Saturday, December 28, 2024

ਮੰਡੀ ਗੋਬਿੰਦਗੜ੍ਹ ‘ਚ ਸਕਰੈਪ ਵਪਾਰੀਆਂ ਦੀ ਹੜਤਾਲ

Date:

Mandi Gobindgarh Strike:

ਏਸ਼ੀਆ ਦੇ ਸਭ ਤੋਂ ਵੱਡੇ ਲੋਹਾ ਸ਼ਹਿਰ ਮੰਡੀ ਗੋਬਿੰਦਗੜ੍ਹ ‘ਚ ਸਕਰੈਪ ਵਪਾਰੀ ਹੜਤਾਲ ‘ਤੇ ਹਨ। ਅੱਜ ਹੜਤਾਲ ਦਾ ਦੂਜਾ ਦਿਨ ਹੈ। ਇਹ ਹੜਤਾਲ ਜੀਐਸਟੀ ਰੇਡ ਦੇ ਖ਼ਿਲਾਫ਼ ਹੈ। ਜੀਐਸਟੀ ਮੋਬਾਈਲ ਵਿੰਗ ’ਤੇ ਬਿਨਾਂ ਕਿਸੇ ਕਾਰਨ ਤੰਗ ਪ੍ਰੇਸ਼ਾਨ ਕਰਨ ਅਤੇ ਮਨਮਾਨੀਆਂ ਕਰਨ ਦਾ ਦੋਸ਼ ਹੈ। ਇਸ ਹੜਤਾਲ ਕਾਰਨ ਲੋਹਾ ਨਗਰੀ ਦਾ ਰੋਜ਼ਾਨਾ 100 ਕਰੋੜ ਤੋਂ ਵੱਧ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਾਰੋਬਾਰੀਆਂ ਦੇ ਨਾਲ-ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਲੋਹਾ ਸਕਰੈਪ ਟਰੇਡਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਜੀਐਸਟੀ ਦੀ ਚੋਰੀ ਦੀ ਗੱਲ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਕਾਗਜ਼ ਪੂਰੇ ਹੋਣ ਤੋਂ ਬਾਅਦ ਵੀ ਵਾਹਨਾਂ ਦਾ ਘਿਰਾਓ ਕੀਤਾ ਜਾਂਦਾ ਹੈ। ਜੁਰਮਾਨੇ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਮਿੱਲਾਂ ਵਿੱਚ ਆ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਭਾਵੇਂ ਕਿ ਉਨ੍ਹਾਂ ਦਾ ਯੂਨਿਟ ਸਭ ਤੋਂ ਵੱਧ ਟੈਕਸ ਅਦਾ ਕਰ ਰਿਹਾ ਹੈ। Mandi Gobindgarh Strike:

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ 2023 ਮੌਕੇ ਸਨਮਾਨਤ ਕੀਤੇ ਜਾਣ ਵਾਲੇ 80 ਅਧਿਆਪਕਾਂ ਦੀ ਸੂਚੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪ੍ਰਵਾਨਗੀ

ਇਸ ਦੇ ਵਿਰੋਧ ਵਿੱਚ ਉਨ੍ਹਾਂ ਨੇ 4 ਸਤੰਬਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅਮਨ ਸ਼ਰਮਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਹੜਤਾਲ ਕਾਰਨ 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਭੱਠੀ ਮਾਲਕਾਂ ਨੂੰ ਸਕਰੈਪ ਨਹੀਂ ਮਿਲ ਰਿਹਾ। ਹੋਰ ਉਦਯੋਗ ਵੀ ਇਸ ਤੋਂ ਪ੍ਰਭਾਵਿਤ ਹਨ।

ਡਿਵੀਜ਼ਨਲ ਟੈਕਸ ਕਮਿਸ਼ਨਰ ਦਰਵੀਰ ਰਾਜ ਨੇ ਸਕਰੈਪ ਵਪਾਰੀਆਂ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਪਰ ਵਪਾਰੀ ਨਾ ਮੰਨਿਆ। ਉਨ੍ਹਾਂ ਦੀ ਮੰਗ ਹੈ ਕਿ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਜਾਵੇ। ਇਸ ਕਾਰਨ ਮਸਲਾ ਹੱਲ ਨਹੀਂ ਹੋ ਸਕਿਆ। Mandi Gobindgarh Strike:

Share post:

Subscribe

spot_imgspot_img

Popular

More like this
Related