Mahua Moitra Supreme-Court Hearing
TMC ਨੇਤਾ ਮਹੂਆ ਮੋਇਤਰਾ ਨੇ 8 ਦਸੰਬਰ ਨੂੰ ਕੈਸ਼ ਫਾਰ ਕਵੇਰੀ ਮਾਮਲੇ ਵਿੱਚ ਆਪਣਾ MP ਦਾ ਦਰਜਾ ਗੁਆ ਦਿੱਤਾ ਸੀ। ਮਹੂਆ ਨੇ ਸੰਸਦ ਵਿਚੋਂ ਬਰਖ਼ਾਸਤ ਕੀਤੇ ਜਾਣ ਦੇ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਅੱਜ 15 ਦਸੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਜਸਟਿਸ ਸੰਜੀਵ ਖੰਨਾ ਅਤੇ ਐਸ ਵੀ ਭੱਟੀ ਦੀ ਬੈਂਚ ਵੱਲੋਂ ਕੀਤੀ ਜਾਵੇਗੀ। ਮਹੂਆ ਦੀ ਤਰਫੋਂ ਵਕੀਲ ਅਭਿਸ਼ੇਕ ਮਨੂ ਸਿੰਘ ਅਦਾਲਤ ਵਿੱਚ ਪੇਸ਼ ਹੋਣਗੇ।
ਅਭਿਸ਼ੇਕ ਮਨੂ ਸਿੰਘਵੀ ਨੇ ਜਸਟਿਸ ਕੌਲ ਤੋਂ ਮਾਮਲੇ ਦੀ ਜਲਦੀ ਸੁਣਵਾਈ ਦੀ ਮੰਗ ਕੀਤੀ ਸੀ। ਇਸ ‘ਤੇ ਜਸਟਿਸ ਕੌਲ ਨੇ ਕਿਹਾ ਸੀ- ਸੀਜੇਆਈ ਚੰਦਰਚੂੜ ਇਸ ਪਟੀਸ਼ਨ ‘ਤੇ ਫੈਸਲਾ ਲੈਣਗੇ। ਮੀਡੀਆ ਰਿਪੋਰਟਾਂ ਮੁਤਾਬਕ ਸੀਜੇਆਈ ਚੰਦਰਚੂੜ ਨੇ 13 ਦਸੰਬਰ (ਬੁੱਧਵਾਰ) ਨੂੰ ਕਿਹਾ ਸੀ ਕਿ ਕੇਸ ਨੂੰ ਜਲਦੀ ਸੂਚੀਬੱਧ ਕਰਨ ਬਾਰੇ ਵਿਚਾਰ ਕੀਤਾ ਜਾਵੇ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਲਈ ਅੱਜ (ਸ਼ੁੱਕਰਵਾਰ) ਦਾ ਦਿਨ ਤੈਅ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਇਆ ਲਾਰੈਂਸ ਦਾ ਇੰਟਰਵਿਊ: ADGP ਜੇਲ੍ਹ ਦਾ ਹਾਈਕੋਰਟ ‘ਚ ਜਵਾਬ
ਮਹੂਆ ਤੋਂ ਸਰਕਾਰੀ ਬੰਗਲਾ ਖਾਲੀ ਕਰਵਾਉਣ ਦੀ ਮੰਗ
ਲੋਕ ਸਭਾ ਤੋਂ ਕੱਢੇ ਗਏ ਟੀਐਮਸੀ ਨੇਤਾ ਮਹੂਆ ਮੋਇਤਰਾ ਨੂੰ ਛੇਤੀ ਹੀ ਸਰਕਾਰੀ ਬੰਗਲਾ ਖਾਲੀ ਕਰਨਾ ਪੈ ਸਕਦਾ ਹੈ। ਸੰਸਦ ਦੀ ਹਾਊਸਿੰਗ ਕਮੇਟੀ ਨੇ ਮੰਗਲਵਾਰ (12 ਦਸੰਬਰ) ਨੂੰ ਕੇਂਦਰੀ ਆਵਾਸ ਮੰਤਰਾਲੇ ਨੂੰ ਪੱਤਰ ਲਿਖ ਕੇ ਸਾਬਕਾ ਸੰਸਦ ਮੈਂਬਰ ਮਹੂਆ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ।
ਭਾਜਪਾ ਦੇ ਸੰਸਦ ਮੈਂਬਰ ਨੇ ਮਹੂਆ ‘ਤੇ ਲਾਏ ਸਨ ਦੋਸ਼
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਪੈਸੇ ਲੈ ਕੇ ਲੋਕ ਸਭਾ ‘ਚ ਸਵਾਲ ਪੁੱਛੇ ਸਨ। ਨਿਸ਼ੀਕਾਂਤ ਨੇ ਇਸ ਦੀ ਸ਼ਿਕਾਇਤ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕੀਤੀ ਸੀ। ਇਸ ਮਾਮਲੇ ਦੀ ਜਾਂਚ ਲਈ ਐਥਿਕਸ ਕਮੇਟੀ ਬਣਾਈ ਗਈ ਸੀ।
ਐਥਿਕਸ ਕਮੇਟੀ ਦੀ ਰਿਪੋਰਟ ‘ਚ ਮਹੂਆ ਨੂੰ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ 8 ਦਸੰਬਰ 2023 ਨੂੰ ਮਹੂਆ ਦੀ ਬਰਖਾਸਤਗੀ ਦਾ ਪ੍ਰਸਤਾਵ ਲੋਕ ਸਭਾ ‘ਚ ਪੇਸ਼ ਕੀਤਾ ਗਿਆ ਸੀ। ਮਹੂਆ ਦੀ ਬਰਖਾਸਤਗੀ ‘ਤੇ ਲੋਕ ਸਭਾ ‘ਚ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਅੰਤ ਵਿਚ ਪ੍ਰਸਤਾਵ ‘ਤੇ ਵੋਟਿੰਗ ਹੋਈ, ਜਿਸ ਵਿਚ ਵਿਰੋਧੀ ਧਿਰ ਵਾਕਆਊਟ ਕਰ ਗਈ। ਵੋਟਿੰਗ ‘ਚ ਮਹੂਆ ਨੂੰ ਲੋਕ ਸਭਾ ‘ਚੋਂ ਕੱਢਣ ਦਾ ਪ੍ਰਸਤਾਵ ਪਾਸ ਕੀਤਾ ਗਿਆ।
Mahua Moitra Supreme-Court Hearing