Saturday, January 18, 2025

ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ‘ਚ ਸੁੱਟੇਗੀ ਪੰਜਾਬ ਸਰਕਾਰ ,ਅਰਵਿੰਦ ਕੇਜਰੀਵਾਲ ਦੇ ਬੋਲ…!

Date:

Lyrics of Arvind Kejriwal ਸੀ. ਐੱਮ. ਯੋਗਸ਼ਾਲਾ ਦੀ ਸ਼ੁਰੂਆਤ ਕਰਨਾ ਲਈ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ, ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਹਾਂ। ਇਹ ਐਕਸਪੈਰੀਮੈਂਟ ਦਿੱਲੀ ‘ਚ ਸ਼ੁਰੂ ਕੀਤਾ ਗਿਆ ਅਤੇ ਹੁਣ ਵੀ ਵੱਖ-ਵੱਖ ਖੇਤਰਾਂ ‘ਚ ਨਵੇਂ-ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ ਅਤੇ ਉਹ ਕਾਫ਼ੀ ਸਫ਼ਲ ਵੀ ਹੋ ਰਹੇ ਹਨ। ਇਨ੍ਹਾਂ ਸਭ ਪ੍ਰਯੋਗਾਂ ਵਿੱਚੋਂ ਇਕ ਪ੍ਰਯੋਗ ਸੀ ਲੋਕਾਂ ਨੂੰ ਯੋਗ ਕਰਵਾਉਣ ਅਤੇ ਅੱਜ ਪੰਜਾਬ ‘ਚ ਸੀ. ਐੱਸ. ਦੀ ਯੋਗਸ਼ਾਲਾ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਸਰਕਾਰ ਵੱਲੋਂ ਇਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਫੋਨ ਕਰਕੇ ਯੋਗ ਕਰਨ ਦੇ ਚਾਹਵਾਨ ਆਪਣਾ ਨਾਮ ਅਤੇ ਪਤਾ ਲਿਖਵਾ ਦੇਣ ਤੇ ਫਿਰ ਸਰਕਾਰ ਤੁਹਾਨੂੰ ਮੁਫ਼ਤ ਯੋਗ ਸਿੱਖਿਅਕ ਭੇਜੇਗੀ ਪਰ ਇਸ ਲਈ ਘੱਟੋਂ-ਘੱਟ 25 ਲੋਕ ਯੋਗ ਸਿੱਖਣ ਦੇ ਇਛੁੱਕ ਹੋਣੇ ਚਾਹੀਦੇ ਹਨ।Lyrics of Arvind Kejriwalਕੇਜਰੀਵਾਲ ਨੇ ਕਿਹਾ ਕਿ ਫਿਲਹਾਲ ਸੂਬੇ ਦੇ 4 ਸ਼ਹਿਰਾਂ ‘ਚ ਹੀ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਪਰ ਆਉਣ ਵਾਲੇ ਸਮੇਂ ‘ਚ ਸੂਬੇ ਦੇ ਹਰ ਪਿੰਡ, ਮੁਹੱਲੇ ਅਤੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁਫ਼ਤ ‘ਚ ਯੋਗ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਵੀ ਅਸੀਂ ਇਸ ਤਰ੍ਹਾਂ ਹੀ ਯੋਗ ਕਰਨ ਦੀ ਸ਼ੁਰਆਤ ਕੀਤੀ ਸੀ ਤੇ ਹੌਲੀ-ਹੌਲੀ ਕਰੀਬ 70 ਹਜ਼ਾਰ ਲੋਕਾਂ ਨੇ ਰੋਜ਼ਾਨਾ ਯੋਗ ਕਰਨਾ ਸ਼ੁਰੂ ਕਰ ਦਿੱਤਾ ਤੇ ਲੋਕ ਬਹੁਤ ਖ਼ੁਸ਼ ਹਨ। ਯੋਗ ਦੀ ਸਿੱਖਿਆ ‘ਚ ਜੋ ਕੁਝ ਵੀ ਸਿਖਾਇਆ ਜਾਂਦਾ ਹੈ ਉਹ ਸਰੀਰ ਲਈ ਬਹੁਤ ਲਾਹੇਵੰਦ ਹੈ। ਕੇਜਰੀਵਾਲ ਨੇ ਕਿਹਾ ਕਿ ਵਿਰੋਧੀਆਂ ਨੇ ਦਿੱਲੀ ‘ਚ ਯੋਗਾ ਨੂੰ ਰੋਕਿਆ ਪਰ ਚੰਗੀਆਂ ਚੀਜ਼ਾਂ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਦਿੱਲੀ ‘ਚ ਮੁੜ ਇਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਮ ਰੋਕਣ ਵਾਲੇ ਨਾਲੋਂ ਵੱਡਾ ਕੰਮ ਕਰਨ ਵਾਲਾ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ।

also read : ਪਟਿਆਲਾ ਤੋਂ ਸ਼ੁਰੂ ਹੋਈ ‘ਸੀ. ਐੱਮ. ਦੀ ਯੋਗਸ਼ਾਲਾ’, ਸਟੇਜ ਤੇ ਦੇ ਦਿੱਤਾ ਵੱਡਾ ਬਿਆਨ

