ਵਿਆਹ ਦੇ ਬੰਧਨ ‘ਚ ਬੱਝ ਚੁੱਕਾ ਹੈ, ਜਿਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। 

ਦਰਅਸਲ, ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਗੀਤਕਾਰ ਗਿੱਲ ਰੌਂਤਾ ਦੇ ਨਾਲ ਸਾਂਝੀ ਕੀਤੀ ਹੈ, ਜਿਸ ‘ਚ ਗਾਇਕ ਲਾੜਿਆ ਬਣਿਆ ਨਜ਼ਰ ਆ ਰਿਹਾ ਹੈ। ਜੈਨੀ ਜੌਹਲ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ, ”ਸੋਹਣਾ ਵੀਰਾ ਮੇਰਾ ਗਿੱਲ ਰੌਂਤਾ… ਬਹੁਤ-ਬਹੁਤ ਮੁਬਾਰਕਾਂ ਵੀਰੇ ਨੂੰ ਵਿਆਹ ਦੀਆਂ। ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ।”

ਜੈਨੀ ਜੌਹਲ ਨੇ ਜਿਵੇਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਗਿੱਲ ਰੌਂਤਾ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ।

READ ALSO:ਪੰਜਾਬ-ਹਰਿਆਣਾ ਦੇ 17 ਜ਼ਿਲ੍ਹਿਆਂ ‘ਚ ਭਾਰੀ ਮੀਂਹ: ਹਿਮਾਚਲ ਦੇ 8 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ

ਦੱਸ ਦਈਏ ਗਿੱਲ ਰੌਂਤਾ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ, ਜਿਸ ‘ਚ ਗੁੱਗੂ ਗਿੱਲ, ਜੈਨੀ ਜੌਹਲ, ਵੀਤ ਬਲਜੀਤ ਸਣੇ ਕਈ ਹੋਰ ਹਸਤੀਆਂ ਪਹੁੰਚੀਆਂ ਸਨ। 

Lyricist Gill Roanta

[wpadcenter_ad id='4448' align='none']