ਅੰਮ੍ਰਿਤਸਰ 29 ਅਗਸਤ 2024:–ਏ.ਡੀ.ਜੀ.ਪੀ. ਟ੍ਰੈਫਿਕ, ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਰਣਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਵੱਖ ਵੱਖ ਸਕੂਲਾਂ ਵਿਚ ਜਾ ਕੇ ਬੱਚਿਆ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਡਰਾਈਵਿੰਗ ਕਰਨ ਤੇ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਹੋਣ ਬਾਰੇ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਨਾਲ ਸਬੰਧਿਤ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸਕੂਲਾ ਦੇ ਅੰਦਰ ਫਲੈਕਸ ਬੋਰਡ ਲਗਾਏ ਗਏ ਤਾ ਜੋ ਸਕੂਲ ਸਟਾਫ ,ਬੱਚੇ ਅਤੇ ਬੱਚਿਆ ਨੂੰ ਸਕੂਲ ਛਡਣ ਅਤੇ ਲੈਣ ਆਏ ਮਾਪਿਆ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਾ ਬਾਲਗ ਬੱਚਿਆ ਨੂੰ 2 ਵੀਲਰ ਅਤੇ 4 ਵੀਲਰ ਨਾ ਚਲਾਉਣ।