ਕੇਜਰੀਵਾਲ ਨੇ ਆਖਿਆ ਕਿ ਸੂਬੇ ਅੰਦਰ 500 ਮੁਹੱਲਾ ਕਲੀਨਿਕ ਸਥਾਪਤ ਕਰਨਾ ਤਾਂ ਬਸ ਇਕ ਸ਼ੁਰੂਆਤ ਹੈ। ‘ਆਪ’ ਨੇ ਸੂਬੇ ‘ਚ 3000 ਦੇ ਕਰੀਬ ਮਹੁੱਲੇ ਕਲੀਨਿਕ ਸਥਾਪਤ ਕਰਨੇ ਹਨ। ਮੁਹੱਲਾ ਕਲੀਨਿਕਾਂ ‘ਚ ਸਭ ਕੁਝ ਮੁਫ਼ਤ ਹੁੰਦਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਉੱਥੇ ਜਾਣ ਦਾ ਲੋੜ ਹੀ ਨਾ ਪਵੇ। ਇਸ ਲਈ ਅਸੀਂ ਜੇਕਰ ਰੋਜ਼ ਯੋਗ ਕਰਾਂਗਾ ਤਾਂ ਕੋਈ ਵੀ ਬੀਮਾਰ ਨਹੀਂ ਹੋਵੇਗਾ ਤੇ ਉਸ ਨੂੰ ਮੁਹੱਲਾ ਕਲੀਨਿਕ ਜਾਣ ਦਾ ਵੀ ਲੋੜ ਨਹੀਂ ਪਵੇਗੀ। ਇਸ ਸਾਡੀ ਪਹਿਲੀ ਕੋਸ਼ਿਸ਼ ਇਹ ਹੈ ਕਿ ਸਭ ਦੇ ਪਰਿਵਾਰ ਤੰਦਰੁਸਤ ਅਤੇ ਖ਼ੁਸ਼ ਰਹਿਣ ਅਤੇ ਕੋਈ ਵੀ ਬੀਮਾਰ ਨਾ ਹੋਵੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਈਮਾਨਦਾਰ ਸਰਕਾਰ ਹੈ ਤੇ ਸਰਕਾਰ ਮੁਹੱਲਾ ਕਲੀਨਿਕਾਂ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਨੂੰ ਵੀ ਵਧੀਆ ਬਣਾਇਆ ਜਾਵੇਗਾ ਤਾਂ ਲੋਕਾਂ ਨੂੰ ਮੁਫ਼ਤ ਇਲਾਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਗੈਂਗਸਟਰਾਂ ਖ਼ਿਲਾਫ਼ ਵਿੰਢੀ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਵੇਂ ਕੋਈ ਵੀ ਕਿੰਨੇ ਵੀ ਖ਼ਤਰਨਾਕ ਗੈਂਗਸਟਰ ਕਿਉਂ ਨਾ ਹੋਵੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਜੇਲ੍ਹਾਂ ‘ਚ ਭੇਜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਹਾਈ ਕੋਰਟ ਨੇ ਡਰੱਗ ਮਾਮਲੇ ਨਾਲ ਸਬੰਧਤ ਲਿਫ਼ਾਫੇ ਖੋਲ਼੍ਹ ਲਏ ਹਨ ਤੇ ਹੁਣ ਕਿਸੇ ਵੀ ਮਾਸਟਰਮਾਈਂਡ ਹਨ, ਇਕੱਲੇ-ਇਕੱਲੇ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਤੇ ਪੰਜਾਬ ਦੀ ਸ਼ਾਂਤੀ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜ਼ਾਜਤ ਨਹੀਂ ਦਿੱਤਾ ਜਾਵੇਗੀ।Lyrics of Arvind Kejriwal

Share post:

Subscribe

spot_imgspot_img

Popular

More like this
Related

-ਗਊਸ਼ਾਲਾ ਸੇਵਾ ਸਦਨ ਅੰਨਦਿਆਣਾ ਵਿਖੇ ਗਊਧੰਨ ਭਲਾਈ ਕੈਂਪ ਲਗਾਇਆ ਗਿਆ-

ਫ਼ਰੀਦਕੋਟ 18 ਜਨਵਰੀ,2025 ਸ਼੍ਰੀ ਅਸ਼ੋਕ ਕੁਮਾਰ ਸਿੰਗਲਾ  ਚੇਅਰਮੈਨ ਗਊ ਸੇਵਾ...

 ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ‘ਤੇ ਹੋਇਆ ਹਮਲਾ ! ਗੱਡੀ ‘ਤੇ ਮਾਰੇ ਪੱਥਰ,,

Delhi Election 2025  ਦਿੱਲੀ ਚੋਣਾਂ ਦੌਰਾਨ ਸ਼ਨੀਵਾਰ ਨੂੰ ਸਾਬਕਾ ਮੁੱਖ...