ਪੇਟ ਦੇ ਕੀੜਿਆਂ ਕਾਰਨ ਹੁੰਦੈ ਕੂਪੋਸ਼ਣ  : ਡਾ ਮੀਨਾਕਸ਼ੀ 

ਫਿਰੋਜ਼ਪੁਰ , 3 ਫਰਵਰੀ : ਪ੍ਰਭਾਰੀ ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ 5 ਫਰਵਰੀ  ਨੂੰ ਰਾਸ਼ਟਰੀ ਡੀ ਵਾਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਨੇ ਦੱਸਿਆ ਕਿ 5 ਫਰਵਰੀ  ਨੂੰ ਡੀ ਵਾਰਮਿੰਗ ਡੇ ਅਤੇ 12 ਫਰਵਰੀ ਨੂੰ ਮੌਪ ਅਪ ਡੇ ਮਣਾਇਆ ਜਾਏਗਾ। ਉਨ੍ਹਾਂ ਦੱਸਿਆ ਕਿ  ਬੱਚਿਆਂ ਦਾ ਸ਼ਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ । ਪੇਟ ਵਿੱਚ ਕੀੜੇ ਹੋਣ ਨਾਲ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਖਾਧਾ ਪੀਤਾ ਨਹੀਂ ਲੱਗਦਾ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਹਮੇਸ਼ਾ ਥਕਾਵਟ ਰਹਿੰਦੀ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਰੁੱਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦਿਨ ਨੂੰ ਮਨਾਉਣ ਦਾ ਉਦੇਸ਼ ਹੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣਾ ਹੈ। 

ਇਸ ਮੌਕੇ ਸਹਾਇਕ ਸਿਵਿਲ ਸਰਜਨ ਡਾ. ਸੁਸ਼ਮਾ ਨੇ ਦੱਸਿਆ ਕਿ ਡੀ ਵਾਰਮਿੰਗ ਦਿਵਸ ਵਾਲੇ ਦਿਨ ਜ਼ਿਲੇ ਦੇ ਸਾਰੇ ਆਂਗਣਵਾੜੀ ਸੈਂਟਰਾਂ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿਚ ਅਲਬੇਂਦਾਜ਼ੋਲ ਦੀ ਗੋਲੀ ਖੁਆਈ ਜਾਏਗੀ।ਇਸ ਮੌਕੇ ਡਾ ਯੁਵਰਾਜ, ਸੁਪਰਡੈਂਟ ਪਰਮਵੀਰ ਮੋਗਾ, ਪੀ ਏ ਵਿਕਾਸ ਕਾਲੜਾ ਅਤੇ ਹੋਰ ਸਟਾਫ ਮੋਜੂਦ ਸੀ।

[wpadcenter_ad id='4448' align='none']