Mandy Takhar
ਮੈਂਡੀ ਤੱਖਰ ਦੀ ਵਿਆਹ ਦੀਆ ਰਸਮਾਂ ਦੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ । ਹੁਣ ਮੈਂਡੀ ਤੱਖਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।
ਜਿਸ ‘ਚ ਅਦਾਕਾਰਾ ਮਹਿੰਦੀ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਸਿਤਾਰੇ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਅਤੇ ਫੈਨਸ ਵੀ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰਦੇ ਹੋਏ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ।
ਮੈਂਡੀ ਤੱਖਰ ਦੇ ਵਿਆਹ ‘ਚ ਗੀਤਾਜ ਬਿੰਦਰਖੀਆ ਅਤੇ ਨਿਸ਼ਾ ਬਾਨੋ (Nisha Bano) ਪਹੁੰਚੇ ਹੋਏ ਹਨ ।
ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰ ਮੈਂਡੀ ਤੱਖਰ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।
ਤਸਵੀਰਾਂ ‘ਚ ਅਦਾਕਾਰਾ ਮੈਂਡੀ ਤੱਖਰ ਆਪਣੇ ਚੂੜ੍ਹੇ ਨੂੰ ਵੀ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ।
Mandy Takhar
READ ALSO: ਯਾਦਗਾਰੀ ਹੋ ਨਿਬੜਿਆ 17ਵਾਂ ਵਿਰਾਸਤੀ ਮੇਲਾ